ਸੋਸ਼ਲ ਮੀਡੀਆ 'ਤੇ ਬੱਚਿਆਂ ਦਾ ਪੋਰਨ ਵੀਡੀਓ ਸ਼ੇਅਰ ਕਰਨ ਵਾਲੇ ਛੇ ਮੁਲਜ਼ਮ ਗ੍ਰਿਫ਼ਤਾਰ
ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਬਰਾਂਚ ਨੇ ਸੋਸ਼ਲ ਸਾਈਟ 'ਤੇ ਬੱਚਿਆਂ ਦੀ ਪੋਰਨ ਵੀਡੀਓ ਸ਼ੇਅਰ ਕਰਨ ਅਤੇ ਉਸ ਨੂੰ ਵੇਖਣ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ 61 ਸਾਲਾ ਇਕ ਬਜ਼ੁਰਗ ਸਮੇਤ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
Publish Date: Sun, 24 Nov 2019 10:57 PM (IST)
Updated Date: Sun, 24 Nov 2019 11:00 PM (IST)
ਨਵੀਂ ਦਿੱਲੀ, ਜੇਐੱਨਐੱਨ : ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਬਰਾਂਚ ਨੇ ਸੋਸ਼ਲ ਸਾਈਟ 'ਤੇ ਬੱਚਿਆਂ ਦੀ ਪੋਰਨ ਵੀਡੀਓ ਸ਼ੇਅਰ ਕਰਨ ਅਤੇ ਉਸ ਨੂੰ ਵੇਖਣ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ 61 ਸਾਲਾ ਇਕ ਬਜ਼ੁਰਗ ਸਮੇਤ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵੱਖ-ਵੱਖ ਥਾਵਾਂ ਤੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਜੂ ਰਾਠੌੜ (ਜਹਾਂਗੀਰਪੁਰੀ, 25), ਅਮਿਤ ਮੰਡਲ (ਬਿਜਵਾਸਨ, 24), ਨਰਿੰਦਰ ਕੁਮਾਰ (ਬਦਰਪੁਰ, 22), ਰੇਵਤੀ ਨੰਦ ਆਨੰਦ (ਟੈਗੋਰ ਗਾਰਡਨ, 34), ਸੁਦਾਮਾ ਰਾਮ (ਕੋਟਲਾ ਮੁਬਾਰਕਪੁਰ, 29) ਅਤੇ ਲੋਕਰਾਜ ਯਜੁਰਵੇਦੀ (ਪੀਤਮਪੁਰਾ, 61) ਦੇ ਰੂਪ 'ਚ ਹੋਈ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਮੋਬਾਈਲ ਫੋਨ ਅਤੇ ਲੈਪਟਾਪ ਆਦਿ ਬਰਾਮਦ ਕੀਤੇ ਹਨ। ਇਕ ਦਿਨ ਦਾ ਰਿਮਾਂਡ ਲੈ ਕੇ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਰਨ ਵੀਡੀਓ ਸ਼ੇਅਰ ਕਰਦੇ ਸਨ।
ਮੁਲਜ਼ਮਾਂ 'ਚ ਵਿਦਿਆਰਥੀ ਵੀ ਸ਼ਾਮਲ
ਸਾਈਬਰ ਕ੍ਰਾਈਮ ਬਰਾਂਚ ਦੇ ਡੀਸੀਪੀ ਅਨੁਸਾਰ, ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਾਬਾਲਗਾਂ ਦੇ ਅਸ਼ਲੀਲ ਵੀਡੀਓ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਪ੍ਰਾਪਤ ਹੋਏ ਸਨ। ਨਰਿੰਦਰ ਇਕ ਕਾਲਜ 'ਚ ਇੰਜੀਨੀਅਰਿੰਗ ਦੇ ਤੀਜੇ ਸਾਲ ਦਾ ਵਿਦਿਆਰਥੀ ਹੈ। ਜਦੋਂਕਿ ਬਜ਼ੁਰਗ ਲੋਕਰਾਜ ਪਹਿਲਾਂ ਰੈੱਡ ਕਰਾਸ 'ਚ ਕੰਮ ਕਰਦਾ ਸੀ। ਬਾਕੀ ਮੁਲਜ਼ਮ ਸੰਜੂ ਆਜ਼ਾਦਪੁਰ ਸਬਜ਼ੀ ਮੰਡੀ 'ਚ ਮਜ਼ਦੂਰੀ, ਅਮਿਤ ਗੁਰੂਗ੍ਰਾਮ 'ਚ ਇਕ ਨਿੱਜੀ ਕੰਪਨੀ 'ਚ ਨੌਕਰੀ, ਜਦੋਂਕਿ ਸੁਦਾਮਾ ਇਕ ਕੰਪਨੀ 'ਚ ਖਜ਼ਾਨਚੀ ਦੀ ਨੌਕਰੀ ਕਰਦਾ ਹੈ। ਰਵੀ ਨੰਦਨ ਟੇਲਰ ਹੈ।