- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CENTCOM ਨੇ ਦੱਸਿਆ ਕਿ ਆਪਰੇਸ਼ਨ ਐਪਿਕ ਫਿਊਰੀ ਨੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਦੇ ਕਮਾਂਡ-ਐਂਡ-ਕੰਟਰੋਲ ਟਿਕਾਣਿਆਂ, ਇਰਾਨੀ ਏਅਰ ਡਿਫੈਂਸ ਸਿਸਟਮ, ਮਿਜ਼ਾਈਲ ਤੇ ਡਰੋਨ ਲਾਂਚ ਸਾਈਟਾਂ ਅਤੇ ਫ਼ੌਜੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ।

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਨੇ ਈਰਾਨ 'ਤੇ ਹਮਲੇ ਦੌਰਾਨ ਆਪਣੀ ਡਰੋਨ ਵਾਰਫੇਅਰ (ਜੰਗੀ) ਸਮਰੱਥਾ ਦਾ ਨਵਾਂ ਰੂਪ ਦਿਖਾਇਆ ਹੈ। ਅਮਰੀਕਾ ਨੇ ਈਰਾਨ ਦੀ ਡਰੋਨ ਰਣਨੀਤੀ ਨੂੰ ਉਸ ਦੇ ਖ਼ਿਲਾਫ਼ ਹੀ ਮੋੜ ਦਿੱਤਾ।
ਆਪਰੇਸ਼ਨ ਐਪਿਕ ਫਿਊਰੀ (Epic Fury) ਤਹਿਤ ਅਮਰੀਕਾ ਨੇ ਈਰਾਨ 'ਤੇ ਸਟ੍ਰਾਈਕ ਦੌਰਾਨ ਪਹਿਲੀ ਵਾਰ ਆਪਣੇ ਨਵੇਂ ਘੱਟ ਲਾਗਤ ਵਾਲੇ 'ਵਨ-ਵੇ ਅਟੈਕ ਡਰੋਨ' LUCAS (ਲੋ-ਕਾਸਟ ਅਨਮੈਨਡ ਕੰਬੈਟ ਅਟੈਕ ਸਿਸਟਮ) ਨੂੰ ਤਾਇਨਾਤ ਕੀਤਾ।
ਈਰਾਨ 'ਤੇ ਕੀਤੇ ਗਏ ਕੋ-ਆਰਟੀਨੇਡਿਟ ਸਟ੍ਰਾਈਕ 'ਚ ਈਰਾਨ ਦੇ ਅਹਿਮ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਨਤੀਜੇ ਵਜੋਂ ਤਹਿਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਹੋ ਗਈ।
ਇਸ ਆਪਰੇਸ਼ਨ 'ਚ US ਅਤੇ ਇਜ਼ਰਾਈਲੀ ਫ਼ੌਜਾਂ ਨੇ ਉੱਨਤ ਅਤੇ ਸਸਤੇ ਹਥਿਆਰਾਂ ਦਾ ਇਸਤੇਮਾਲ ਕੀਤਾ, ਜਿਸ ਵਿੱਚ ਨੈਕਸਟ-ਜਨਰੇਸ਼ਨ ਫਾਈਟਰ ਜੈੱਟ ਅਤੇ ਲੰਬੀ ਦੂਰੀ ਦੀਆਂ ਕਰੂਜ਼ ਮਿਜ਼ਾਈਲਾਂ ਦੇ ਨਾਲ ਘੱਟ ਕੀਮਤ ਵਾਲੇ ਖੁਦਮੁਖਤਿਆਰ (Autonomous) ਡਰੋਨ ਸ਼ਾਮਲ ਸਨ। ਇਸ ਨਾਲ ਹਮਲੇ ਦੇ ਪੈਮਾਨੇ ਅਤੇ ਰਣਨੀਤੀ ਦੋਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ।
ਨਵੇਂ ਤਾਇਨਾਤ ਕੀਤੇ ਗਏ LUCAS ਡਰੋਨ ਦੇ ਨਾਲ, ਮਿਸ਼ਨ 'ਚ ਟੋਮਾਹੌਕ (Tomahawk) ਕਰੂਜ਼ ਮਿਜ਼ਾਈਲਾਂ ਅਤੇ ਉੱਨਤ ਲੜਾਕੂ ਜਹਾਜ਼ ਸ਼ਾਮਲ ਸਨ ਜਿਸ ਵਿਚ F/A-18 ਅਤੇ F-35 ਜੈੱਟ ਸ਼ਾਮਲ ਸਨ।
US ਸੈਂਟਰਲ ਕਮਾਂਡ (CENTCOM) ਨੇ ਬਾਅਦ 'ਚ ਆਪਰੇਸ਼ਨ 'ਚ ਸ਼ਾਮਲ ਟੋਮਾਹੌਕ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ।
ਆਪਰੇਸ਼ਨ ਐਪਿਕ ਫਿਊਰੀ ਦੇ ਹਿੱਸੇ ਵਜੋਂ US ਮਿਲਟਰੀ ਨੇ ਲੋਅ-ਕਾਸਟ ਅਨਮੈਨਡ ਕੰਬੈਟ ਅਟੈਕ ਸਿਸਟਮ (LUCAS) ਨੂੰ ਮੈਦਾਨ 'ਚ ਉਤਾਰਿਆ, ਜੋ ਕਿ ਈਰਾਨ ਦੇ ਸ਼ਾਹੇਦ-136 ਪਲੇਟਫਾਰਮ ਤੋਂ ਰਿਵਰਸ-ਇੰਜੀਨੀਅਰ ਕੀਤਾ ਗਿਆ ਇਕ ਵਨ-ਵੇ "ਕੌਮੀਕੇਜ਼" (ਫਿਦਾਈਨ) ਡਰੋਨ ਹੈ।
CENTCOM ਨੇ X 'ਤੇ ਲਿਖਿਆ, "ਇਤਿਹਾਸ 'ਚ ਪਹਿਲੀ ਵਾਰ ਆਪਰੇਸ਼ਨ ਐਪਿਕ ਫਿਊਰੀ ਦੌਰਾਨ ਲੜਾਈ 'ਚ ਵਨ-ਵੇ ਅਟੈਕ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਈਰਾਨ ਦੇ ਸ਼ਾਹੇਦ ਡਰੋਨ ਵਾਂਗ ਬਣਾਏ ਗਏ ਇਹ ਘੱਟ ਕੀਮਤ ਵਾਲੇ ਡਰੋਨ ਹੁਣ ਅਮਰੀਕਾ 'ਚ ਬਣੇ ਬਦਲਾ ਦੇ ਰਹੇ ਹਨ।"
ਪੈਂਟਾਗਨ ਅਨੁਸਾਰ, ਹਮਲੇ 'ਚ ਇਸਤੇਮਾਲ ਕੀਤੇ ਗਏ ਡਰੋਨ ਫੀਨਿਕਸ, ਐਰੀਜ਼ੋਨਾ ਦੀ ਕੰਪਨੀ ਸਪੈਕਟ੍ਰੇਵਰਕਸ (Spectreworks) ਦੇ ਬਣਾਏ LUCAS ਸਿਸਟਮ ਵਰਗੇ ਹੀ ਦਿਖਦੇ ਹਨ। ਘੱਟ ਕੀਮਤ ਵਾਲਾ LUCAS ਕਈ ਨਿਰਮਾਤਾਵਾਂ ਵੱਲੋਂ ਵੱਡੇ ਪੱਧਰ 'ਤੇ ਉਤਪਾਦਨ (Mass Production) ਲਈ ਹੈ।
ਹਰ ਯੂਨਿਟ ਦੀ ਕੀਮਤ ਲਗਪਗ $35,000 ਹੈ, ਜੋ ਇਸਨੂੰ ਕਈ ਰਵਾਇਤੀ ਸਟੀਕ ਹਥਿਆਰਾਂ ਨਾਲੋਂ ਕਾਫ਼ੀ ਸਸਤਾ ਬਣਾਉਂਦੀ ਹੈ। ਅਜਿਹੇ ਡਰੋਨਾਂ 'ਤੇ ਵਧਦੀ ਨਿਰਭਰਤਾ ਇਕ ਵੱਡੀ ਮਿਲਟਰੀ ਤਬਦੀਲੀ ਨੂੰ ਦਰਸਾਉਂਦੀ ਹੈ ਜਿਸਨੂੰ ਅਧਿਕਾਰੀ "ਕਿਫਾਇਤੀ ਮਾਸ" (Affordable Mass) ਕਹਿੰਦੇ ਹਨ।
ਜਿਸ ਵਿਚ ਦੁਸ਼ਮਣਾਂ 'ਤੇ ਕਾਬੂ ਪਾਉਣ ਲਈ ਵੱਡੀ ਗਿਣਤੀ 'ਚ ਸਸਤੇ ਹਥਿਆਰਾਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਰੂਸ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਇਸ ਰਣਨੀਤੀ ਨੂੰ ਖਾਸ ਪਛਾਣ ਮਿਲੀ, ਜਿਸ ਨੇ ਜੰਗ ਦੇ ਮੈਦਾਨ ਵਿੱਚ ਡਰੋਨ ਦੀ ਪ੍ਰਭਾਵਸ਼ੀਲਤਾ ਨੂੰ ਹਾਈਲਾਈਟ ਕੀਤਾ।
LUCAS ਨੂੰ ਇਕ ਮਾਡਿਊਲਰ, ਓਪਨ-ਆਰਕੀਟੈਕਚਰ ਸਿਸਟਮ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜੋ ਇਸਨੂੰ ਕਈ ਮਿਸ਼ਨ ਪ੍ਰੋਫਾਈਲ ਕਰਨ 'ਚ ਮਦਦ ਕਰਦਾ ਹੈ। ਇਸ ਵਿਚ ਸਟ੍ਰਾਈਕ ਆਪਰੇਸ਼ਨ, ਜਾਸੂਸੀ (Reconnaissance) ਅਤੇ ਸੰਚਾਰ ਸਹਾਇਤਾ ਸ਼ਾਮਲ ਹਨ। ਇਸ ਦਾ ਲਚਕਦਾਰ ਰੂਪ ਆਪਰੇਟਰਾਂ ਨੂੰ ਸੰਚਾਲਨ ਲੋੜਾਂ ਦੇ ਹਿਸਾਬ ਨਾਲ ਪੇਲੋਡ (Payload) ਨੂੰ ਤੇਜ਼ੀ ਨਾਲ ਬਦਲਣ ਦੀ ਸਹੂਲਤ ਦਿੰਦਾ ਹੈ।
ਇਹ ਸਿਖਲਾਈ ਲਈ ਟਾਰਗੇਟ ਡਰੋਨ ਵਜੋਂ ਅਤੇ ਸਰਗਰਮ ਮਿਸ਼ਨ 'ਚ ਲੜਾਕੂ UAV ਵਜੋਂ ਕੰਮ ਕਰਨ ਦੇ ਸਮਰੱਥ ਹੈ। ਖਾਸ ਗੱਲ ਇਹ ਹੈ ਕਿ LUCAS ਨੂੰ ਗੈਰ-ਮਾਹਿਰ ਲੋਕਾਂ ਦੁਆਰਾ ਚਲਾਉਣ ਲਈ ਬਣਾਇਆ ਗਿਆ ਹੈ, ਜੋ ਤੇਜ਼ੀ ਨਾਲ ਬਦਲਦੇ ਸੰਘਰਸ਼ ਖੇਤਰਾਂ 'ਚ ਇਕ ਅਹਿਮ ਲੌਜਿਸਟਿਕ ਫਾਇਦਾ ਦਿੰਦਾ ਹੈ।
ਡਿਫੈਂਸ ਸਕਿਓਰਿਟੀ ਏਸ਼ੀਆ ਅਨੁਸਾਰ, ਇਹ ਡਰੋਨ ਦਰਮਿਆਨੀ ਉਚਾਈ 'ਤੇ ਲੰਬੀ ਦੂਰੀ ਤਕ ਕੰਮ ਕਰਨ ਦੇ ਸਮਰੱਥ ਹੈ, ਜਿਸ ਨਾਲ ਇਸਦੀ ਜੰਗੀ ਉਪਯੋਗਤਾ ਹੋਰ ਵਧ ਜਾਂਦੀ ਹੈ।
CENTCOM ਨੇ ਦੱਸਿਆ ਕਿ ਆਪਰੇਸ਼ਨ ਐਪਿਕ ਫਿਊਰੀ ਨੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਦੇ ਕਮਾਂਡ-ਐਂਡ-ਕੰਟਰੋਲ ਟਿਕਾਣਿਆਂ, ਇਰਾਨੀ ਏਅਰ ਡਿਫੈਂਸ ਸਿਸਟਮ, ਮਿਜ਼ਾਈਲ ਤੇ ਡਰੋਨ ਲਾਂਚ ਸਾਈਟਾਂ ਅਤੇ ਫ਼ੌਜੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ।
ਇਨ੍ਹਾਂ ਹਮਲਿਆਂ 'ਚ ਟਾਮਹੌਕ ਲੈਂਡ ਅਟੈਕ ਮਿਜ਼ਾਈਲਾਂ ਵੀ ਸ਼ਾਮਲ ਸਨ, ਜੋ ਲੰਬੀ ਦੂਰੀ ਦੀਆਂ ਪ੍ਰੀਸੀਜ਼ਨ-ਗਾਈਡਡ (ਸਟੀਕ ਨਿਸ਼ਾਨੇ ਵਾਲੀਆਂ) ਕਰੂਜ਼ ਮਿਜ਼ਾਈਲਾਂ ਹਨ, ਜਿਨ੍ਹਾਂ ਨੂੰ ਆਮ ਤੌਰ 'ਤੇ ਡੂੰਘੀ-ਸਟ੍ਰਾਈਕ (Deep-strike) ਮਿਸ਼ਨਾਂ ਲਈ ਸਮੁੰਦਰ-ਅਧਾਰਿਤ ਪਲੇਟਫਾਰਮਾਂ ਤੋਂ ਲਾਂਚ ਕੀਤਾ ਜਾਂਦਾ ਹੈ।
ਟਾਮਹੌਕ 1,000 ਮੀਲ (1,600 ਕਿਲੋਮੀਟਰ) ਦੂਰ ਤੱਕ ਦੇ ਨਿਸ਼ਾਨਿਆਂ 'ਤੇ ਹਮਲਾ ਕਰ ਸਕਦਾ ਹੈ, ਜਿਸਵਿੱਚ ਸਖ਼ਤ ਸੁਰੱਖਿਆ ਵਾਲਾ ਏਅਰਸਪੇਸ ਵੀ ਸ਼ਾਮਲ ਹੈ। ਇਸਦੀ ਲੰਬਾਈ ਲਗਪਗ 20 ਫੁੱਟ (6.1 ਮੀਟਰ) ਹੈ, ਇਸਦੇ ਖੰਭਾਂ ਦਾ ਫੈਲਾਅ 8.5 ਫੁੱਟ ਹੈ, ਅਤੇ ਇਸਦਾ ਭਾਰ ਲਗਪਗ 3,330 ਪੌਂਡ (1,510 ਕਿਲੋਗ੍ਰਾਮ) ਹੈ।
ਪੈਂਟਾਗਨ ਦੇ ਬਜਟ ਦਸਤਾਵੇਜ਼ਾਂ ਅਨੁਸਾਰ, ਅਮਰੀਕਾ 2026 'ਚ 57 ਟੋਮਹੌਕ ਮਿਜ਼ਾਈਲਾਂ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ ਜਿਨ੍ਹਾਂ ਦੀ ਔਸਤ ਕੀਮਤ ਲਗਪਗ $1.3 ਮਿਲੀਅਨ ਪ੍ਰਤੀ ਮਿਜ਼ਾਈਲ ਹੋਵੇਗੀ। ਟਾਮਹੌਕ ਦਾ ਇਸਤੇਮਾਲ ਪਹਿਲਾਂ ਵੀ ਜੰਗੀ ਹਾਲਾਤਾਂ ਵਿੱਚ ਕੀਤਾ ਜਾ ਚੁੱਕਾ ਹੈ ਜਿਸ ਵਿਚ ਯਮਨ 'ਚ ਹੂਥੀ ਟਿਕਾਣਿਆਂ 'ਤੇ US ਅਤੇ UK ਨੇਵੀ ਫੋਰਸਿਜ਼ ਦੇ ਹਮਲੇ ਸ਼ਾਮਲ ਹਨ।
F-35, ਪੰਜਵੀਂ ਪੀੜ੍ਹੀ ਦਾ ਸਟੀਲਥ ਫਾਈਟਰ ਹੈ ਜਿਸਨੂੰ ਸਟੀਕ ਹਥਿਆਰ ਲੈ ਕੇ ਜਾਣ ਸਮੇਂ ਰਡਾਰ ਦੀ ਪਛਾਣ ਤੋਂ ਬਚਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਤਾਇਨਾਤ ਕਰ ਸਕਦਾ ਹੈ ਜਿਨ੍ਹਾਂ ਵਿਚ ਦੁਸ਼ਮਣ ਦੇ ਰਡਾਰ ਸਿਸਟਮ ਨੂੰ ਨਿਸ਼ਾਨਾ ਬਣਾਉਣ ਅਤੇ ਨਸ਼ਟ ਕਰਨ ਦੇ ਸਮਰੱਥ ਮਿਜ਼ਾਈਲਾਂ ਵੀ ਸ਼ਾਮਲ ਹਨ।
ਬੋਇੰਗ ਦਾ ਬਣਾਇਆ F/A-18 ਇਕ ਮਲਟੀ-ਰੋਲ ਏਅਰਕ੍ਰਾਫਟ ਹੈ ਜੋ ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨ ਦੋਵੇਂ ਤਰ੍ਹਾਂ ਦੇ ਮਿਸ਼ਨ ਕਰ ਸਕਦਾ ਹੈ ਅਤੇ ਕਈ ਤਰ੍ਹਾਂ ਦੇ ਬੰਬ ਅਤੇ ਮਿਜ਼ਾਈਲਾਂ ਲੈ ਜਾ ਸਕਦਾ ਹੈ। ਅਮਰੀਕਾ ਨੇ ਪੂਰੇ ਮਿਡਲ ਈਸਟ 'ਚ ਵੱਡੇ ਪੱਧਰ 'ਤੇ F-35s ਤਾਇਨਾਤ ਕੀਤੇ ਹਨ ਅਤੇ ਇਸ ਜਹਾਜ਼ ਨੂੰ ਇਜ਼ਰਾਈਲੀ ਏਅਰ ਫੋਰਸ ਵੀ ਚਲਾਉਂਦੀ ਹੈ।