- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਨਲਾਈਟ ਕਾਲੋਨੀ ਥਾਣਾ ਖੇਤਰ 'ਚ ਰਹਿਣ ਵਾਲੇ ਰਮਨਦੀਪ ਸਿੰਘ ਨੇ ਅਪ੍ਰੈਲ ਸਾਲ 2023 'ਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ 23-24 ਅਪ੍ਰੈਲ ਦੀ ਰਾਤ ਉਨ੍ਹਾਂ ਨੂੰ ਇਕ ਅਣਪਛਾਤੇ ਨੰਬਰ ਤੋਂ ਕਈ ਵਾਰ ਫੋਨ ਆਏ, ਜਿਨ੍ਹਾਂ ਵਿਚ ਇਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

ਜਾਗਰਣ ਸੰਵਾਦਦਾਤਾ, ਦੱਖਣੀ ਦਿੱਲੀ : ਸਾਕੇਤ ਕੋਰਟ ਨੇ ਇਕ ਵਕੀਲ ਤੋਂ ਇਕ ਕਰੋੜ ਰੁਪਏ ਦੀ ਫਿਰੌਤੀ ਵਸੂਲੀ ਦੀ ਕੋਸ਼ਿਸ਼ ਨਾਲ ਜੁੜੇ ਮਾਮਲੇ 'ਚ ਸ਼ੁੱਕਰਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਹਰੇਨ ਸਰਪਦਾਦੀਆ ਅਤੇ ਆਸ਼ੀਸ਼ ਸ਼ਰਮਾ ਨੂੰ ਬਰੀ ਕਰ ਦਿੱਤਾ ਹੈ। ਫੈਸਲਾ ਮੁੱਖ ਨਿਆਇਕ ਮੈਜਿਸਟ੍ਰੇਟ ਨੂਪੁਰ ਗੁਪਤਾ ਦੀ ਅਦਾਲਤ ਨੇ ਸੁਣਾਇਆ। ਕੋਰਟ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਇਹ ਦੋਸ਼ ਨਹੀਂ ਲਗਾਇਆ ਕਿ ਧਮਕੀ ਕਾਰਨ ਉਸਨੇ ਕਿਸੇ ਨੂੰ ਪੈਸਾ ਜਾਂ ਜਾਇਦਾਦ ਦਿੱਤੀ ਸੀ, ਜਦੋਂ ਕਿ ਜਬਰਨ ਵਸੂਲੀ (Extortion) ਦੇ ਅਪਰਾਧ ਲਈ ਡਰ ਦਿਖਾ ਕੇ ਧਨ ਜਾਂ ਜਾਇਦਾਦ ਨੂੰ ਜੁਟਾਉਣਾ ਜ਼ਰੂਰੀ ਹੈ।
ਸਿਰਫ਼ ਧਮਕੀ ਦੇਣੀ ਜਾਂ ਪੈਸੇ ਦੀ ਮੰਗ ਕਰਨੀ, ਬਿਨਾਂ ਕਿਸੇ ਭੁਗਤਾਨ ਦੇ, ਜਬਰਨ ਵਸੂਲੀ ਦਾ ਅਪਰਾਧ ਨਹੀਂ ਬਣਦਾ। ਰਿਕਾਰਡ 'ਚ ਮੁਲਜ਼ਮਾਂ ਖ਼ਿਲਾਫ਼ ਅਜਿਹਾ ਕੋਈ ਪ੍ਰਤੱਖ ਸਬੂਤ ਵੀ ਨਹੀਂ ਮਿਲਿਆ ਜਿਸ ਨਾਲ ਦੋਸ਼ ਸਾਬਿਤ ਹੋ ਸਕਣ।
ਸਨਲਾਈਟ ਕਾਲੋਨੀ ਥਾਣਾ ਖੇਤਰ 'ਚ ਰਹਿਣ ਵਾਲੇ ਰਮਨਦੀਪ ਸਿੰਘ ਨੇ ਅਪ੍ਰੈਲ ਸਾਲ 2023 'ਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ 23-24 ਅਪ੍ਰੈਲ ਦੀ ਰਾਤ ਉਨ੍ਹਾਂ ਨੂੰ ਇਕ ਅਣਪਛਾਤੇ ਨੰਬਰ ਤੋਂ ਕਈ ਵਾਰ ਫੋਨ ਆਏ, ਜਿਨ੍ਹਾਂ ਵਿਚ ਇਕ ਕਰੋੜ ਰੁਪਏ ਦੀ ਮੰਗ ਕੀਤੀ ਗਈ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਸੀ। ਜਾਂਚ ਤੋਂ ਬਾਅਦ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਲਾਰੈਂਸ ਬਿਸ਼ਨੋਈ, ਹਰੇਨ ਸਰਪਦਾਦੀਆ, ਆਸ਼ੀਸ਼ ਸ਼ਰਮਾ ਅਤੇ ਸੰਪਤ ਨਹਿਰਾ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।
ਸੁਣਵਾਈ ਦੌਰਾਨ ਸਰਕਾਰੀ ਧਿਰ ਨੇ ਤਰਕ ਦਿੱਤਾ ਕਿ ਇਸਤਗਾਸਾ ਪੱਖ (Prosecution) ਨੇ ਮੁਲਜ਼ਮਾਂ ਦੀ ਭੂਮਿਕਾ ਨਾਲ ਜੁੜੇ ਜ਼ਰੂਰੀ ਤੱਥਾਂ ਨੂੰ ਰਿਕਾਰਡ 'ਤੇ ਰੱਖਿਆ ਹੈ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਮੁਲਜ਼ਮਾਂ ਦਾ ਨਾਂ ਐਫਆਈਆਰ 'ਚ ਨਹੀਂ ਸੀ ਅਤੇ ਉਨ੍ਹਾਂ ਕੋਲੋਂ ਕੋਈ ਬਰਾਮਦਗੀ ਵੀ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰੀ ਸਿਰਫ਼ ਸਹਿ-ਮੁਲਜ਼ਮਾਂ ਦੇ ਬਿਆਨ ਦੇ ਆਧਾਰ 'ਤੇ ਕੀਤੀ ਗਈ ਸੀ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਅਤੇ ਰਿਕਾਰਡ ਦੀ ਘੋਖ ਕਰਨ ਤੋਂ ਬਾਅਦ ਪਾਇਆ ਕਿ ਦੋਸ਼ ਸਿੱਧ ਕਰਨ ਲਈ ਲੋੜੀਂਦੇ ਸਬੂਤ ਨਹੀਂ ਹਨ। ਇਸ ਦੇ ਆਧਾਰ 'ਤੇ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।