ਤਾਜ ਮਹਿਲ 'ਚ ਮਧੂ-ਮੱਖੀਆਂ ਦਾ ਹਮਲਾ: ਛੱਤਾ ਟੁੱਟਣ ਕਾਰਨ ਸੈਲਾਨੀਆਂ 'ਚ ਮਚੀ ਭਗਦੜ, ਜਾਨ ਬਚਾਉਣ ਲਈ ਇੱਧਰ-ਉੱਧਰ ਭੱਜੇ ਲੋਕ
ਤਾਜ ਮਹਿਲ ’ਚ ਮੁੱਖ ਮਕਬਰੇ ’ਤੇ ਮਹਿਮਾਨਖਾਨਾ ਵੱਲ ਸਥਿਤ ਮਹਿਰਾਬ ’ਚ ਮਧੂਮੱਖੀਆਂ ਦਾ ਖੱਖਰ ਲੱਗਾ ਹੋਇਆ ਸੀ। ਐਤਵਾਰ ਦੀ ਦੁਪਹਿਰ ਕਰੀਬ 2.45 ਵਜੇ ਇਥੇ ਅਚਾਨਕ ਮਧੂਮੱਖੀਆਂ ਮੰਡਰਾਉਣ ਲੱਗੀਆਂ। ਮੁੱਖ ਮਕਬਰੇ ਦੇ ਨਾਲ ਹੀ ਚਮੇਲੀ ਫਰਸ਼ ’ਤੇ ਘੁੰਮ ਰਹੇ ਸੈਲਾਨੀਆਂ ’ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ।
Publish Date: Mon, 16 Mar 2026 09:05 AM (IST)
Updated Date: Mon, 16 Mar 2026 09:08 AM (IST)
ਜਾਸ, ਆਗਰਾ : ਤਾਜ ਮਹਿਲ ’ਚ ਐਤਵਾਰ ਦੀ ਦੁਪਹਿਰ ਮਧੂਮੱਖੀਆਂ ਨੇ ਸੈਲਾਨੀਆਂ ’ਤੇ ਹਮਲਾ ਕਰ ਦਿੱਤਾ। ਇਸ ਨਾਲ ਸੈਲਾਨੀਆਂ ’ਚ ਭਗਦੜ ਮਚ ਗਈ। ਇੰਟਰਨੈੱਟ ਮੀਡੀਆ ’ਚ ਪ੍ਰਸਾਰਿਤ ਵੀਡੀਓ ’ਚ ਸੈਲਾਨੀ ਮਧੂਮੱਖੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਮੁੱਖ ਮਕਬਰੇ ’ਤੇ ਸੈਲਾਨੀਆਂ ਨੂੰ ਅੱਧੇ ਘੰਟੇ ਤੱਕ ਰੋਕ ਕੇ ਮਹਿਮਾਨਖਾਨਾ ਵੱਲ ਸਥਿਤ ਮਹਿਰਾਬ (ਪੂਰਬੀ ਦਿਸ਼ਾ) ’ਚ ਲੱਗੇ ਖੱਖਰ ਨੂੰ ਹਟਾਇਆ ਗਿਆ। ਮਧੂਮੱਖੀਆਂ ਇਸ ਤੋਂ ਬਾਅਦ ਵੀ ਮੰਡਰਾਉਂਦੀਆਂ ਰਹੀਆਂ, ਜਿਸ ਕਾਰਨ ਮੁੱਖ ਮਕਬਰੇ ’ਤੇ ਡਾਇਵਰਜ਼ਨ ਲਾਗੂ ਕੀਤੀ ਗਈ। ਹਾਲਾਂਕਿ, ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ 15 ਮਿੰਟਾਂ ਤੱਕ ਸੈਲਾਨੀਆਂ ਦਾ ਦਾਖਲਾ ਰੋਕਣ ਦੀ ਗੱਲ ਕਹੀ ਹੈ।
ਤਾਜ ਮਹਿਲ ’ਚ ਮੁੱਖ ਮਕਬਰੇ ’ਤੇ ਮਹਿਮਾਨਖਾਨਾ ਵੱਲ ਸਥਿਤ ਮਹਿਰਾਬ ’ਚ ਮਧੂਮੱਖੀਆਂ ਦਾ ਖੱਖਰ ਲੱਗਾ ਹੋਇਆ ਸੀ। ਐਤਵਾਰ ਦੀ ਦੁਪਹਿਰ ਕਰੀਬ 2.45 ਵਜੇ ਇਥੇ ਅਚਾਨਕ ਮਧੂਮੱਖੀਆਂ ਮੰਡਰਾਉਣ ਲੱਗੀਆਂ। ਮੁੱਖ ਮਕਬਰੇ ਦੇ ਨਾਲ ਹੀ ਚਮੇਲੀ ਫਰਸ਼ ’ਤੇ ਘੁੰਮ ਰਹੇ ਸੈਲਾਨੀਆਂ ’ਤੇ ਉਨ੍ਹਾਂ ਨੇ ਹਮਲਾ ਕਰ ਦਿੱਤਾ। ਚਮੇਲੀ ਫਰਸ਼ ਤੋਂ ਲੰਘ ਰਹੇ ਕੁਝ ਸੈਲਾਨੀਆਂ ਨੂੰ ਉਨ੍ਹਾਂ ਨੇ ਡੰਗ ਦਿੱਤਾ। ਇੰਟਰਨੈੱਟ ਮੀਡੀਆ ’ਤੇ ਇਸ ਦੀਆਂ ਕਈ ਵੀਡੀਓਜ਼ ਪ੍ਰਸਾਰਿਤ ਹੋਈਆਂ ਹਨ।
ਇਕ ਵੀਡੀਓ ’ਚ ਮਧੂਮੱਖੀਆਂ ਤੋਂ ਬਚਣ ਲਈ ਸੈਲਾਨੀ ਰੁਮਾਲ ਤੇ ਚੁੰਨੀ ਨਾਲ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹੋਏ ਤੇ ਬਚਦੇ ਹੋਏ ਦਿਖਾਈ ਦੇ ਰਹੇ ਹਨ। ਮਧੂਮੱਖੀਆਂ ਦੇ ਹਮਲੇ ਤੋਂ ਬਾਅਦ ਭਾਰਤੀ ਪੁਰਾਤੱਤਵ ਸਰਵੇਅਖ ਨੇ ਖੱਖਰ ਨੂੰ ਹਟਾਇਆ। ਇਸਦੇ ਲਈ ਮੁੱਖ ਮਕਬਰੇ ’ਤੇ ਕਰੀਬ 15 ਮਿੰਟਾਂ ਲਈ ਸੈਲਾਨੀਆਂ ਦਾ ਦਾਖਲਾ ਰੋਕ ਦਿੱਤਾ ਗਿਆ। ਕਿਨਾਰਾ ਸਥਿਤ ਗੇਟ ਤੋਂ ਬਾਹਰ ਆਉਣ ’ਤੇ ਪੂਰਬੀ ਦਿਸ਼ਾ ’ਚ ਸਥਿਤ ਮਹਿਮਾਨਖਾਨਾ ਵੱਲੋਂ ਨਹੀਂ ਲੰਘਣ ਦਿੱਤਾ ਗਿਆ। ਉਨ੍ਹਾਂ ਪੱਛਮੀ ਦਿਸ਼ਾ ’ਚ ਸਥਿਤ ਸ਼ਾਹੀ ਮਸਜਿਦ ਵੱਲ ਹੋ ਕੇ ਹੇਠਾਂ ਆਉਣ ਦਿੱਤਾ ਗਿਆ। ਤਾਜ ਮਹਿਲ ਦੇ ਸੀਨੀਅਰ ਕੰਜ਼ਰਵੇਟਰ ਸਹਾਇਕ ਪ੍ਰਿੰਸ ਵਾਜਪਾਈ ਨੇ ਦੱਸਿਆ ਕਿ ਸ਼ਨਿਚਰਵਾਰ ਦੀ ਸ਼ਾਮ ਨੂੰ ਹੀ ਮਧੂਮੱਖੀਆਂ ਨੇ ਖੱਖਰ ਲਗਾਇਆ ਸੀ। ਖੱਖਰ ਡਿੱਗਿਆ ਨਹੀਂ ਸੀ। ਤੇਜ਼ ਹਵਾ ਚੱਲਣ ਕਾਰਨ ਮਧੂਮੱਖੀਆਂ ਕੰਪਲੈਕਸ ’ਚ ਫੈਲ ਗਈਆਂ। ਖੱਖਰ ਹਟਾਉਣ ਲਈ ਮੁੱਖ ਮਕਬਰੇ ’ਤੇ ਸੈਲਾਨੀਆਂ ਦਾ ਦਾਖਲਾ 15 ਮਿੰਟਾਂ ਤੱਕ ਰੋਕਿਆ ਗਿਆ ਸੀ।