- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੈਂਕੀ 'ਚੋਂ ਕੱਢੇ ਗਏ ਚਾਰੇ ਮਜ਼ਦੂਰ ਪੂਰੀ ਤਰ੍ਹਾਂ ਬੇਹੋਸ਼ ਸਨ, ਇਸ ਲਈ ਉਨ੍ਹਾਂ ਨੂੰ ਤੁਰੰਤ 108 ਅਤੇ ਫਾਇਰ ਟੀਮ ਦੀ ਮਦਦ ਨਾਲ ਇਲਾਜ ਲਈ SMIMER ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਹਸਪਤਾਲ 'ਚ ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਚਾਰਾਂ ਮਜ਼ਦੂਰਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਡਿਜੀਟਲ ਡੈਸਕ, ਨਵੀਂ ਦਿੱਲੀ : ਸੂਰਤ ਦੇ ਵਰਾਛਾ ਇਲਾਕੇ 'ਚ ਸ਼ੂਗਰ ਮਾਰਕੀਟ ਨੇੜੇ ਐਤਵਾਰ ਸਵੇਰੇ ਇਕ ਬਹੁਤ ਹੀ ਦੁਖਦਾਈ ਹਾਦਸਾ ਸਾਹਮਣੇ ਆਇਆ ਹੈ। ਇੱਥੇ ਇਕ ETP ਪਲਾਂਟ ਦੀ ਟੈਂਕੀ ਦੀ ਸਫ਼ਾਈ ਕਰਨ ਗਏ ਚਾਰ ਮਜ਼ਦੂਰਾਂ ਦੀ ਜ਼ਹਿਰੀਲੀ ਗੈਸ ਦੇ ਅਸਰ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਤਰਥੱਲੀ ਮਚ ਗਈ।
ਜਾਣਕਾਰੀ ਅਨੁਸਾਰ, ਅੱਜ ਸਵੇਰੇ ਵਰਾਛਾ ਸ਼ੂਗਰ ਮਾਰਕੀਟ ਨੇੜੇ ETP ਪਲਾਂਟ 'ਚ ਚਾਰ ਮਜ਼ਦੂਰ ਟੈਂਕੀ ਦੀ ਸਫ਼ਾਈ ਕਰਨ ਗਏ ਸਨ। ਸਫ਼ਾਈ ਦੇ ਕੰਮ ਦੌਰਾਨ, ਟੈਂਕੀ ਦੇ ਅੰਦਰ ਮੌਜੂਦ ਜ਼ਹਿਰੀਲੀ ਗੈਸ ਦੇ ਅਸਰ ਕਰਕੇ ਅਚਾਨਕ ਚਾਰਾਂ ਮਜ਼ਦੂਰਾਂ ਦਾ ਦਮ ਘੁੱਟਣ ਲੱਗ ਪਿਆ। ਜ਼ਹਿਰੀਲੀ ਗੈਸ ਦੇ ਤੇਜ਼ ਅਸਰ ਕਾਰਨ ਚਾਰੇ ਮਜ਼ਦੂਰ ਤੁਰੰਤ ਟੈਂਕੀ ਦੇ ਅੰਦਰ ਹੀ ਬੇਹੋਸ਼ ਹੋ ਗਏ।
ਸਵੇਰੇ 10:22 ਵਜੇ ਫਾਇਰ ਡਿਪਾਰਟਮੈਂਟ ਨੂੰ ਫ਼ੋਨ ਕਰ ਕੇ ਦੱਸਿਆ ਗਿਆ ਕਿ ਟੈਂਕੀ 'ਚ ਇਕ ਵਿਅਕਤੀ ਫਸਿਆ ਹੋਇਆ ਹੈ। ਹਾਲਾਂਕਿ, ਜਦੋਂ ਫਾਇਰ ਬ੍ਰਿਗੇਡ ਦੀ ਟੀਮ ਕੁਝ ਹੀ ਮਿੰਟਾਂ 'ਚ ਮੌਕੇ 'ਤੇ ਪਹੁੰਚੀ ਅਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਤਾਂ ਟੈਂਕੀ ਦੇ ਅੰਦਰ ਇਕ ਨਹੀਂ ਬਲਕਿ ਚਾਰ ਲੋਕ ਬੇਹੋਸ਼ ਤੇ ਗੰਭੀਰ ਹਾਲਤ 'ਚ ਮਿਲੇ। ਫਾਇਰ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਚਾਰਾਂ ਲੋਕਾਂ ਨੂੰ ਬਾਹਰ ਕੱਢਿਆ।
ਟੈਂਕੀ 'ਚੋਂ ਕੱਢੇ ਗਏ ਚਾਰੇ ਮਜ਼ਦੂਰ ਪੂਰੀ ਤਰ੍ਹਾਂ ਬੇਹੋਸ਼ ਸਨ, ਇਸ ਲਈ ਉਨ੍ਹਾਂ ਨੂੰ ਤੁਰੰਤ 108 ਅਤੇ ਫਾਇਰ ਟੀਮ ਦੀ ਮਦਦ ਨਾਲ ਇਲਾਜ ਲਈ SMIMER ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਹਸਪਤਾਲ 'ਚ ਡਿਊਟੀ 'ਤੇ ਮੌਜੂਦ ਡਾਕਟਰਾਂ ਨੇ ਚਾਰਾਂ ਮਜ਼ਦੂਰਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਜ਼ਦੂਰਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਹਸਪਤਾਲ ਕੰਪਲੈਕਸ 'ਚ ਮਾਤਮ ਛਾ ਗਿਆ।
ਡੀਸੀਪੀ ਆਲੋਕ ਕੁਮਾਰ ਨੇ ਦੱਸਿਆ ਕਿ ਸੂਰਤ ਸ਼ਹਿਰ ਦੇ ਅਸ਼ਵਨੀ ਕੁਮਾਰ ਇਲਾਕੇ 'ਚ ਇਕ ਜਵੈਲਰੀ ਫੈਕਟਰੀ ਹੈ, ਜਿੱਥੇ ਗਹਿਣਿਆਂ ਦੀ ਸਫ਼ਾਈ ਹੁੰਦੀ ਹੈ ਤੇ ਸੇਫਟੀ ਟੈਂਕ ਦੀ ਸਫ਼ਾਈ ਹਰ ਦੋ ਮਹੀਨਿਆਂ 'ਚ ਕੀਤੀ ਜਾਂਦੀ ਹੈ। ਅੱਜ ਸਵੇਰੇ ਇਕ ਸੁਪਰਵਾਈਜ਼ਰ ਤੇ 3 ਮਜ਼ਦੂਰਾਂ ਸਮੇਤ ਕੁੱਲ 4 ਲੋਕ ਟੈਂਕੀ 'ਚ ਗਏ ਸਨ ਤੇ ਪਤਾ ਲੱਗਿਆ ਹੈ ਕਿ ਚਾਰਾਂ ਲੋਕਾਂ ਦੀ ਮੌਤ ਹੋ ਗਈ ਹੈ। ਉਹ ਜਾਂਚ ਕਰ ਰਹੇ ਹਨ ਕਿ ਇਸ ਵਿਚ ਕਿਸ ਦੀ ਲਾਪਰਵਾਹੀ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਸੇਫਟੀ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ ਸੀ। ਇਸ ਮਾਮਲੇ 'ਚ ਵਿਸਥਾਰਪੂਰਵਕ ਜਾਂਚ ਕੀਤੀ ਜਾਵੇਗੀ ਤੇ ਫਿਲਹਾਲ ਐਕਸੀਡੈਂਟਲ ਡੈੱਥ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ 'ਚ ਕੀ ਪ੍ਰੋਟੋਕੋਲ ਹੋਣੇ ਚਾਹੀਦੇ ਸਨ, ਇਸ ਦੀ ਜਾਂਚ ਤੋਂ ਬਾਅਦ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਬਾਹਰ ਕੱਢੇ ਜਾਣ 'ਤੇ ਉਹ ਬੇਹੋਸ਼ ਸਨ।
ਡਿਵੀਜ਼ਨਲ ਫਾਇਰ ਅਫ਼ਸਰ ਖਾਡੀਆ ਰਣਜੀਤ ਸਿੰਘ ਨੇ ਦੱਸਿਆ ਕਿ ਖੰਡ ਬਾਜ਼ਾਰ 'ਚ ਸਥਿਤ 'ਰਤੀ ਜਵੈਲਰਜ਼' ਇਕ ਇੰਡਸਟ੍ਰੀਅਲ ਯੂਨਿਟ ਹੈ। ਇੱਥੇ ਸੋਨੇ ਤੇ ਗਹਿਣਿਆਂ ਦਾ ਕੰਮ ਹੁੰਦਾ ਹੈ ਅਤੇ ਵੇਸਟ ਮਟੀਰੀਅਲ ਤੇ ਰਾਅ ਮਟੀਰੀਅਲ ਨੂੰ ਈਟੀਪੀ ਪਲਾਂਟ 'ਚ ਇਕੱਠਾ ਕੀਤਾ ਜਾਂਦਾ ਹੈ। ਅੱਜ ਸਫ਼ਾਈ ਲਈ ਠੇਕੇਦਾਰ ਦੇ ਮਜ਼ਦੂਰਾਂ ਨੂੰ ਬੁਲਾਇਆ ਗਿਆ ਸੀ, ਜਿਸ ਵਿਚ 4 ਲੋਕ ਅੰਦਰ ਡਿੱਗ ਗਏ ਪਰ ਫਾਇਰ ਡਿਪਾਰਟਮੈਂਟ ਨੂੰ ਸਿਰਫ਼ ਇੱਕ ਵਿਅਕਤੀ ਦੇ ਡਿੱਗਣ ਦੀ ਸੂਚਨਾ ਮਿਲੀ ਸੀ।
ਘਟਨਾ ਵਾਲੀ ਥਾਂ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ 4 ਲੋਕ ਅੰਦਰ ਡਿੱਗੇ ਸਨ। ਉਨ੍ਹਾਂ ਨੂੰ ਬਾਹਰ ਕੱਢ ਕੇ ਸ੍ਮੀਅਰ (SMIMER) ਹਸਪਤਾਲ ਭੇਜਿਆ ਗਿਆ। ਜਦੋਂ ਉਨ੍ਹਾਂ ਚਾਰਾਂ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਸਨ। ਉਨ੍ਹਾਂ ਨੇ ਕੋਈ ਸੇਫਟੀ ਇਕਵੀਪਮੈਂਟ ਨਹੀਂ ਪਹਿਨਿਆ ਹੋਇਆ ਸੀ ਅਤੇ ਆਲੇ-ਦੁਆਲੇ ਜਾਂਚ ਕਰਨ 'ਤੇ ਵੀ ਕੁਝ ਨਹੀਂ ਮਿਲਿਆ।