ਫੋਨ ਚਲਾਉਣ ਤੋਂ ਰੋਕਣਾ ਪਿਆ ਮਹਿੰਗਾ: ਗੁੱਸੇ 'ਚ ਆਈ ਪਤਨੀ ਨੇ ਪਤੀ ’ਤੇ ਸੁੱਟਿਆ ਉਬਲਦਾ ਦੁੱਧ, ਹਾਲਤ ਗੰਭੀਰ
ਇਸ ’ਤੇ ਦੋਵਾਂ ’ਚ ਕਿਹਾ-ਸੁਣੀ ਹੋ ਗਈ ਤੇ ਵਿਵਾਦ ਇੰਨਾ ਵਧ ਗਿਆ ਕਿ ਪਤਨੀ ਨੇ ਰਸੋਈ ’ਚ ਰੱਖਿਆ ਉਬਲਦਾ ਦੁੱਧ ਪਤੀ ’ਤੇ ਸੁੱਟ ਦਿੱਤਾ। ਦੁੱਧ ਪੈਣ ਨਾਲ ਪਤੀ ਦੇ ਚਿਹਰੇ ਦਾ ਕੁਝ ਹਿੱਸਾ, ਛਾਤੀ ਤੇ ਢਿੱਡ ਝੁਲਸ ਗਏ। ਪਤੀ ਚੀਕਿਆ ਤਾਂ ਪਰਿਵਾਰ ਨੇ ਹਸਪਤਾਲ ਦਾਖ਼ਲ ਕਰਵਾਇਆ। ਪਤੀ ਦੀ ਸ਼ਿਕਾਇਤ ’ਤੇ ਹਟਲੀ ਥਾਣਾ ਖੇਤਰ ਦੀ ਪੁਲਿਸ ਨੇ ਪਤਨੀ ’ਤੇ ਕੇਸ ਦਰਜ ਕਰ ਲਿਆ ਹੈ।
Publish Date: Thu, 12 Mar 2026 11:31 AM (IST)
Updated Date: Thu, 12 Mar 2026 11:33 AM (IST)
ਜਾਸ, ਮੰਡੀ : ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਉਪਮੰਡਲ ’ਚ ਮੋਬਾਈਲ ਚਲਾਉਣ ਨੂੰ ਲੈ ਕੇ ਇਕ ਜੋੜੇ ’ਚ ਹੋਏ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਗੁੱਸੇ ’ਚ ਆ ਕੇ ਮਹਿਲਾ ਨੇ ਪਤੀ ’ਤੇ ਉਬਲਦਾ ਦੁੱਧ ਸੁੱਟ ਦਿੱਤਾ। ਇਸ ਨਾਲ ਪਤੀ ਲਗਪਗ 15 ਫ਼ੀਸਦੀ ਤੱਕ ਝੁਲਸ ਗਿਆ। ਜ਼ਖ਼ਮੀ ਨੂੰ ਸਿਵਲ ਹਸਪਤਾਲ ਬਲਦਵਾੜਾ ਲਿਜਾਇਆ ਗਿਆ, ਜਿਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਜਮਨੌਣ ਪਿੰਡ ’ਚ ਪਤਨੀ ਕਾਫੀ ਦੇਰ ਤੋਂ ਫੋਨ ਚਲਾ ਰਹੀ ਸੀ, ਜਿਸ ਨੂੰ ਪਤੀ ਨੇ ਰੋਕਿਆ।