ਦਰਦਨਾਕ ਹਾਦਸਾ: ਮਾਂ ਦੇ ਗਲੇ ਲੱਗਣ ਆਏ ਮਾਸੂਮ 'ਤੇ ਡਿੱਗਿਆ ਗਰਮ ਦੁੱਧ, ਤੜਫ-ਤੜਫ ਕੇ ਗਈ ਜਾਨ
ਲਾਸ਼ ਲੈ ਕੇ ਪਰਤੇ ਪਰਿਵਾਰ ਨੇ ਬਿਨਾਂ ਪੋਸਟਮਾਰਟਮ ਕਰਵਾਏ ਮੰਗਲਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ। ਮੰਗਲ ਪ੍ਰਸਾਦ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਆਪਣੇ ਚਾਰ ਬੱਚਿਆਂ ’ਚੋਂ ਤਿਨ ਨਾਲ ਗੁਆਂਢੇ ਦੇ ਪਿੰਡ ’ਚ ਸੱਦੇ ’ਤੇ ਗਏ ਸਨ। ਘਰ ਪਤਨੀ ਸਾਵਿਤਰੀ ਦੇਵੀ ਦੋ ਸਾਲਾ ਪੁੱਤਰ ਮਨੂ ਤੇ ਜੇਠਾਣੀ ਨਾਲ ਸੀ।
Publish Date: Wed, 11 Mar 2026 08:29 AM (IST)
Updated Date: Wed, 11 Mar 2026 08:31 AM (IST)
ਕੌਸ਼ਾਂਬੀ : ਯੂਪੀ ਦੇ ਕੌਸ਼ਾਂਬੀ ’ਚ ਇਕ ਮਾਸੂਮ ਦੌੜ ਕੇ ਆਪਣੀ ਮਾਂ ਨਾਲ ਲਿਪਟ ਗਿਆ ਤਾਂ ਇਸੇ ਦੌਰਾਨ ਮਾਂ ਦੇ ਹੱਥੋਂ ਗਰਮ ਦੁੱਧ ਦੋ ਸਾਲਾ ਬੱਚੇ ’ਤੇ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਿਲ੍ਹਾ ਹਸਪਤਾਲ ਲਿਜਾਂਦੇ ਸਮੇਂ ਰਾਹ ’ਚ ਬੱਚੇ ਨੇ ਦਮ ਤੋੜ ਦਿੱਤਾ। ਲਾਸ਼ ਲੈ ਕੇ ਪਰਤੇ ਪਰਿਵਾਰ ਨੇ ਬਿਨਾਂ ਪੋਸਟਮਾਰਟਮ ਕਰਵਾਏ ਮੰਗਲਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ। ਮੰਗਲ ਪ੍ਰਸਾਦ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਆਪਣੇ ਚਾਰ ਬੱਚਿਆਂ ’ਚੋਂ ਤਿਨ ਨਾਲ ਗੁਆਂਢੇ ਦੇ ਪਿੰਡ ’ਚ ਸੱਦੇ ’ਤੇ ਗਏ ਸਨ। ਘਰ ਪਤਨੀ ਸਾਵਿਤਰੀ ਦੇਵੀ ਦੋ ਸਾਲਾ ਪੁੱਤਰ ਮਨੂ ਤੇ ਜੇਠਾਣੀ ਨਾਲ ਸੀ। ਰਾਤ ਗਰਮ ਦੁੱਧ ਲੈ ਕੇ ਬਾਹਰ ਨਿਕਲੀ ਕਿ ਬੱਚੇ ਨੇ ਉਸਦਾ ਪੈਰ ਫੜ ਲਿਆ। ਇਸ ਨਾਲ ਗਰਮ ਦੁੱਧ ਬੱਚੇ ’ਤੇ ਪਲਟ ਗਿਆ।