- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Air India ਨੇ ਕਿਹਾ ਕਿ ਯੂਏਈ ਦੇ ਏਅਰਪੋਰਟ ਅਧਿਕਾਰੀਆਂ ਨੇ ਏਅਰਲਾਈਨਜ਼ ਨੂੰ ਆਪਣੇ ਆਪਰੇਸ਼ਨ ਘਟਾਉਣ ਦੇ ਨਿਰਦੇਸ਼ ਦਿੱਤੇ ਹਨ। ਏਅਰਲਾਈਨ ਨੇ ਕਿਹਾ, "ਯੂਏਈ 'ਚ ਏਅਰਪੋਰਟ ਅਧਿਕਾਰੀਆਂ ਤੋਂ ਮਿਲੇ ਤਾਜ਼ਾ ਨਿਰਦੇਸ਼ਾਂ ਨੂੰ ਦੇਖਦੇ ਹੋਏ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੂੰ 15 ਮਾਰਚ 2026 ਲਈ ਆਪਣੇ ਐਡ-ਹਾਕ ਆਪਰੇਸ਼ਨ ਘਟਾਉਣੇ ਪੈ ਰਹੇ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਪੱਛਮੀ ਏਸ਼ੀਆ 'ਚ ਵਿਗੜਦੇ ਹਾਲਾਤ ਕਾਰਨ ਪੂਰੇ ਖੇਤਰ 'ਚ ਉਡਾਣਾਂ ਦੇ ਸੰਚਾਲਨ 'ਤੇ ਪਾਬੰਦੀਆਂ ਲੱਗ ਗਈਆਂ ਹਨ ਤੇ ਉਨ੍ਹਾਂ ਦੇ ਸ਼ਡਿਊਲ 'ਚ ਬਦਲਾਅ ਕਰਨਾ ਪਿਆ ਹੈ। ਇਸ ਦੌਰਾਨ ਏਅਰ ਇੰਡੀਆ ਨੇ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ (UAE) ਲਈ ਤੈਅ ਕਈ ਉਡਾਣਾਂ ਰੱਦ ਕਰ ਦਿੱਤੀਆਂ। ਇਨ੍ਹਾਂ ਵਿਚ ਦੁਬਈ, ਰਾਸ ਅਲ ਖੈਮਾਹ ਤੇ ਸ਼ਾਰਜਾਹ ਦੀਆਂ ਉਡਾਣਾਂ ਸ਼ਾਮਲ ਹਨ।
ਐਕਸ (X) 'ਤੇ ਪੋਸਟ ਕੀਤੇ ਗਏ ਇਕ ਬਿਆਨ 'ਚ ਏਅਰ ਇੰਡੀਆ ਨੇ ਕਿਹਾ ਕਿ ਯੂਏਈ ਦੇ ਏਅਰਪੋਰਟ ਅਧਿਕਾਰੀਆਂ ਨੇ ਏਅਰਲਾਈਨਜ਼ ਨੂੰ ਆਪਣੇ ਆਪਰੇਸ਼ਨ ਘਟਾਉਣ ਦੇ ਨਿਰਦੇਸ਼ ਦਿੱਤੇ ਹਨ। ਏਅਰਲਾਈਨ ਨੇ ਕਿਹਾ, "ਯੂਏਈ 'ਚ ਏਅਰਪੋਰਟ ਅਧਿਕਾਰੀਆਂ ਤੋਂ ਮਿਲੇ ਤਾਜ਼ਾ ਨਿਰਦੇਸ਼ਾਂ ਨੂੰ ਦੇਖਦੇ ਹੋਏ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੂੰ 15 ਮਾਰਚ 2026 ਲਈ ਆਪਣੇ ਐਡ-ਹਾਕ ਆਪਰੇਸ਼ਨ ਘਟਾਉਣੇ ਪੈ ਰਹੇ ਹਨ।
ਬਿਆਨ 'ਚ ਅੱਗੇ ਕਿਹਾ ਗਿਆ, "ਏਅਰ ਇੰਡੀਆ ਉਸ ਦਿਨ ਦਿੱਲੀ-ਦੁਬਈ ਦੀ ਸਿਰਫ ਇਕ ਵਾਪਸੀ ਉਡਾਣ ਸੰਚਾਲਿਤ ਕਰੇਗੀ, ਜਦੋਂਕਿ ਦੁਬਈ ਲਈ ਨਿਰਧਾਰਤ ਪੰਜ ਵਿੱਚੋਂ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਏਅਰ ਇੰਡੀਆ ਐਕਸਪ੍ਰੈਸ ਵੀ ਦਿੱਲੀ-ਦੁਬਈ ਦੀ ਸਿਰਫ ਇਕ ਵਾਪਸੀ ਉਡਾਣ ਸੰਚਾਲਿਤ ਕਰੇਗੀ, ਜਿਸ ਵਿਚ ਦੁਬਈ ਲਈ ਨਿਰਧਾਰਿਤ ਛੇ ਵਿੱਚੋਂ ਪੰਜ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਬੂ ਧਾਬੀ 'ਏਅਰ ਇੰਡੀਆ ਐਕਸਪ੍ਰੈਸ ਦੀਆਂ ਸਾਰੀਆਂ ਪੰਜ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਹਾਲਾਂਕਿ, ਕੈਂਸਲੇਸ਼ਨ (ਰੱਦ ਹੋਣ) ਤੋਂ ਪ੍ਰਭਾਵਿਤ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਭਵਿੱਖ ਦੀ ਕਿਸੇ ਤਰੀਕ ਲਈ ਦੁਬਾਰਾ ਬੁਕਿੰਗ ਕਰਨ ਜਾਂ ਪੂਰਾ ਰਿਫੰਡ ਲੈਣ ਦਾ ਵਿਕਲਪ ਦਿੱਤਾ ਗਿਆ ਹੈ।
ਇਸ ਦੌਰਾਨ ਇੰਡੀਗੋ ਨੇ ਯਾਤਰੀਆਂ ਨੂੰ ਇਹ ਵੀ ਸੂਚਿਤ ਕੀਤਾ ਕਿ ਦੁਬਈ 'ਚ ਉਡਾਣ ਸੰਚਾਲਨ ਨੂੰ ਹੋਰ ਸੀਮਤ ਕਰ ਦਿੱਤਾ ਗਿਆ ਹੈ। ਐਕਸ 'ਤੇ ਇਕ ਪੋਸਟ 'ਚ ਏਅਰਲਾਈਨ ਨੇ ਕਿਹਾ, "ਮਿਡਲ ਈਸਟ 'ਚ ਬਦਲਦੀ ਸਥਿਤੀ ਕਾਰਨ ਦੁਬਈ 'ਚ ਫਲਾਈਟ ਆਪਰੇਸ਼ਨ ਹੋਰ ਵੀ ਜ਼ਿਆਦਾ ਸੀਮਤ ਕਰ ਦਿੱਤੇ ਗਏ ਹਨ, ਜਿਸ ਨਾਲ ਫਲਾਈਟ ਦੇ ਸ਼ਡਿਊਲ 'ਚ ਬਦਲਾਅ ਹੋਏ ਹਨ। ਦੁਬਈ ਆਉਣ-ਜਾਣ ਵਾਲੇ ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਏਅਰਪੋਰਟ ਲਈ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ। ਅਸੀਂ ਯਾਤਰੀਆਂ ਨੂੰ ਤਾਜ਼ਾ ਜਾਣਕਾਰੀ ਦੇਣ ਲਈ ਉਨ੍ਹਾਂ ਨੂੰ ਨੋਟੀਫਿਕੇਸ਼ਨ ਵੀ ਭੇਜ ਰਹੇ ਹਾਂ।
ਇਹ ਘਟਨਾਕ੍ਰਮ ਪੱਛਮੀ ਏਸ਼ੀਆ 'ਚ ਵਧਦੇ ਸੰਕਟ ਕਾਰਨ ਐਵੀਏਸ਼ਨ ਸੈਕਟਰ 'ਚ ਆਈਆਂ ਵੱਡੀਆਂ ਰੁਕਾਵਟਾਂ ਦੇ ਵਿਚਕਾਰ ਸਾਹਮਣੇ ਆਏ ਹਨ, ਜਿਸ ਨਾਲ ਐਵੀਏਸ਼ਨ ਟਰਬਾਈਨ ਫਿਊਲ (ਹਵਾਈ ਬਾਲਣ) ਦੀਆਂ ਕੀਮਤਾਂ ਵੀ ਵਧ ਗਈਆਂ ਹਨ।
ਇੰਡੀਗੋ, ਏਅਰ ਇੰਡੀਆ ਅਤੇ ਅਕਾਸਾ ਏਅਰ ਸਮੇਤ ਕਈ ਏਅਰਲਾਈਨਾਂ ਨੇ ਹਾਲ ਹੀ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ 'ਤੇ ਫਿਊਲ ਸਰਚਾਰਜ ਲਾਗੂ ਕੀਤਾ ਹੈ ਤਾਂ ਜੋ ਈਧਨ ਦੀਆਂ ਕੀਮਤਾਂ 'ਚ ਵਾਧੇ ਨਾਲ ਜੁੜੀ ਵਧਦੀ ਸੰਚਾਲਨ ਲਾਗਤ ਦੀ ਭਰਪਾਈ ਕੀਤੀ ਜਾ ਸਕੇ।