ਸ਼੍ਰੀਨਗਰ: ਲਾਲ ਦੇਦ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਗੁਲਸ਼ਨਾ ਬੇਗਮ ਆਪਣੀਆਂ ਨਵਜੰਮੀਆਂ ਜੁੜਵਾਂ ਬੱਚੀਆਂ ਨੂੰ ਦੇਖ ਕੇ ਫੁੱਲੇ ਨਹੀਂ ਸਮਾ ਰਹੀ ।ਉਹ ਵਾਰ-ਵਾਰ ਭਾਰਤੀ ਫੌਜ ਦਾ ਸ਼ੁਕਰੀਆ ਅਦਾ ਕਰ ਰਹੀ ਹੈ ਜਿਨ੍ਹਾਂ ਨੂੰ ਖ਼ੁਦਾ ਨੇ ਫ਼ਰਿਸ਼ਤੇ ਬਣਾਕੇ ਭੇਜਿਆ। ਦੁਲਸ਼ਨਾ ਨੇ ਦੱਸਿਆ ਕਿ ਜੇਕਰ ਫੌਜੀ ਨਾ ਆਉਂਦੇ ਤਾਂ ਨਾ ਮੈਂ ਜ਼ਿੰਦਾ ਹੁੰਦੀ ਨਾ ਮੇਰੀਆਂ ਇਹ ਦੋ ਲੜਕੀਆਂ।

ਬਾਂਡੀਪੋਰ ਦੇ ਇਕ ਪਿੰਡ ਦੀ ਗੁਲਸ਼ਨਾ ਨੂੰ ਸ਼ਨਿਚਵਾਰ ਨੂੰ ਉਸ ਸਮੇਂ ਘਰ 'ਚ ਬੱਚੇ ਨੂੰ ਜਨਮ ਦੇਣ ਵਾਲੀ ਪੀੜ ਸ਼ੁਰੂ ਹੋ ਗਈ ਜਦ ਪੂਰੇ ਇਲਾਕੇ 'ਚ ਚਾਰੇ ਪਾਸੇ ਚਾਰ ਫੁੱਟ ਬਰਫ਼ ਦੀ ਮੋਟੀ ਚਾਦਰ ਵਿਛੀ ਹੋਈ ਸੀ। ਡਾਕਟਰ ਸਹਾਇਤਾ ਚਾਹੀਦੀ ਸੀ ਤੇ ਸਮਾਂ ਲੰਘਦਾ ਜਾ ਰਿਹਾ ਸੀ। ਗੁਲਸ਼ਨਾ ਦੀ ਹਾਲਤ ਵਿਗੜ ਰਹੀ ਸੀ। ਉਸ ਦੇ ਪਤੀ ਨੂੰ ਕੁਝ ਨਹੀਂ ਸੁਝਿਆ ਤਾਂ ਉਸ ਨੇ ਪਿੰਡ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਸਥਿਤ ਸੈਨਿਕ ਕੈਂਪ ਦਾ ਨੰਬਰ ਯਾਦ ਆਇਆ।


ਗੁਲਸ਼ਨਾ ਦੇ ਪਤੀ ਨੇ ਸੈਨਿਕ ਕੈਂਪ 'ਚ ਫੋਨ ਲਗਾਇਆ ਤਾਂ ਫੋਨ ਕੰਪਨੀ ਦੇ ਕਮਾਂਡਰ ਨੇ ਚੁੱਕਿਆ। ਸੈਨਾ ਅਧਿਕਾਰੀ ਨੇ ਜਿਵੇਂ ਹੀ ਪੁੱਛਿਆ ਕੋਣ ਹੈ, ਗੁਲਸ਼ਨਾ ਦੇ ਪਤੀ ਨੇ ਭਰੇ ਗਲੇ ਨਾਲ ਕਿਹਾ ਕਿ ਮੇਰੀ ਪਤਨੀ ਇਸ ਤਰ੍ਹਾਂ ਹੀ ਘਰ 'ਚ ਤੜਫਦੀ ਰਹੀ ਤਾਂ ਉਸ ਦੇ ਪੇਟ 'ਚ ਪਲ ਰਿਹਾ ਸ਼ਿਸ਼ੂ ਮਰ ਜਾਵੇਗਾ। ਫੋਨ ਸੁਣਨ ਵਾਲੇ ਅਧਿਕਾਰੀ ਨੇ ਨੇ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਬਸ ਕੁਝ ਹੋਰ ਇਤਜ਼ਾਰ ਕਰੋ, ਅਸੀਂ ਤੁਹਾਡੇ ਕੋਲ ਆ ਰਹੇ ਹਾਂ।

ਇਕ ਸੈਨਿਕ ਡਾਕਟਰ ਅਤੇ ਲੋਂੜੀਦੇ ਸਮਾਨ ਨਾਲ ਜਵਾਨਾਂ ਦਾ ਦਲ ਤੁਰੰਤ ਸਹਾਇਤਾ ਲਈ ਕੈਂਪ 'ਚੋ ਨਿਕਲ ਗਿਆ। ਤਿੰਨ-ਚਾਰ ਫੁੱਟ ਬਰਫ਼ 'ਤੇ ਕਰੀਬ ਢਾਈ ਕਿਮੀ ਪੈਦਲ ਚੱਲਦੇ ਹੋਏ ਜਵਾਨ ਗੁਲਸ਼ਨਾ ਦੇ ਘਰ ਪਹੁੰਚੇ। ਸੈਨਿਕ ਡਾਕਟਰ ਨੇ ਉਸ ਦਾ ਚੈਕਅੱਪ ਕੀਤਾ ਅਤੇ ਆਪਣੇ ਨਾਲ ਆਏ ਸੈਨਿਕਾਂ ਨੂੰ ਕਿਹਾ ਕਿ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਜਾਣ।

ਜਵਾਨਾਂ ਨਾਲ ਲਿਆਏ ਇਕ ਸਟੈਚਰ 'ਤੇ ਗੁਲਸ਼ਨਾ ਨੂੰ ਲਿਟਾ ਕੇ ਦੁਬਾਰਾ ਢਾਈ ਕਿਮੀ ਸਫ਼ਰ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਆਪਮਈ ਐਂਬੂਲੈਂਸ 'ਚ ਗੁਲਸ਼ਨ ਨੂੰ ਬਾਂਡੀਪੋਰ ਜ਼ਿਲ੍ਹਾਂ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਕਿਹਾ ਕਿ ਦੋਵਾਂ ਦੀ ਜਾਨ ਬਚਾਉਣ ਲਈ ਉਸ ਦੀ ਸਰਜਰੀ ਕਰਨੀ ਜ਼ਰੂਰੀ ਹੈ ਜੋ ਸ਼੍ਰੀਨਗਰ 'ਚ ਹੋਵੇਗੀ। ਇਸ ਤੋਂ ਬਾਅਦ ਗੁਲਸ਼ਨ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਉਸ ਨੂੰ ਸ਼੍ਰੀਨਗਰ ਪਹੁੰਚਾਇਆ ਗਿਆ, ਜਿੱਥੇ ਉਸ ਨੇ ਜੁੜਵਾਂ ਦੋ ਬੱਚੀਆਂ ਨੂੰ ਜਨਮ ਦਿੱਤਾ।


ਡਾਕਟਰਾਂ ਨੇ ਕਿਹਾ ਕਿ ਇਹ ਕੇਸ ਬਹੁਤ ਉਲਝਿਆ ਹੋਇਆ ਸੀ। ਜੇਕਰ ਇਸ 'ਚ ਥੋੜ੍ਹੀ ਦੇਰੀ ਹੁੰਦੀ ਤਾਂ ਮਾਂ-ਬੱਚੇ ਦੋਵਾਂ ਦੀ ਜ਼ਿੰਦਗੀ ਖ਼ਤਰੇ 'ਚ ਪੈ ਸਕਦੀ ਸੀ। ਜਿਸ ਤਰ੍ਹਾਂ ਇਹ ਲੋਕ ਦੱਸ ਰਹੇ ਹਨ ਕਿ ਸੈਨਾ ਦੇ ਜਵਾਨਾਂ ਨੇ ਇਨ੍ਹਾਂ ਨੂੰ ਉੱਥੋਂ ਕੱਢਿਆਂ ਹੈ, ਉਸ ਨੂੰ ਦੇਖਦੇ ਹੋਏ ਮੈਂ ਕਹਾਂਗੀ ਕਿ ਸੈਨਿਕਾਂ ਨੇ ਤਿੰਨ ਜਾਨਾਂ ਬਚਾਈਆਂ ਹਨ। ਦੱਸ ਦਈਏ ਕਿ ਸੱਤ ਜਨਵਰੀ ਨੂੰ ਜ਼ਿਲ੍ਹਾਂ ਕੁਪਵਾੜਾ 'ਚ ਵੀ ਸੈਨਿਕ ਜਵਾਨਾਂ ਨੇ ਜਾਹਿਦ ਬੇਗਮ ਨਾਮਕ ਗਰਭਵਤੀ ਔਰਤ ਨੂੰ ਸਮਾਂ ਰਹਿੰਦੇ ਹਸਪਤਾਲ ਪਹੁੰਚਾ ਕੇ ਉਸ ਦੀ ਅਤੇ ਉਸ ਦੇ ਬੱਚੇ ਦੀ ਜਾਨ ਬਚਾਈ ਸੀ।

ਪੁਲਿਸ ਕਰਮਚਾਰੀ ਵੀ ਪਿੱਛੇ ਨਹੀਂ

ਸੋਮਵਾਰ ਨੂੰ ਬਾਰਮੂਲ ਜ਼ਿਲ੍ਹੇ 'ਚ ਪੁਲਿਸ ਜਵਾਨ ਗਰਭਵਤੀ ਔਰਤ ਲਈ ਖੁਦਾ ਦੇ ਦੂਤ ਬਣ ਕੇ ਆਏ। ਇਨ੍ਹਾਂ ਜਵਾਨਾਂ ਨੇ ਚਾਰ ਕਿਮੀ ਤਕ ਬਰਫ਼ 'ਚ ਚੱਲ ਕੇ ਗਰਭਵਤੀ ਔਰਤ ਨੂੰ ਸੁਰੱਖਿਅਤ ਜ਼ਿਲ੍ਹਾਂ ਹਸਪਤਾਲ ਪਹੁੰਚਾਇਆ ਅਤੇ ਉਸ ਦੀ ਜਾਨ ਬਚਾਈ।

Posted By: Akash Deep