ਸੌਰਵ ਗਾਂਗੂਲੀ ਦੀ ਮਾਂ ਦੀ ਤਬੀਅਤ ਖਰਾਬ, ਇਸ ਵੱਡੀ ਬੈਠਕ 'ਚ ਨਹੀਂ ਲੈਣਗੇ ਹਿੱਸਾ
ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਸੌਰਵ ਗਾਂਗੂਲੀ ਦੀ ਮਾਂ ਦੀ ਹਾਲਤ ਕਾਫੀ ਖਰਾਬ ਹੈ। ਮਾਂ ਦੀ ਬਿਮਾਰੀ ਦੇਖਦਿਆਂ ਹੋਏ ਸੌਰਵ ਉਨ੍ਹਾਂ ਦੇ ਨਾਲ ਰਹਿ ਕੇ ਉਨ੍ਹਾਂ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ। ਇਸ ਕਾਰਨ ਸੌਰਵ ਗਾਂਗੂਲੀ ਇੰਗਲੈਂਡ ਦੇ ਲਾਰਡਸ 'ਚ ਹੋਣ ਵਾਲੀ ਕ੍ਰਿਕਟ ਦੀ ਵੱਡੀ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ।
Publish Date: Sat, 10 Aug 2019 04:24 PM (IST)
Updated Date: Sat, 10 Aug 2019 05:43 PM (IST)
ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਸੌਰਵ ਗਾਂਗੂਲੀ ਦੀ ਮਾਂ ਦੀ ਹਾਲਤ ਕਾਫੀ ਖਰਾਬ ਹੈ। ਮਾਂ ਦੀ ਬਿਮਾਰੀ ਦੇਖਦਿਆਂ ਹੋਏ ਸੌਰਵ ਉਨ੍ਹਾਂ ਦੇ ਨਾਲ ਰਹਿ ਕੇ ਉਨ੍ਹਾਂ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ। ਇਸ ਕਾਰਨ ਸੌਰਵ ਗਾਂਗੂਲੀ ਇੰਗਲੈਂਡ ਦੇ ਲਾਰਡਸ 'ਚ ਹੋਣ ਵਾਲੀ ਕ੍ਰਿਕਟ ਦੀ ਵੱਡੀ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ।
ਦਰਅਸਲ, ਮਾਂ ਨਿਰੂਪਾ ਗਾਂਗੂਲੀ ਦੀ ਬਿਮਾਰੀ ਕਾਰਨ ਸੌਰਵ ਗਾਂਗੂਲੀ ਨੇ 11 ਤੇ 12 ਅਗਸਤ ਨੂੰ ਲਾਰਡਸ 'ਚ ਹੋਣ ਵਾਲੀ ਮੇਰਿਲਬੋਨ ਕ੍ਰਿਕਟ ਕਲੱਬ ਵਿਸ਼ਵ ਕ੍ਰਿਕਟ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਤੋਂ ਮਨਾਂ ਕਰ ਦਿੱਤਾ ਹੈ। ਗਾਂਗੂਲੀ ਨ ਕੌੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਤੇ ਮੇਰੀਲਬੋਨ ਕ੍ਰਿਕਟ ਕਲੱਬ ਐੱਮਸੀਸੀ ਵਿਸ਼ਵ ਕ੍ਰਿਕਟ ਕਮੇਟੀ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਇਸ ਸਬੰਧੀ ਸਾਬਕਾ ਕਪਤਾਨ ਸੌਰਵ ਗਾਂਗੂਲੀ ਨੇ ਕਿਹਾ ਕਿ 'ਮੇਰੀ ਮਾਂ ਦੀ ਹਾਲਤ ਠੀਕ ਨਹੀਂ ਹੈ। ਅਸੀਂ ਉਨ੍ਹਾਂ ਨੂੰ ਇਲਾਜ ਲਈ ਕਿਤੇ ਹੋਰ ਲੈ ਕੇ ਜਾ ਸਕਦੇ ਹਾਂ। ਅਜਿਹੇ 'ਚ 11-12 ਅਗਸਤ ਨੂੰ ਲਾਰਡਸ 'ਚ ਹੋਣ ਵਾਲੀ ਮੇਰੀਬਲੋਨ ਕ੍ਰਿਕਟ ਕਲੱਬ Mcc ਵਿਸ਼ਵ ਕ੍ਰਿਕਟ ਕਮੇਟੀ ਦੀ ਬੈਠਕ 'ਚ ਹਿੱਸਾ ਨਹੀਂ ਲੈ ਪਾਵਾਂਗਾ।
ਐੱਮਸੀਸੀ ਸੰਮਤੀ ਦੇ ਪ੍ਰਧਾਨ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕ ਗੌਟਿੰਗ ਹਨ। ਦੱਸ ਦਈਏ ਕਿ ਇਹ ਸੰਮਤੀ ਕ੍ਰਿਕਟ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਨੂੰ ਲੈ ਕੇ ਦੋ ਸਾਲ 'ਚ ਇਕ ਬੈਠਕ ਕਰਦੀ ਹੈ। ਇਸ ਲਈ ਸੌਰਵ ਗਾਂਗੂਲੀ ਲਈ ਇਹ ਮੀਟਿੰਗ ਅਹਿਮ ਸੀ, ਪਰ ਪਿਰਵਾਰ ਤੇ ਮਾਂ ਦੀਆਂ ਜ਼ਿੰਮੇਦਾਰੀਆਂ ਨੂੰ ਸਮਝਦਿਆਂ ਗਾਂਗੂਲੀ ਇਸ ਦਾ ਹਿੱਸਾ ਨਹੀਂ ਹੋਣਗੇ।