ਅਜੀਬੋ-ਗਰੀਬ ਫ਼ਰਜ਼ੀਵਾੜਾ ਜਾਂ ਲਾਪਰਵਾਹੀ? ਕਾਗਜ਼ਾਂ 'ਚੋਂ ਗਾਇਬ ਹੋ ਰਿਹਾ ਕਰੋੜਾਂ ਦਾ ਝੋਨਾ, ਚੂਹਿਆਂ ਸਿਰ ਮੜ੍ਹਿਆ ਇਲਜ਼ਾਮ
ਇਸ ’ਤੇ ਜਦੋਂ ਜ਼ਿੰਮੇਵਾਰਾਂ ਤੋਂ ਜਵਾਬ ਤਲਬ ਕੀਤਾ ਗਿਆ ਤਾਂ ਉਨ੍ਹਾਂ ਇਸਦੇ ਲਈ ਚੂਹਿਆਂ, ਕੀਟਾਂ ਤੇ ਝੋਨੇ ਦੇ ਸੁੱਕਣ ਨੂੰ ਦੋਸ਼ੀ ਠਹਿਰਾਇਆ। ਇਸ ਤੋਂ ਪਹਿਲਾਂ ਕਬੀਰਧਾਮ ਜ਼ਿਲ੍ਹੇ ਦੇ ਵੱਖ ਵੱਖ ਸਟੋਰੇਜ ਸੈਂਟਰਾਂ ’ਚ 26 ਹਜ਼ਾਰ ਕੁਇੰਟਲ ਝੋਨੇ ਦੀ ਕਮੀ ਮਿਲੀ ਸੀ। ਇਸਦਾ ਦੋਸ਼ ਵੀ ਚੂਹਿਆਂ ਤੇ ਕੀਟਾਂ ’ਤੇ ਲਗਾਇਆ ਗਿਆ ਸੀ, ਜਿਸਦੀ ਕੀਮਤ ਲਗਪਗ ਅੱਠ ਕਰੋੜ ਰੁਪਏ ਸੀ।
Publish Date: Mon, 12 Jan 2026 10:20 AM (IST)
Updated Date: Mon, 12 Jan 2026 10:27 AM (IST)
ਨਈਦੁਨੀਆ ਪ੍ਰਤੀਨਿਧੀ, ਮਹਾਸਮੁੰਦ : ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ਦੇ ਬਾਗਬਾਹਰਾ ਸਟੋਰੇਜ ਸੈਂਟਰ ’ਚ 18,433 ਕੁਇੰਟਲ ਝੋਨਾ ਚੂਹੇ ਤੇ ਕੀਟ ਖਾ ਗਏ। ਇਸਦੀ ਅੰਦਾਜ਼ਨ ਕੀਮਤ ਲਗਪਗ ਪੰਜ ਕਰੋੜ ਰੁਪਏ ਹੈ। ਸਾਲ 2024-2025 ’ਚ ਸਟੋਰ ਕੀਤੇ ਝੋਨੇ ਦੇ ਸਟਾਕ ਦਾ ਮਿਲਾਨ ਕਰਨ ’ਤੇ ਇਹ ਕਮੀ ਸਾਹਮਣੇ ਆਈ। ਇਸ ’ਤੇ ਜਦੋਂ ਜ਼ਿੰਮੇਵਾਰਾਂ ਤੋਂ ਜਵਾਬ ਤਲਬ ਕੀਤਾ ਗਿਆ ਤਾਂ ਉਨ੍ਹਾਂ ਇਸਦੇ ਲਈ ਚੂਹਿਆਂ, ਕੀਟਾਂ ਤੇ ਝੋਨੇ ਦੇ ਸੁੱਕਣ ਨੂੰ ਦੋਸ਼ੀ ਠਹਿਰਾਇਆ। ਇਸ ਤੋਂ ਪਹਿਲਾਂ ਕਬੀਰਧਾਮ ਜ਼ਿਲ੍ਹੇ ਦੇ ਵੱਖ ਵੱਖ ਸਟੋਰੇਜ ਸੈਂਟਰਾਂ ’ਚ 26 ਹਜ਼ਾਰ ਕੁਇੰਟਲ ਝੋਨੇ ਦੀ ਕਮੀ ਮਿਲੀ ਸੀ। ਇਸਦਾ ਦੋਸ਼ ਵੀ ਚੂਹਿਆਂ ਤੇ ਕੀਟਾਂ ’ਤੇ ਲਗਾਇਆ ਗਿਆ ਸੀ, ਜਿਸਦੀ ਕੀਮਤ ਲਗਪਗ ਅੱਠ ਕਰੋੜ ਰੁਪਏ ਸੀ।
ਬਾਗਬਾਹਰਾ ਸਟੋਰੇਜ ਕੇਂਦਰ ਇੰਚਾਰਜ ਦੀਪੇਸ਼ ਪਾਂਡੇ ਦਾ ਕਹਿਣਾ ਹੈ ਕਿ ਲਗਪਗ 10 ਮਹੀਨੇ ਪਹਿਲਾਂ ਝੋਨਾ ਸਟੋਰੇਜ ਕੇਂਦਰ ’ਚ ਰਿਹਾ, ਜਿਸ ਕਾਰਨ ਉਹ ਕਾਫੀ ਸੁੱਕ ਗਿਆ। ਉਥੇ ਹੀ ਬਾਰਿਸ਼, ਸਿਓਂਕ ਤੇ ਚੂਹਿਆਂ ਨਾਲ ਵੀ ਭਾਰੀ ਨੁਕਸਾਨ ਹੋਇਆ ਤੇ ਝੋਨੇ ਦਾ ਸਟਾਕ ਘੱਟ ਹੋ ਗਿਆ। ਮਹਾਸਮੁੰਦ ਜ਼ਿਲ੍ਹਾ ਅਲਾਟ ਅਧਿਕਾਰੀ ਆਸ਼ੂਤੋਸ਼ ਕੋਸਰੀਆ ਨੇ ਦੱਸਿਆ ਕਿ ਇਸ ਮਾਮਲੇ ’ਚ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਜਾਂਚ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਝੋਨੇ ਦੀ ਸੁਰੱਖਿਆ ਯਕੀਨੀ ਕਰਨ ਲਈ ਸ਼ਾਸਨ ਵੱਲੋਂ ਸਟੋਰੇਜ ਕੇਂਦਰਾਂ ’ਚ ਮਾਰਕਫੈੱਡ ਦੇ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਂਦੀ ਹੈ। ਟ੍ਰੈਫਿਕ ਕਿਰਾਇਆ, ਹਮਾਲੀ, ਸਟੋਰੇਜ ਤੇ ਸੁਰੱਖਿਆ ਪ੍ਰਬੰਧਾਂ ’ਤੇ ਲੱਖਾਂ ਰੁਪਏ ਖ਼ਰਚੇ ਜਾਂਦੇ ਹਨ ਤਾਂਕਿ ਝੋਨੇ ’ਚ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ। ਇਸ ਦੇ ਬਾਵਜੂਦ ਸੂਬੇ ’ਚ ਕਰੋੜਾਂ ਰੁਪਏ ਦੀ ਝੋਨੇ ਦੀ ਕਮੀ ਦਾ ਇਹ ਲਗਾਤਾਰ ਤੀਜਾ ਮਾਮਲਾ ਸਾਹਮਣੇ ਆਇਆ ਹੈ।