- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਰਾਨ ’ਚ ਅਧਿਐਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਸੁਰੱਖਿਆ ਚਿੰਤਾਵਾਂ ਦੇ ਵਧਣ ਵਿਚਾਲੇ ਦੇਸ਼ ਛੱਡਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਪਹਿਲਾ ਸਮੂਹ ਵੀਰਵਾਰ ਨੂੰ ਆਰਮੇਨੀਆ ਸਰਹੱਦ ਵੱਲ ਰਵਾਨਾ ਹੋਣ ਦੀ ਉਮੀਦ ਹੈ ਕਿਉਂਕਿ ਨਿਕਾਸੀ ਯੋਜਨਾਵਾਂ ਹੌਲੀ-ਹੌਲੀ ਆਕਾਰ ਲੈ ਰਹੀਆਂ ਹਨ।
-1773243520594_v.webp)
ਨਵੀਂ ਦਿੱਲੀ (ਏਐੱਨਆਈ) : ਈਰਾਨ ’ਚ ਅਧਿਐਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਸੁਰੱਖਿਆ ਚਿੰਤਾਵਾਂ ਦੇ ਵਧਣ ਵਿਚਾਲੇ ਦੇਸ਼ ਛੱਡਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਪਹਿਲਾ ਸਮੂਹ ਵੀਰਵਾਰ ਨੂੰ ਆਰਮੇਨੀਆ ਸਰਹੱਦ ਵੱਲ ਰਵਾਨਾ ਹੋਣ ਦੀ ਉਮੀਦ ਹੈ ਕਿਉਂਕਿ ਨਿਕਾਸੀ ਯੋਜਨਾਵਾਂ ਹੌਲੀ-ਹੌਲੀ ਆਕਾਰ ਲੈ ਰਹੀਆਂ ਹਨ।
ਤਹਿਰਾਨ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ (ਟੀਯੂਐੱਮਐੱਸ), ਈਰਾਨ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ (ਆਈਯੂਐੱਮਐੱਸ) ਤੇ ਸ਼ਾਹਿਦ ਬੇਹੇਸ਼ਤੀ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ (ਐੱਸਬੀਯੂਐੱਮਐੱਸ) ’ਚ ਨਾਮਜ਼ਦ ਵਿਦਿਆਰਥੀਆਂ ਨੂੰ ਦੋ ਨਿਕਾਸੀ ਮਾਰਗਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਜਾਂ ਤਾਂ ਆਰਮੇਨੀਆ ਰਾਹੀਂ ਜਾਂ ਅਜ਼ਰਬਾਇਜਾਨ ਰਾਹੀਂ। ਅਧਿਕਾਰੀਆਂ ਤੇ ਵਿਦਿਆਰਥੀ ਸਮੂਹਾਂ ਨੇ ਇਹ ਯਕੀਨੀ ਕਰਨ ਲਈ ਤਾਲਮੇਲ ਕੀਤਾ ਹੈ ਕਿ ਜੋ ਲੋਗ ਛੱਡਣਾ ਚਾਹੁੰਦੇ ਹਨ, ਉਹ ਨਿਰਧਾਰਿਤ ਨਿਕਾਸੀ ਬਿੰਦੂਆਂ ਤੱਕ ਸੁਰੱਖਿਅਤ ਯਾਤਰਾ ਕਰ ਸਕਣ। ਹਾਲਾਂਕਿ, ਕਈ ਵਿਦਿਆਥੀਆਂ ਨੇ ਤੁਰੰਤ ਜ਼ਮੀਨੀ ਸਰਹੱਦਾਂ ਪਾਰ ਕਰਨ ਦੀ ਬਜਾਏ ਵਣਜ ਉਡਾਣਾਂ ਨਾਲ ਭਾਰਤ ਪਰਤਣ ਦਾ ਬਦਲ ਚੁਣਿਆ।
ਉਨ੍ਹਾਂ ’ਚੋਂ ਇਕ ਵੱਡੀ ਗਿਣਤੀ ਨੇ ਫਲਾਈ-ਦੁਬਈ ਦੀਆਂ ਉਡਾਣਾਂ ਬੁੱਕ ਕੀਤੀਆਂ ਹਨ, ਜੋ 15 ਤੇ 16 ਮਾਰਚ ਤੇ ਉਸ ਤੋਂ ਬਾਅਦ ਦੇ ਦਿਨਾਂ ਲਈ ਨਿਰਧਾਰਿਤ ਹਨ, ਜਿਸ ਨਾਲ ਉਨ੍ਹਾਂ ਨੂੰ ਨੇੜਲੇ ਅੰਤਰਰਾਸ਼ਟਰੀ ਹਵਾਈ ਅੱਡਿਆ ’ਤੇ ਪਹੁੰਚਣ ਤੋਂ ਬਾਅਦ ਘਰ ਪਰਤਣ ਦੀ ਇਜਾਜ਼ਤ ਮਿਲੇਗੀ। 86 ਭਾਰਤੀ ਮੈਡੀਕਲ ਵਿਦਿਆਰਥੀਆਂ ਵਾਲੇ ਸ਼ਿਰਾਜ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ ’ਚ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਦੀ ਆਵਾਜਾਈ ਨੂੰ ਸਹੂਲਤਮਈ ਬਣਾਉਣ ਲਈ ਇਕ ਵੱਖਰਾ ਨਿਕਾਸੀ ਮਾਰਗ ਦਾ ਸੁਝਾਅ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਵਿਦਿਆਰਥੀ ਸ਼ਿਰਾਜ (ਕੋਮ) ਬਾਕੂ ਹਵਾਈ ਅੱਡੇ ਤੋਂ ਯਾਤਰਾ ਕਰ ਸਕਦੇ ਹਨ, ਜਿਥੋਂ ਉਹ ਭਾਰਤ ਲਈ ਅੰਤਰਰਾਸ਼ਟਰੀ ਉਡਾਣਾਂ ’ਚ ਸਵਾਰ ਹੋ ਸਕਦੇ ਹਨ।
ਨਿਕਾਸੀ ਦੇ ਪ੍ਰਬੰਧ ਵੱਖ ਵੱਖ ਈਰਾਨੀ ਯੂਨੀਵਰਸਿਟੀਆਂ ’ਚ ਭਾਰਤੀ ਵਿਦਿਆਰਥੀਆਂ ਵਿਚਾਲੇ ਵੱਧਦੀ ਚਿੰਤਾ ਵਿਚਾਲੇ ਆ ਰੇਹ ਹਨ। ਆਲ ਇੰਡੀਆ ਮੈਡੀਕਲ ਸਟੂਡੈਂਟਸ ਐਸੋਸੀਏਸ਼ਨ ਜੰਮੂ-ਕਸ਼ਮੀਰ ਦੇ ਪ੍ਰਧਾਨ ਮੁਹੰਮਦ ਮੋਮਿਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੂੰ ਗੋਲਿਸਤਾਨ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼, ਕੈਰਮਨ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ ਤੇ ਇਸਫਹਾਨ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ਼ ’ਚ ਨਾਮਜ਼ਦ ਭਾਰਤੀ ਵਿਦਿਆਰਥੀਆਂ ਤੋਂ ਡਿਸਟ੍ਰੈੱਸ ਮਿਲ ਰਹੀਆਂ ਹਨ। ਆਉਣ ਵਾਲੇ ਦਿਨਾਂ ’ਚ ਕਈ ਸਮੂਹਾਂ ਦੇ ਰਵਾਨਾ ਹੋਣ ਦੀ ਤਿਆਰੀ ਦੇ ਨਾਲ ਹੀ ਵਿਦਿਆਰਥਈ ਉਮੀਦ ਕਰ ਰਹੇ ਹਨ ਕਿ ਸੁਰੱਖਿਅਤ ਯਾਤਰਾ ਤੇ ਨਿਕਾਸੀ ਦੇ ਪ੍ਰਬੰਧ ਬਿਹਤਰ ਹੁੰਦੇ ਜਾਣਗੇ।