'ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਦੇ ਸਾਰੇ ਫ਼ੈਸਲਿਆਂ 'ਤੇ ਅਸੀਂ ਨਾਲ' ਸੋਨੀਆ ਗਾਂਧੀ ਦਾ ਪੀਐੱਮ ਨੂੰ ਪੱਤਰ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 21 ਦਿਨਾਂ ਦੇ ਕੌਮੀ ਲਾਕਡਾਊਨ ਦਾ ਸਮਰਥਨ ਕਰਦੇ ਹੋਏ ਇਸ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਜ਼ਰੂਰੀ ਦੱਸਿਆ ਤੇ ਆਰਥਿਕ ਤੇ ਸਿਹਤ ਉਪਰਾਲਿਆਂ ਦਾ ਸੁਝਾਅ ਦਿੰਦੇ ਹੋਏ 4 ਪੰਨਿਆਂ ਦਾ ਪੱਤਰ ਲਿਖਿਆ।
Publish Date: Thu, 26 Mar 2020 02:16 PM (IST)
Updated Date: Thu, 26 Mar 2020 02:19 PM (IST)
ਨਵੀਂ ਦਿੱਲੀ, ਜੇਐੱਨਐੱਨ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 21 ਦਿਨਾਂ ਦੇ ਕੌਮੀ ਲਾਕਡਾਊਨ ਦਾ ਸਮਰਥਨ ਕਰਦੇ ਹੋਏ ਇਸ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਜ਼ਰੂਰੀ ਦੱਸਿਆ ਤੇ ਆਰਥਿਕ ਤੇ ਸਿਹਤ ਉਪਰਾਲਿਆਂ ਦਾ ਸੁਝਾਅ ਦਿੰਦੇ ਹੋਏ 4 ਪੰਨਿਆਂ ਦਾ ਪੱਤਰ ਲਿਖਿਆ। ਸੋਨੀਆ ਗਾਂਧੀ ਨੇ ਚਾਰ ਪੰਨਿਆਂ ਦੇ ਪੱਤਰ 'ਚ ਲਿਖਿਆ, 'ਕਾਂਗਰਸ ਦੇ ਪ੍ਰਧਾਨ ਵਜੋਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਮਹਾਮਾਰੀ ਦੀ ਰੋਕਥਾਮ ਯਕੀਨੀ ਕਰਨ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਹਰ ਕਦਮ ਦਾ ਸਮਰਥਨ ਤੇ ਸਹਿਯੋਗ ਕਰਾਂਗੇ।' ਉਨ੍ਹਾਂ ਅੱਗੇ ਕਿਹਾ ਕਿ ਇਸ ਚੁਣੌਤੀਪੂਰਨ ਤੇ ਅਨਿਸ਼ਚਿਤ ਸਮੇਂ 'ਚ, ਸਾਡੇ ਲਈ ਇਹ ਜ਼ਰੂਰੀ ਹੈ ਕਿ ਪੱਖਪਾਤੀ ਹਿੱਤਾਂ ਤੋਂ ਉੱਪਰ ਉੱਠੀਏ ਤੇ ਆਪਣੇ ਦੇਸ਼ ਪ੍ਰਤੀ ਤੇ ਮੌਜੂਦਾ ਸਮੇਂ 'ਚ ਮਨੁੱਖਤਾ ਪ੍ਰਤੀ ਆਪਣੇ ਕਰਤੱਵ ਦਾ ਸਨਮਾਨ ਕਰੀਏ।
ਕਾਂਗਰਸ ਪਾਰਟੀ ਨੇ ਸਰਕਾਰ ਨੂੰ ਪੂਰਨ ਸਮਰਥਨ ਤੇ ਸਹਿਯੋਗ ਦੇਣ ਦੀ ਗੱਲ ਕੀਤੀ। ਕਾਂਗਰਸ ਪ੍ਰਮੁੱਖ ਨੇ ਸੁਝਾਅ ਦਿੱਤਾ ਕਿ ਕੇਂਦਰ ਨੂੰ 6 ਮਹੀਨੇ ਲਈ ਸਾਰੀਆਂ ਈਐੱਮਆਈ ਨੂੰ ਫਿਲਹਾਲ ਟਾਲ਼ਣ 'ਤੇ ਵਿਚਾਰ ਕਰਨਾ ਚਾਹੀਦਾ ਤੇ ਇਸ ਮਿਆਦ ਤਕ ਬੈਂਕ ਵੱਲੋਂ ਫੀਸ ਮਾਫ਼ ਕੀਤਾ ਜਾਣਾ ਚਾਹੀਦਾ ਹੈ।