ਦੂਜੇ ਪਾਸੇ, ਧਰਤੀ ਦੇ ਨੇੜੇ ਆ ਰਿਹਾ ਵਿਰਜ਼ਚੋਸ ਸੀ/2024 ਈ-1 ਧੂਮਕੇਤੂ 17 ਫਰਵਰੀ ਨੂੰ ਖ਼ਾਸ ਚਮਕ ਖਿੰਡਾਵੇਗਾ। ਇਸ ਤੋਂ ਇਲਾਵਾ ਸੂਰਜ ਦੀ ਸਤ੍ਹਾ ’ਤੇ ਬਣਿਆ ਸਨਸਪੌਟ ਏਆਰ-4366 ਵੱਡੇ ਧਮਾਕੇ ਦੇ ਖ਼ਦਸ਼ੇ ਵਿਚਾਲੇ ਸੌਰ ਵਿਗਿਆਨੀਆਂ ਦੇ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।

ਰਮੇਸ਼ ਚੰਦਰਾ, ਜਾਗਰਣ, ਨੈਨੀਤਾਲ : ਇਨ੍ਹੀਂ ਦਿਨੀਂ ਸਾਡੇ ਸੌਰ ਮੰਡਲ ’ਚ ਤਿੰਨ ਦਿਲਚਸਪ ਖਗੋਲੀ ਘਟਨਾਵਾਂ ਵਿਗਿਆਨੀਆਂ ਦੇ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਹਨ। ਦੂਜੇ ਸੌਰ ਮੰਡਲ ਤੋਂ ਆਇਆ ਵਿਲੱਖਣ ਧੂਮਕੇਤੂ-3 ਆਈ ਐਟਲਸ ਹੁਣ ਧਰਤੀ ਦੇ ਨੇੜਿਓਂ ਲੰਘਦਾ ਹੋਇਆ ਪੁਲਾੜ ਵੱਲ ਪਰਤ ਰਿਹਾ ਹੈ। ਦੂਜੇ ਪਾਸੇ, ਧਰਤੀ ਦੇ ਨੇੜੇ ਆ ਰਿਹਾ ਵਿਰਜ਼ਚੋਸ ਸੀ/2024 ਈ-1 ਧੂਮਕੇਤੂ 17 ਫਰਵਰੀ ਨੂੰ ਖ਼ਾਸ ਚਮਕ ਖਿੰਡਾਵੇਗਾ। ਇਸ ਤੋਂ ਇਲਾਵਾ ਸੂਰਜ ਦੀ ਸਤ੍ਹਾ ’ਤੇ ਬਣਿਆ ਸਨਸਪੌਟ ਏਆਰ-4366 ਵੱਡੇ ਧਮਾਕੇ ਦੇ ਖ਼ਦਸ਼ੇ ਵਿਚਾਲੇ ਸੌਰ ਵਿਗਿਆਨੀਆਂ ਦੇ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।
ਆਰਿਆਭੱਟ ਆਬਜ਼ਰਵੇਸ਼ਨ ਵਿਗਿਆਨ ਸੋਧ ਸੰਸਥਾ (ਏਰੀਜ਼) ਦੇ ਸੀਨੀਅਰ ਖਗੋਲੀ ਵਿਗਿਆਨੀ ਡਾ. ਸ਼ਸ਼ੀਭੂਸ਼ਣ ਪਾਂਡੇ ਅਨੁਸਾਰ, ਧੂਮਕੇਤੂ 3-ਆਈ ਐਟਲਸ ਦਸੰਬਰ ’ਚ ਧਰਤੀ ਦੇ ਸਭ ਤੋਂ ਨੇੜੇ ਪਹੁੰਚਿਆ ਸੀ, ਜੋ ਹੁਣ ਬ੍ਰਹਿਸਪਤੀ ਦੇ ਨੇੜਿਓਂ ਲੰਘਦਾ ਹੋਇਆ ਪੁਲਾੜ ’ਚ ਵਾਪਸ ਜਾ ਰਿਹਾ ਹੈ। ਇਹ ਇਨ੍ਹੀਂ ਦਿਨੀਂ ਕਰਕ ਤਾਰਾਮੰਡਲ ਕੋਲ ਮੌਜੂਦ ਹੈ, ਜੋ ਬੇਹੱਦ ਧੁੰਦਲਾ ਹੋਣ ਦੇ ਬਾਵਜੂਦ ਵਿਗਿਆਨੀਆਂ ਦੀ ਨਜ਼ਰ ’ਚ ਹੈ। ਕਿਉਂਕਿ ਸੌਰ ਮੰਡਲ ਦੇ ਬਾਹਰੋਂ ਆਇਆ ਇਹ ਧੂਮਕੇਤੂ ਉਸ ਸੌਰ ਮੰਡਲ ਦੇ ਪਿੰਡਾਂ ਦੇ ਰਹੱਸ ਉਜਾਗਰ ਕਰਨ ’ਚ ਵਿਗਿਆਨੀਆਂ ਲਈ ਵੱਡਾ ਮਦਦਗਾਰ ਹੋ ਸਕਦਾ ਹੈ, ਇਸ ਲਈ ਦੁਨੀਆ ਭਰ ਦੀਆਂ ਸਪੇਸ ਏਜੰਸੀਆਂ ਲਗਾਤਾਰ ਇਸਦਾ ਡਾਟਾ ਲੈ ਰਹੀਆਂ ਹਨ। ਧਰਤੀ ’ਤੇ ਸਥਾਪਿਤ ਟੈਲੀਸਕੋਪ ਹੀ ਨਹੀਂ, ਨਾਸਾ ਦਾ ਬ੍ਰਹਿਸਪਤੀ ਗ੍ਰਹਿ ਦੇ ਆਰਬਿਟ ’ਚ ਮੌਜੂਦ ਪੁਲਾੜ ਵਾਹਨ ਵੀ ਇਸਦੀ ਨਿਗਰਾਨੀ ਕਰ ਰਿਹਾ ਹੈ। ਇਸੇ ਕਾਰਨ ਇਹ ਧੂਮਕੇਤੂ ਸੁਰਖੀਆਂ ’ਚ ਹੈ। 17 ਫਰਵਰੀ ਨੂੰ ਹੁਣ ਇਕ ਹੋਰ ਧੂਮਕੇਤੂ ਵਿਰਜ਼ਚੋਸ ਸੀ/2024 ਈ-1 ਧਰਤੀ ਦੇ ਸਭ ਤੋਂ ਨੇੜੇ ਪਹੁੰਚਣ ਵਾਲਾ ਹੈ। ਇਸ ਨੂੰ ਛੋਟੇ ਟੈਲੀਸਕੋਪ ਨਾਲ ਦੇਖਿਆ ਜਾ ਸਕੇਗਾ। ਇਹ ਧੂਮਕੇਤੂ ਓਰਟ ਕਲਾਊਡ (ਸੌਰ ਮੰਡਲ ਦਾ ਬਾਹਰੀ ਹਿੱਸਾ) ਦਾ ਮੈਂਬਰ ਹੈ, ਜੋ 20 ਜਨਵਰੀ ਨੂੰ ਸੂਰਜ ਦੇ ਸਭ ਤੋਂ ਨੇੜਲੇ ਬਿੰਦੂ ਤੋਂ ਲੰਘ ਚੁੱਕਾ ਹੈ•।
ਵੱਡੀਆਂ ਸੌਰ ਲਾਟਾਂ ਨੂੰ ਜਨਮ ਦੇ ਸਕਦਾ ਹੈ ਸੂਰਜ
ਏਰੀਜ਼ ਦੇ ਸਾਬਕਾ ਡਾਇਰੈਕਟਰ ਤੇ ਸੌਰ ਵਿਗਿਆਨੀ ਡਾ. ਵਹਾਬੂਦੀਨ ਨੇ ਦੱਸਿਆ ਕਿ ਸੂਰਜ ਦੀ ਸਤ੍ਹਾ ’ਤੇ ਉੱਭਰਿਆ ਸਨਸਪੌਟ ਏਆਰ-4366 ਬੇਹੱਦ ਖ਼ਤਰਨਾਕ ਬਣਿਆ ਹੋਇਆ ਹੈ, ਜੋ ਹਾਲੇ ਤੱਕ ਦੋ ਵੱਡੀਆਂ ਲਾਟਾਂ ਨਾਲ ਤੇਜ਼ੀ ਨਾਲ ਧਮਾਕਿਆਂ ਦੀ ਲੜੀ ਲਗਾ ਚੁੱਕਾ ਹੈ। ਦੁਨੀਆ ਭਰ ਦੇ ਸੌਰ ਵਿਗਿਆਨੀਆਂ ਦੀਆਂ ਨਜ਼ਰਾਂ ਇਸ ਸਨਸਪੌਟ ’ਤੇ ਟਿਕੀਆਂ ਹੋਈਆਂ ਹਨ। ਇਸਦਾ ਘੇਰਾ ਦੋ ਲੱਖ ਕਿਲੋਮੀਟਰ ਖੇਤਰ ’ਚ ਫੈਲਿਆ ਹੋਇਆ ਹੈ। ਇਸ ਸਨਸਪੌਟ ਨੂੰ ਸੂਰਜ ਅਸਤ ਤੇ ਸੂਰਜ ਉਦੈ ਦੇ ਸਮੇਂ ਨਗਨ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੱਤ ਹੋਰ ਸਨਸਪੌਟਸ ਵੀ ਸੂਰਜ ਦੀ ਸਤ੍ਹਾ ’ਤੇ ਫੈਲੇ ਹੋਏ ਹਨ।
28 ਫਰਵਰੀ ਦੀ ਸ਼ਾਮ ਦਿਸੇਗਾ ਗ੍ਰਹਿਆਂ ਦਾ ਸ਼ਾਨਦਾਰ ਨਜ਼ਾਰਾ
ਡਾ. ਸ਼ਸ਼ੀਭੂਸ਼ਣ ਅਨੁਸਾਰ, ਫਰਵਰੀ ਮਹੀਨੇ ਦਾ ਆਖ਼ਰੀ ਦਿਨ ਯਾਦਗਾਰ ਬਣਨ ਜਾ ਰਿਹਾ ਹੈ। ਸੂਰਜ ਅਸਤ ਤੋਂ ਬਾਅਦ ਪੱਛਮ ਦੇ ਆਕਾਸ਼ ’ਚ ਬੁੱਧ, ਗੁਰੂ, ਸ਼ੁੱਕਰ, ਸ਼ਨੀ, ਮੰਗਲ, ਵਰੁਣ ਤੇ ਅਰੁਣ ਗ੍ਰਹਿ ਇਕ ਲਾਈਨ ’ਚ ਆ ਕੇ ਕਦਮਤਾਲ ਕਰਦੇ ਨਜ਼ਰ ਆਉਣਗੇ। ਇਨ੍ਹਾਂ ’ਚ ਸਭ ਤੋਂ ਵੱਧ ਚਮਕੀਲਾ ਸ਼ੁੱਕਰ ਹੋਵੇਗਾ। ਵਰੁਣ ਤੇ ਅਰੁਣ ਗ੍ਰਹਿ ਨੂੰ ਦੂਰਬੀਨ ਨਾਲ ਦੇਖਿਆ ਦੇਖਿਆ ਜਾ ਸਕੇਗਾ। ਬੁੱਧ ਸੂਰਜ ਅਸਤ ਦੇ ਸਮੇਂ ਤੇ ਸ਼ੁੱਕਰ, ਬ੍ਰਹਿਸਪਤੀ ਤੇ ਮੰਗਲ ਨੂੰ ਸੂਰਜ ਅਸਤ ਤੋਂ ਬਾਅਦ ਨਗਨ ਅੱਖਾਂ ਨਾਲ ਦੇਖਿਆ ਜਾ ਸਕੇਗਾ। ਇਹ ਸਾਰੇ ਸਵੇਰ ਦੇ ਸਮੇਂ ਵੱਧ ਸਪੱਸ਼ਟਤਾ ਲਈ ਹੋਣਗੇ, ਇਸ ਲਈ ਉਸ ਨੂੰ ਵਿਰੱਖਣ ਖਗੋਲੀ ਘਟਨਾ ਮੰਨਿਆ ਜਾ ਰਿਹਾ ਹੈ।