ਕਲਯੁਗੀ ਪਿਤਾ ਦਾ ਕਹਿਰ: 11 ਸਾਲ ਦੀਆਂ ਮਾਸੂਮ ਜੁੜਵਾਂ ਧੀਆਂ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਮੈਡੀਕਲ ਰਿਪ੍ਰੈਜ਼ੈਂਟੇਟਿਵ (ਐੱਮਆਰ) ਦੀ ਨੌਕਰੀ ਛੱਡ ਕੇ ਦਵਾਈ ਦੇ ਕਾਰੋਬਾਰ ਵਿਚ ਆਏ ਹੱਤਿਆ ਦੇ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਕਾਰੋਬਾਰ ਬਹੁਤ ਚੰਗਾ ਨਹੀਂ ਚੱਲ ਰਿਹਾ ਸੀ। ਉਹ ਸੋਚਦਾ ਸੀ ਕਿ ਬਾਅਦ ਵਿਚ ਧੀਆਂ ਦਾ ਕੌਣ ਖਿਆਲ ਰੱਖੇਗਾ।
Publish Date: Mon, 20 Apr 2026 08:45 AM (IST)
Updated Date: Mon, 20 Apr 2026 08:47 AM (IST)
ਜਾਸ, ਕਾਨਪੁਰ : ਸੌਂ ਰਹੀਆਂ 11 ਸਾਲ ਦੀਆਂ ਜੁੜਵਾਂ ਧੀਆਂ ਨੂੰ ਉਨ੍ਹਾਂ ਦੇ ਪਿਤਾ ਨੇ ਮੌਤ ਦੀ ਨੀਂਦ ਸੁਲਾ ਦਿੱਤੀ। ਪਹਿਲਾਂ ਉਸ ਨੇ ਦੋਵਾਂ ਦਾ ਗਲ਼ਾ ਘੁੱਟਿਆ, ਫਿਰ ਚਾਕੂ ਨਾਲ ਗਲ਼ਾ ਰੇਤ ਦਿੱਤਾ। ਅੱਧੀ ਰਾਤ ਨੂੰ ਕੀਤੇ ਇਸ ਕਾਰੇ ਤੋਂ ਬਾਅਦ ਪਿਤਾ ਨੇ ਐਤਵਾਰ ਸਵੇਰੇ ਖ਼ੁਦ ਹੀ ਪੁਲਿਸ ਨੂੰ ਫੋਨ ਕਰ ਕੇ ਬੁਲਾਇਆ। ਘਟਨਾ ਸਮੇਂ ਉਸ ਦੀ ਪਤਨੀ ਦੂਸਰੇ ਕਮਰੇ ਵਿਚ ਪੁੱਤਰ ਨਾਲ ਸੌਂ ਰਹੀ ਸੀ। ਉਸ ਨੂੰ ਇਸ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਪੁਲਿਸ ਨੇ ਆ ਕੇ ਦਰਵਾਜ਼ਾ ਖੜਕਾਇਆ। ਮੈਡੀਕਲ ਰਿਪ੍ਰੈਜ਼ੈਂਟੇਟਿਵ (ਐੱਮਆਰ) ਦੀ ਨੌਕਰੀ ਛੱਡ ਕੇ ਦਵਾਈ ਦੇ ਕਾਰੋਬਾਰ ਵਿਚ ਆਏ ਹੱਤਿਆ ਦੇ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਕਾਰੋਬਾਰ ਬਹੁਤ ਚੰਗਾ ਨਹੀਂ ਚੱਲ ਰਿਹਾ ਸੀ। ਉਹ ਸੋਚਦਾ ਸੀ ਕਿ ਬਾਅਦ ਵਿਚ ਧੀਆਂ ਦਾ ਕੌਣ ਖਿਆਲ ਰੱਖੇਗਾ। ਉਹ ਕਈ ਦਿਨਾਂ ਤੋਂ ਹੱਤਿਆ ਦੀ ਯੋਜਨਾ ਬਣਾ ਰਿਹਾ ਸੀ। ਪੰਜ ਦਿਨ ਪਹਿਲਾਂ ਉਸ ਨੇ ਚਾਕੂ ਖਰੀਦਿਆ ਸੀ। ਉਹ ਖ਼ੁਦ ਵੀ ਖ਼ੁਦਕੁਸ਼ੀ ਕਰਨਾ ਚਾਹੁੰਦਾ ਸੀ ਪਰ ਹਿੰਮਤ ਨਹੀਂ ਜੁਟਾ ਸਕਿਆ।