ਡਾਰਕ ਮੋਡ ’ਚ ਹੋਰਮੁਜ਼ ਸਟ੍ਰੇਟ ਰਾਹੀਂ ਮੁੰਬਈ ਪੁੱਜਾ ਭਾਰਤ ਲਈ ਤੇਲ ਲਿਆ ਰਿਹਾ ‘ਸ਼ੇਨਲੋਂਗ’ ਜਹਾਜ਼
ਲਾਈਬੇਰੀਆਈ ਝੰਡੇ ਵਾਲਾ ਸ਼ੇਨਲੋਂਗ ਬੇੜਾ ਸਾਊਦੀ ਅਰਬ ਤੋਂ ਲਗਪਗ 10 ਲੱਖ ਬੈਰਲ ਕੱਚਾ ਤੇਲ ਲੈ ਕੇ ਬੁੱਧਵਾਰ ਸ਼ਾਮ ਮੁੰਬਈ ਬੰਦਰਗਾਹ ’ਤੇ ਪੁੱਜਾ। ਇਕ ਭਾਰਤੀ ਝੰਡੇ ਵਾਲਾ ਵੱਡਾ ਤੇਲ ਵਾਹਕ ਯਾਨੀ ਵੀਐੱਲਸੀਸੀ ਟੈਂਕਰ, ਜਿਸ ਵਿਚ ਲਗਪਗ 20 ਲੱਖ ਬੈਰਲ ਈਰਾਕੀ ਕੱਚਾ ਤੇਲ ਹੈ, ਵੀ ਭਾਰਤੀ ਜਲ ਖੇਤਰ ਵਿਚ ਪੁੱਜ ਗਿਆ ਹੈ ਅਤੇ ਓਡੀਸ਼ਾ ਦੇ ਪਾਰਾਦੀਪ ਵੱਲ ਵੱਧ ਰਿਹਾ ਹੈ ਜਿੱਥੇ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਰਿਫਾਇਨਰੀ ਹੈ। ਉੱਧਰ, ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਕਟ ਦੌਰਾਨ ਹੁਣ ਤੱਕ ਤਿੰਨ ਭਾਰਤੀ ਮਲਾਹ ਮਾਰੇ ਗਏ ਹਨ, ਇਕ ਲਾਪਤਾ ਹੈ ਤੇ ਚਾਰ ਜ਼ਖ਼ਮੀ ਹੋਏ ਹਨ।
Publish Date: Fri, 13 Mar 2026 10:21 AM (IST)
Updated Date: Fri, 13 Mar 2026 10:23 AM (IST)
ਨਵੀਂ ਦਿੱਲੀ (ਪੀਟੀਆਈ) : ਭਾਰਤ ਲਈ ਕੱਚਾ ਤੇਲ ਲੈ ਕੇ ਆ ਰਿਹਾ ਇਕ ਵਿਦੇਸ਼ੀ ਝੰਡੇ ਵਾਲਾ ਸਮੁੰਦਰੀ ਜਹਾਜ਼ ਜੰਗ ਪ੍ਰਭਾਵਿਤ ਹੋਰਮੁਜ਼ ਸਟ੍ਰੇਟ ਨੂੰ ਸਫਲਤਾਪੂਰਵਕ ਪਾਰ ਕਰ ਕੇ ਮੁੰਬਈ ਪੁੱਜ ਗਿਆ ਹੈ। ਕੈਪਟਨ ਸੁਖਸ਼ਾਂਤ ਸਿੰਘ ਸੰਧੂ ਤੇ ਉਨ੍ਹਾਂ ਦੇ ਭਾਰਤੀ ਕਰੂ ਨੇ ਸਮਝਦਾਰੀ ਤੇ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਇਸ ਜਹਾਜ਼ ਨੂੰ ਭਾਰਤ ਤੱਕ ਪਹੁੰਚਾਇਆ। ਅਤਿ ਸੰਵੇਦਨਸ਼ੀਲ ਹੋਰਮੁਜ਼ ਸਟ੍ਰੇਟ ’ਚੋਂ ਲੰਘਦੇ ਸਮੇਂ ਕੈਪਟਨ ਨੇ ਜਹਾਜ਼ ਦੇ ਟ੍ਰਾਂਸਪੋਂਡਰ ਤੇ ਆਟੋਮੈਟਿਕ ਆਈਡੈਂਟੀਫਿਕੇਸ਼ਨ ਸਿਸਟਮ (ਏਆਈਐੱਸ) ਨੂੰ ਬੰਦ ਕਰ ਕੇ ਯਾਨੀ ਡਾਰਕ ਮੋਡ ਵਿਚ ਸੁਰੱਖਿਅਤ ਕੱਢਿਆ। ਈਰਾਨ ਨੂੰ ਇਸ ਦਾ ਪਤਾ ਤੱਕ ਨਹੀਂ ਲੱਗਾ। ਹੋਰਮੁਜ਼ ਸਟ੍ਰੇਟ ’ਚੋਂ ਲੰਘ ਰਹੇ ਜਹਾਜ਼ਾਂ ਨੂੰ ਈਰਾਨ ਨਿਸ਼ਾਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਇਕ ਹੋਰ ਵੱਡਾ ਜਹਾਜ਼ ਇਕ-ਦੋ ਦਿਨਾਂ ਵਿਚ ਭਾਰਤੀ ਬੰਦਰਗਾਹਾਂ ’ਤੇ ਪਹੁੰਚਣ ਦੀ ਉਮੀਦ ਹੈ। ਸਮੁੰਦਰੀ ਜਹਾਜ਼ ਟ੍ਰੈਕਿੰਗ ਡਾਟਾ ਤੇ ਉਦਯੋਗ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।