- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਜੀਓ ਗੋਰ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਸਿਰਫ਼ ਸਾਂਝੇ ਹਿੱਤਾਂ ਨਾਲ ਹੀ ਨਹੀਂ, ਸਗੋਂ ਉੱਚ ਪੱਧਰੀ ਦੋਸਤੀ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਕਿਹਾ, "ਸੱਚੇ ਦੋਸਤ ਅਸਹਿਮਤ ਹੋ ਸਕਦੇ ਹਨ, ਪਰ ਅੰਤ ਵਿਚ ਉਹ ਹਮੇਸ਼ਾ ਆਪਣੇ ਮਤਭੇਦ ਸੁਲਝਾ ਲੈਂਦੇ ਹਨ।"

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਦੇ ਨਵੇਂ ਰਾਜਦੂਤ ਸਰਜੀਓ ਗੋਰ ਨੇ ਅਧਿਕਾਰਤ ਤੌਰ 'ਤੇ ਭਾਰਤ 'ਚ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਦਿਆਂ ਹੀ ਸਰਜੀਓ ਗੋਰ ਨੇ ਭਾਰਤ-ਅਮਰੀਕਾ ਟ੍ਰੇਡ ਡੀਲ, ਪੀਐਮ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਬੰਧਾਂ ਸਮੇਤ ਕਈ ਮਹੱਤਵਪੂਰਨ ਮੁੱਦਿਆਂ 'ਤੇ ਬਿਆਨ ਦਿੱਤਾ।
ਭਾਰਤ 'ਚ ਅਮਰੀਕੀ ਰਾਜਦੂਤ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਰਜੀਓ ਗੋਰ ਨੇ ਕਿਹਾ, "ਮੈਂ ਰਾਸ਼ਟਰਪਤੀ ਟਰੰਪ ਦੇ ਨਾਲ ਪੂਰੀ ਦੁਨੀਆ ਦਾ ਦੌਰਾ ਕੀਤਾ ਹੈ ਤੇ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਦੋਸਤੀ ਸੱਚੀ ਹੈ।"
ਸਰਜੀਓ ਗੋਰ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਸਿਰਫ਼ ਸਾਂਝੇ ਹਿੱਤਾਂ ਨਾਲ ਹੀ ਨਹੀਂ, ਸਗੋਂ ਉੱਚ ਪੱਧਰੀ ਦੋਸਤੀ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਕਿਹਾ, "ਸੱਚੇ ਦੋਸਤ ਅਸਹਿਮਤ ਹੋ ਸਕਦੇ ਹਨ, ਪਰ ਅੰਤ ਵਿਚ ਉਹ ਹਮੇਸ਼ਾ ਆਪਣੇ ਮਤਭੇਦ ਸੁਲਝਾ ਲੈਂਦੇ ਹਨ।"
ਦਿੱਲੀ ਸਥਿਤ ਅਮਰੀਕੀ ਦੂਤਾਵਾਸ ਤੋਂ ਸਰਜੀਓ ਗੋਰ ਨੇ ਕਿਹਾ ਕਿ ਅਮਰੀਕਾ ਲਈ ਭਾਰਤ ਜਿੰਨਾ ਮਹੱਤਵਪੂਰਨ ਕੋਈ ਹੋਰ ਦੇਸ਼ ਨਹੀਂ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਰਾਸ਼ਟਰ ਹੈ। ਇਸ ਲਈ (ਸਮਝੌਤਿਆਂ ਨੂੰ) ਅੰਤਿਮ ਰੂਪ ਦੇਣਾ ਆਸਾਨ ਕੰਮ ਨਹੀਂ ਹੈ, ਪਰ ਅਸੀਂ ਇਸ ਨੂੰ ਹਾਸਲ ਕਰਨ ਲਈ ਦ੍ਰਿੜ ਹਾਂ। ਗੋਰ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਸਾਲ ਤਕ ਭਾਰਤ ਦਾ ਦੌਰਾ ਕਰ ਸਕਦੇ ਹਨ।
ਸਰਜੀਓ ਗੋਰ ਨੇ ਦੱਸਿਆ, "ਮੈਂ ਕੱਲ੍ਹ ਹੀ ਰਾਸ਼ਟਰਪਤੀ ਟਰੰਪ ਨਾਲ ਗੱਲ ਕੀਤੀ, ਅਤੇ ਮੈਂ ਭਾਰਤ ਦੇ ਸਾਰੇ ਲੋਕਾਂ, ਖਾਸ ਕਰਕੇ ਉਨ੍ਹਾਂ ਦੇ ਪਿਆਰੇ ਦੋਸਤ, ਸ਼ਾਨਦਾਰ ਪ੍ਰਧਾਨ ਮੰਤਰੀ ਮੋਦੀ ਲਈ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।"
ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰਪਤੀ ਇਸ ਸਮੇਂ ਕਾਫ਼ੀ ਰੁੱਝੇ ਹੋਏ ਹਨ, ਨਾ ਸਿਰਫ਼ ਦੁਨੀਆ ਭਰ ਵਿੱਚ, ਸਗੋਂ ਵਾਸ਼ਿੰਗਟਨ ਡੀਸੀ ਨੂੰ ਮੁੜ ਸਜਾਉਣ ਅਤੇ ਨਵਾਂ ਬਣਾਉਣ 'ਚ ਵੀ। ਜਦੋਂ ਮੈਂ ਰਾਸ਼ਟਰਪਤੀ ਨਾਲ ਗੱਲ ਕੀਤੀ ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਅਜੇ ਖ਼ੂਬਸੂਰਤ ਇੰਡੀਆ ਗੇਟ ਦੇ ਕੋਲੋਂ ਲੰਘਿਆ ਹਾਂ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ 'ਚ ਇਕ ਬਾਲਰੂਮ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ, ਪਰ ਉਨ੍ਹਾਂ ਦੀ ਸੂਚੀ ਵਿੱਚ ਇਕ ਹੋਰ ਪ੍ਰੋਜੈਕਟ ਹੈ, ਜੋ ਪੈਰਿਸ ਦੇ 'ਆਰਕ ਡੀ ਟ੍ਰਾਇਮਫ' ਵਰਗਾ ਕੁਝ ਬਣਾਉਣਾ ਹੈ। ਗੋਰ ਨੇ ਮੁਸਕਰਾਉਂਦੇ ਹੋਏ ਕਿਹਾ, "ਫਰੈਂਚ ਲੋਕਾਂ ਨੂੰ ਬੁਰਾ ਨਾ ਲੱਗੇ, ਪਰ ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਦਿੱਲੀ ਵਿਚ ਜੋ (ਇੰਡੀਆ ਗੇਟ) ਹੈ, ਉਹ ਸ਼ਾਇਦ ਉਸ ਤੋਂ ਵੀ ਬਿਹਤਰ ਹੋ ਸਕਦਾ ਹੈ।"