ਸ਼ੱਕ ਨੇ ਉਜਾੜਿਆ ਪਰਿਵਾਰ: ਪਤਨੀ ਨੂੰ ਵੀਡੀਓ ਕਾਲ ਕਰਦਿਆਂ ਦੇਖ ਪਤੀ ਨੇ ਕਰ'ਤਾ ਕਤਲ, ਫਿਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਮੰਗਲਵਾਰ ਰਾਤ ਜਦੋਂ ਸੰਜੇ ਘਰ ਪਹੁੰਚਿਆ ਤਾਂ ਉਸ ਨੇ ਵੰਦਨਾ ਨੂੰ ਆਪਣੇ ਪ੍ਰੇਮੀ ਨਾਲ ਵੀਡੀਓ ਕਾਲ 'ਤੇ ਗੱਲ ਕਰਦੇ ਦੇਖ ਲਿਆ। ਇਸ ਗੱਲ ਨੇ ਸੰਜੇ ਨੂੰ ਬੇਹੱਦ ਗੁੱਸੇ ਵਿੱਚ ਲਿਆ ਦਿੱਤਾ। ਬੁੱਧਵਾਰ ਸਵੇਰੇ ਲਗਭਗ 7 ਵਜੇ ਵਿਵਾਦ ਇੰਨਾ ਵਧ ਗਿਆ ਕਿ ਸੰਜੇ ਨੇ ਵੰਦਨਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਖ਼ੁਦ ਵੀ ਕਮਰੇ ਵਿੱਚ ਫਾਹੇ ਨਾਲ ਲਟਕ ਗਿਆ।
Publish Date: Wed, 14 Jan 2026 01:06 PM (IST)
Updated Date: Wed, 14 Jan 2026 01:08 PM (IST)
ਜਾਸ, ਉਨਾਓ: ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਵਿੱਚ ਸ਼ੱਕ ਅਤੇ ਗੁੱਸੇ ਨੇ ਇੱਕ ਹੱਸਦਾ-ਵਸਦਾ ਪਰਿਵਾਰ ਉਜਾੜ ਦਿੱਤਾ। ਬਾਂਗਰਮਊ ਦੇ ਨੌਨਿਹਾਲਗੰਜ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਨੌਜਵਾਨ ਨਾਲ ਵੀਡੀਓ ਕਾਲ 'ਤੇ ਗੱਲ ਕਰਦਿਆਂ ਦੇਖ ਕੇ ਪਹਿਲਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਫਿਰ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਪਤਨੀ ਦੀ ਜਾਨ ਲੈਣ ਤੋਂ ਬਾਅਦ ਪਤੀ ਨੇ ਖ਼ੁਦ ਵੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ 42 ਸਾਲਾ ਸੰਜੇ, ਜੋ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ, ਆਪਣੀ ਪਤਨੀ ਵੰਦਨਾ (38) ਅਤੇ ਦੋ ਮਾਸੂਮ ਬੱਚਿਆਂ ਨਾਲ ਰਹਿੰਦਾ ਸੀ। ਸੰਜੇ ਦੀ ਮਾਂ ਸਿਆਦੁਲਾਰੀ ਅਨੁਸਾਰ, ਸੰਜੇ ਨੂੰ ਆਪਣੀ ਪਤਨੀ ਦੇ ਕਿਸੇ ਹੋਰ ਨੌਜਵਾਨ ਨਾਲ ਨਜਾਇਜ਼ ਸਬੰਧਾਂ ਦਾ ਸ਼ੱਕ ਸੀ, ਜਿਸ ਕਾਰਨ ਘਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ।
ਵੀਡੀਓ ਕਾਲ ਨੇ ਲਗਾਈ ਅੱਗ
ਮੰਗਲਵਾਰ ਰਾਤ ਜਦੋਂ ਸੰਜੇ ਘਰ ਪਹੁੰਚਿਆ ਤਾਂ ਉਸ ਨੇ ਵੰਦਨਾ ਨੂੰ ਆਪਣੇ ਪ੍ਰੇਮੀ ਨਾਲ ਵੀਡੀਓ ਕਾਲ 'ਤੇ ਗੱਲ ਕਰਦੇ ਦੇਖ ਲਿਆ। ਇਸ ਗੱਲ ਨੇ ਸੰਜੇ ਨੂੰ ਬੇਹੱਦ ਗੁੱਸੇ ਵਿੱਚ ਲਿਆ ਦਿੱਤਾ। ਬੁੱਧਵਾਰ ਸਵੇਰੇ ਲਗਭਗ 7 ਵਜੇ ਵਿਵਾਦ ਇੰਨਾ ਵਧ ਗਿਆ ਕਿ ਸੰਜੇ ਨੇ ਵੰਦਨਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਖ਼ੁਦ ਵੀ ਕਮਰੇ ਵਿੱਚ ਫਾਹੇ ਨਾਲ ਲਟਕ ਗਿਆ।
ਮਾਸੂਮ ਬੱਚਿਆਂ ਦੀ ਗਵਾਹੀ
ਘਟਨਾ ਤੋਂ ਬਾਅਦ ਸੰਜੇ ਦੇ ਦੋਵਾਂ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਅਕਸਰ ਕਿਸੇ ਨਾਲ ਵੀਡੀਓ ਕਾਲ 'ਤੇ ਗੱਲ ਕਰਦੀ ਸੀ ਅਤੇ ਉਸ ਦੀਆਂ ਫੋਟੋਆਂ ਦੇਖਦੀ ਸੀ, ਜਿਸ ਕਾਰਨ ਪਾਪਾ ਹਮੇਸ਼ਾ ਨਾਰਾਜ਼ ਰਹਿੰਦੇ ਸਨ ਅਤੇ ਝਗੜਾ ਹੁੰਦਾ ਸੀ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।