- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਦਿੱਤਿਆ ਦੇ ਪਿਤਾ ਮਦਨ ਪੇਂਟ ਦਾ ਕੰਮ ਕਰਦੇ ਹਨ। ਉਹ ਦੋ ਸਾਲ ਤੋਂ ਇੱਥੇ ਪਰਿਵਾਰ ਸਮੇਤ ਕਿਰਾਏ ’ਤੇ ਰਹਿੰਦੇ ਹਨ। ਉਨ੍ਹਾਂ ਦੇ ਦੋ ਬੱਚੇ ਹਨ ਜਿਨ੍ਹਾਂ ਵਿਚ ਆਦਿੱਤਿਆ ਛੋਟਾ ਹੈ। ਇਕ ਵੱਡੀ ਧੀ ਵੀ ਹੈ। ਬੁੱਧਵਾਰ ਸਵੇਰੇ ਮਕਰ ਸੰਕ੍ਰਾਂਤੀ ਮੌਕੇ ਪਰਿਵਾਰ ਨੇ ਘਰ ਦੇ ਬਾਹਰ ਅੱਗ ਬਾਲ਼ੀ ਹੋਈ ਸੀ

ਜਾਗਰਣ ਸੰਵਾਦਾਤਾ, ਬਹਾਦਰਗੜ੍ਹ : ਹਰਿਆਣਾ ਦੇ ਬਹਾਦਰਗੜ੍ਹ ਵਿਚ ਸਰਾਏ ਔਰੰਗਾਬਾਦ ਪਿੰਡ ਵਿਚ ਘਰ ਵਿਚ ਖੇਡ ਰਿਹਾ ਡੇਢ ਸਾਲ ਦਾ ਮਾਸੂਮ ਪਾਣੀ ਨਾਲ ਭਰੀ ਬਾਲਟੀ ਵਿਚ ਮੂਧੇ ਮੂੰਹ ਡਿੱਗ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਬਾਲਟੀ ਵਿਚ ਉਹ ਕਿਵੇਂ ਡਿੱਗਾ, ਇਸ ਦਾ ਪਤਾ ਨਹੀਂ ਲੱਗ ਸਕਿਆ। ਮਰਨ ਵਾਲੇ ਆਦਿੱਤਿਆ ਦਾ ਪਰਿਵਾਰ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਘਟੇਰਾ ਦਾ ਰਹਿਣ ਵਾਲਾ ਹੈ।
ਆਦਿੱਤਿਆ ਦੇ ਪਿਤਾ ਮਦਨ ਪੇਂਟ ਦਾ ਕੰਮ ਕਰਦੇ ਹਨ। ਉਹ ਦੋ ਸਾਲ ਤੋਂ ਇੱਥੇ ਪਰਿਵਾਰ ਸਮੇਤ ਕਿਰਾਏ ’ਤੇ ਰਹਿੰਦੇ ਹਨ। ਉਨ੍ਹਾਂ ਦੇ ਦੋ ਬੱਚੇ ਹਨ ਜਿਨ੍ਹਾਂ ਵਿਚ ਆਦਿੱਤਿਆ ਛੋਟਾ ਹੈ। ਇਕ ਵੱਡੀ ਧੀ ਵੀ ਹੈ। ਬੁੱਧਵਾਰ ਸਵੇਰੇ ਮਕਰ ਸੰਕ੍ਰਾਂਤੀ ਮੌਕੇ ਪਰਿਵਾਰ ਨੇ ਘਰ ਦੇ ਬਾਹਰ ਅੱਗ ਬਾਲ਼ੀ ਹੋਈ ਸੀ। ਮਦਨ ਬਾਹਰ ਅੱਗ ਕੋਲ ਬੈਠਾ ਸੀ, ਜਦਕਿ ਉਸ ਦੀ ਪਤਨੀ ਕਮਰੇ ਵਿਚ ਸੀ। ਆਦਿੱਤਿਆ ਖੇਡਦੇ ਹੋਏ ਘਰ ਦੇ ਦੂਜੇ ਹਿੱਸੇ ਵਿਚ ਰੱਖੀ ਪਾਣੀ ਦੀ ਬਾਲਟੀ ਵਿਚ ਜਾ ਡਿੱਗਾ। ਇਸ ਦਾ ਕਿਸੇ ਨੂੰ ਪਤਾ ਨਹੀਂ ਲੱਗਾ।
ਕੁਝ ਮਿੰਟਾਂ ਬਾਅਦ ਜਦੋਂ ਪਰਿਵਾਰ ਨੇ ਦੇਖਿਆ ਤਾਂ ਆਦਿੱਤਿਆ ਮੂਧੇ ਮੂੰਹ ਡਿੱਗਾ ਹੋਇਆ ਸੀ। ਉਸ ਦਾ ਸਰੀਰ ਪੀਲਾ ਪੈ ਚੁੱਕਾ ਸੀ। ਸਾਹ ਰੁਕ ਚੁੱਕੇ ਸਨ। ਜਲਦੀ ਨਾਲ ਉਹ ਆਦਿੱਤਿਆ ਨੂੰ ਟਰਾਮਾ ਸੈਂਟਰ ਲੈ ਕੇ ਗਏ। ਇੱਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤ ਐਲਾਨਿਆ ਦਿੱਤਾ। ਇਹ ਸੁਣ ਕੇ ਆਦਿੱਤਿਆ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਚੀਕਾਂ ਮਾਰਨ ਲੱਗੇ। ਜਾਣਕਾਰੀ ਮੁਤਾਬਕ, ਜਿਸ ਬਾਲਟੀ ਵਿਚ ਆਦਿੱਤਿਆ ਡਿੱਗਾ, ਉਹ 20 ਲੀਟਰ ਦੀ ਪੇਂਟ ਵਾਲੀ ਬਾਲਟੀ ਸੀ, ਜਿਸ ਵਿਚ ਪਾਣੀ ਭਰਿਆ ਹੋਇਆ ਸੀ। ਅਨੁਮਾਨ ਹੈ ਕਿ ਉਸ ਨੇ ਬਾਲਟੀ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕੀਤੀ ਹੋਵੇਗੀ ਜਿਸ ਕਰ ਕੇ ਉਹ ਮੂਧੇ ਮੂੰਹ ਡਿੱਗ ਗਿਆ। ਪਰਿਵਾਰ ਨੇ ਕਿਸੇ ’ਤੇ ਸ਼ੱਕ ਨਹੀਂ ਕੀਤਾ ਕਿਉਂਕਿ ਆਲੇ-ਦੁਆਲੇ ਕੋਈ ਨਹੀਂ ਸੀ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਹੋ ਚੁੱਕੀਆਂ ਹਨ ਕਈ ਘਟਨਾਵਾਂ
ਘਰ ਵਿਚ ਛੋਟੇ ਬੱਚਿਆਂ ਨੂੰ ਇਕੱਲਾ ਛੱਡਣਾ ਅਤੇ ਪਾਣੀ ਨਾਲ ਭਰੀ ਬਾਲਟੀ ਰੱਖਣਾ ਖਤਰਨਾਕ ਹੈ। ਜਿਸ ਤਰ੍ਹਾਂ ਬਹਾਦਰਗੜ੍ਹ ਵਿਚ ਬਾਲਟੀ ਵਿਚ ਡਿੱਗਣ ਨਾਲ ਬੱਚੇ ਦੀ ਮੌਤ ਹੋਈ, ਠੀਕ ਇਸੇ ਤਰ੍ਹਾਂ ਦੀ ਘਟਨਾ ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿਚ ਚਾਰ ਦਿਨ ਪਹਿਲਾਂ ਹੋਈ ਸੀ। ਉਸ ਵਿਚ 15 ਲੀਟਰ ਦੀ ਬਾਲਟੀ ਵਿਚ ਬੱਚਾ ਡਿੱਗ ਗਿਆ ਸੀ। ਜਦਕਿ ਦੋ ਸਾਲ ਪਹਿਲਾਂ ਬਹਾਦਰਗੜ੍ਹ ਦੇ ਛੋਟੂ ਰਾਮ ਨਗਰ ਵਿਚ ਵੀ ਇਸੇ ਤਰ੍ਹਾਂ ਇਕ ਬੱਚਾ ਪਾਣੀ ਨਾਲ ਭਰੀ ਬਾਲਟੀ ਵਿਚ ਡਿੱਗ ਗਿਆ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਇਨ੍ਹਾਂ ਤਿੰਨਾਂ ਹੀ ਘਟਨਾਵਾਂ ਵਿਚ ਬੱਚਿਆਂ ਦੀ ਉਮਰ ਲਗਪਗ ਡੇਢ ਸਾਲ ਰਹੀ ਹੈ।