ਹੈਵਾਨੀਅਤ ਸੁਣ ਕੰਬ ਜਾਵੇਗੀ ਰੂਹ! ਮਾਂ ਨੇ 5 ਸਾਲਾ ਬੱਚੀ ਦੇ ਗੁਪਤ ਅੰਗਾਂ ਨੂੰ ਗਰਮ ਚੱਮਚ ਨਾਲ ਸਾੜਿਆ, ਇੰਝ ਲੱਗਾ ਪਤਾ
ਮਹਿਲਾ ਖ਼ਿਲਾਫ਼ ਭਾਰਤੀ ਦੰਡ ਜ਼ਾਬਤੇ ਤੇ ਨਾਬਾਲਗ ਨਿਆਂ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੱਚੀ ਇਸ ਸਮੇਂ ਬਾਲ ਭਲਾਈ ਕਮੇਟੀ (ਸੀਡਬਲਯੂਸੀ) ਦੀ ਦੇਖਰੇਖ ’ਚ ਹੈ। ਬੱਚੀ ਦਾ ਪਿਤਾ ਨੇਪਾਲ ਦਾ ਨਾਗਰਿਕ ਹੈ ਤੇ ਇਕ ਹੋਟਲ ’ਚ ਕੰਮ ਕਰਦਾ ਹੈ।
Publish Date: Sat, 10 Jan 2026 11:50 AM (IST)
Updated Date: Sat, 10 Jan 2026 11:54 AM (IST)
ਪਲੱਕੜ (ਕੇਰਲ) ਪੀਟੀਆਈ : ਇਕ ਪੰਜ ਸਾਲਾ ਬੱਚੀ ਵੱਲੋਂ ਬਿਸਤਰਾ ਗਿੱਲਾ ਕਰਨ ’ਤੇ ਉਸਦੀ ਮਤਰੇਈ ਮਾਂ ਨੇ ਸਟੀਲ ਦੀ ਗਰਮ ਚੱਮਚ ਨਾਲ ਬੱਚੀ ਦੇ ਗੁਪਤਅੰਗਾਂ ਨੂੰ ਸਾੜ ਦਿੱਤਾ। ਮਾਸੂਮ ਨਾਲ ਹੋਏ ਸ਼ੋਸ਼ਣ ਦਾ ਪਤਾ ਉਦੋਂ ਲੱਗਾ, ਜਦੋਂ ਉਹ ਸਕੂਲ ਪੁੱਜੀ। ਮਤਰੇਈ ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਪਿਛਲੇ ਹਫ਼ਤੇ ਉੱਤਰੀ ਕੇਰਲਦੇ ਕੰਜੀਕੋਡੇ ਕੋਲ ਹੋਈ ਤੇ ਉਦੋਂ ਸਾਹਮਣੇ ਆਈ, ਜਦੋਂ ਬੱਚੇ ਦੀ ਆਂਗਨਵਾੜੀ ਅਧਿਆਪਕਾ ਨੇ ਦੇਖਿਆ ਕਿ ਉਹ ਜਮਾਤ ’ਚ ਬੈਠਣ ’ਚ ਮੁਸ਼ਕਲ ਮਹਿਸੂਸ ਕਰ ਰਹੀ ਹੈ। ਅਧਿਆਪਕਾ ਨੇ ਉਸੇ ਸਮੇਂ ਪੁਲਿਸ ਨੂੰ ਸੂਚਿਤ ਕੀਤਾ, ਜਿਸਨੇ ਵੀਰਵਾਰ ਨੂੰ ਬਿਹਾਰ ਦੀ ਰਹਿਣ ਵਾਲੀ ਮਤਰੇਈ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਮਹਿਲਾ ਖ਼ਿਲਾਫ਼ ਭਾਰਤੀ ਦੰਡ ਜ਼ਾਬਤੇ ਤੇ ਨਾਬਾਲਗ ਨਿਆਂ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੱਚੀ ਇਸ ਸਮੇਂ ਬਾਲ ਭਲਾਈ ਕਮੇਟੀ (ਸੀਡਬਲਯੂਸੀ) ਦੀ ਦੇਖਰੇਖ ’ਚ ਹੈ। ਬੱਚੀ ਦਾ ਪਿਤਾ ਨੇਪਾਲ ਦਾ ਨਾਗਰਿਕ ਹੈ ਤੇ ਇਕ ਹੋਟਲ ’ਚ ਕੰਮ ਕਰਦਾ ਹੈ।