ਰੇਲਵੇ ਸਟੇਸ਼ਨ ’ਤੇ ਤਾਇਨਾਤ ਸਟੇਸ਼ਨ ਮਾਸਟਰ ਹੁਣ ਹੋਣਗੇ ਸਟੇਸ਼ਨ ਮੈਨੇਜਰ, ਰੇਲਵੇ ਬੋਰਡ ਨੇ ਆਦੇਸ਼ ਕੀਤਾ ਜਾਰੀ
ਰੇਲਵੇ ਬੋਰਡ ਨੇ ਇਸ ਸਬੰਧ ’ਚ ਆਦੇਸ਼ ਜਾਰੀ ਕਰ ਦਿੱਤਾ ਹੈ। ਟ੍ਰੇਨ ’ਚ ਤਾਇਨਾਤ ਗਾਰਡ ਦੇ ਅਹੁਦੇ ਦਾ ਨਾਂ ਸਾਲ 2022 ’ਚ ਬਦਲ ਕੇ ਟ੍ਰੇਨ ਮੈਨੇਜਰ ਕਰ ਦਿੱਤਾ ਗਿਆ ਸੀ।
Publish Date: Fri, 24 Apr 2026 08:39 AM (IST)
Updated Date: Fri, 24 Apr 2026 08:41 AM (IST)
ਨਵੀਂ ਦਿੱਲੀ : ਰੇਲਵੇ ਸਟੇਸ਼ਨ ’ਤੇ ਤਾਇਨਾਤ ਸਟੇਸ਼ਨ ਸੁਪਰਡੈਂਟ/ਸਟੇਸ਼ਨ ਮਾਸਟਰ ਦੇ ਅਹੁਦੇ ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਹ ਸਟੇਸ਼ਨ ਮੈਨੇਜਰ ਕਹਾਉਣਗੇ। ਰੇਲਵੇ ਬੋਰਡ ਨੇ ਇਸ ਸਬੰਧ ’ਚ ਆਦੇਸ਼ ਜਾਰੀ ਕਰ ਦਿੱਤਾ ਹੈ। ਟ੍ਰੇਨ ’ਚ ਤਾਇਨਾਤ ਗਾਰਡ ਦੇ ਅਹੁਦੇ ਦਾ ਨਾਂ ਸਾਲ 2022 ’ਚ ਬਦਲ ਕੇ ਟ੍ਰੇਨ ਮੈਨੇਜਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ ਸਟੇਸ਼ਨ ਸੁਪਰਡੈਂਟ ਦੇ ਅਹੁਦੇ ਦਾ ਨਾਂ ਬਦਲ ਦਿੱਤਾ ਗਿਆ ਹੈ। 22 ਅਪ੍ਰੈਲ ਨੂੰ ਜਾਰੀ ਆਦੇਸ਼ ਮੁਤਾਬਕ ਗ੍ਰੇਡ ਪੇ 4600 (ਲੈਵਲ 7) ਵਾਲੇ ਸਹਾਇਕ ਸਟੇਸ਼ਨ ਮੈਨੇਜਰ ਤੇ ਗ੍ਰੇਡ ਪੇ 4800 (ਲੈਵਲ-8) ਵਾਲੇ ਸਟੇਸ਼ਨ ਮੈਨੇਜਰ ਦੇ ਰੂਪ ’ਚ ਜਾਣੇ ਜਾਣਗੇ।