ਇਨਸਾਨੀਅਤ ਸ਼ਰਮਸਾਰ: ਐਂਬੂਲੈਂਸ ਡਰਾਈਵਰ ਨੇ ਅੱਧ ਵਿਚਾਲੇ ਛੱਡੀ ਲਾਸ਼, ਪਰਿਵਾਰ ਨੂੰ 'ਝੋਲੀ' 'ਚ ਪਾ ਕੇ ਲਿਜਾਣੀ ਪਈ ਦੇਹ
ਪਰਿਵਾਰਕ ਮੈਂਬਰ ਹਸਪਤਾਲ ਦੀ ਐਂਬੂਲੈਂਸ ’ਚ ਲਾਸ਼ ਘਰ ਲਿਜਾਣ ਲੱਗੇ ਪਰ ਚੰਭਰਸੈੱਟ ’ਚ ਤਿਲੋਂਡਾ ਰੋਡ ’ਤੇ ਪਹੁੰਚਣ ’ਤੇ ਐਂਬੂਲੈਂਸ ਦੇ ਡਰਾਈਵਰ ਨੇ ਕਥਿਤ ਤੌਰ ’ਤੇ ਇਹ ਕਹਿੰਦੇ ਹੋਏ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਅੰਬੇਪਾੜਾ, ਵਾਗਦਾਦਾ ਪਿੰਡ ਵੱਲ ਜਾਣ ਵਾਲਾ ਰਸਤਾ ਕੱਚਾ ਹੈ।
Publish Date: Sat, 07 Feb 2026 09:20 AM (IST)
Updated Date: Sat, 07 Feb 2026 09:24 AM (IST)
ਪਾਲਘਰ (ਪੀਟੀਆਈ) : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਇਕ ਪ੍ਰਾਈਵੇਟ ਐਂਬੂਲੈਂਸ ਨੇ ਮ੍ਰਿਤਕ ਮਰੀਜ਼ ਦੀ ਲਾਸ਼ ਨੂੰ ਰਸਤੇ ’ਚ ਹੀ ਛੱਡ ਦਿੱਤਾ, ਇਸ ਕਾਰਨ ਰਿਸ਼ਤੇਦਾਰਾਂ ਨੂੰ ਲਾਸ਼ ਝੋਲੀ (ਕੱਪੜੇ ਦੇ ਸਟ੍ਰੈਚਰ) ’ਚ ਘਰ ਲਿਜਾਣੀ ਪਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਹ ਸਬੰਧੀ ਸਮੱਸਿਆ ਤੇ ਅੰਦਰੂਨੀ ਖੂਨ ਨਿਕਲਣ ਤੋਂ ਪੀੜਤ ਸ਼ੈਲੇਸ਼ ਮਗਨ ਵਾਗਦਾਦਾ ਨੂੰ ਤਿੰਨ ਫਰਵਰੀ ਨੂੰ ਵੇਦਾਂਤਾ ਮੈਡੀਕਲ ਕਾਲਜ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਸੀ ਤੇ ਉਸੇ ਸ਼ਾਮ ਉਨ੍ਹਾਂ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰ ਹਸਪਤਾਲ ਦੀ ਐਂਬੂਲੈਂਸ ’ਚ ਲਾਸ਼ ਘਰ ਲਿਜਾਣ ਲੱਗੇ ਪਰ ਚੰਭਰਸੈੱਟ ’ਚ ਤਿਲੋਂਡਾ ਰੋਡ ’ਤੇ ਪਹੁੰਚਣ ’ਤੇ ਐਂਬੂਲੈਂਸ ਦੇ ਡਰਾਈਵਰ ਨੇ ਕਥਿਤ ਤੌਰ ’ਤੇ ਇਹ ਕਹਿੰਦੇ ਹੋਏ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਅੰਬੇਪਾੜਾ, ਵਾਗਦਾਦਾ ਪਿੰਡ ਵੱਲ ਜਾਣ ਵਾਲਾ ਰਸਤਾ ਕੱਚਾ ਹੈ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਲਾਸ਼ ਨੂੰ ਕੱਪੜੇ ਦੇ ਸਟ੍ਰੈਚਰ ’ਚ ਰੱਖਿਆ ਤੇ ਆਪਣੇ ਘਰ ਤੱਕ ਬਾਕੀ ਦੂਰੀ ਤੈਅ ਕੀਤੀ। ਐਂਬੂਲੈਂਸ ਦੇ ਡਰਾਈਵਰ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਪਾਲਘਰ ਜ਼ਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਮਿ੍ਰਤਕ ਦੇ ਪਿੰਡ ਤੱਕ ਜਾਣ ਵਾਲੇ 1.8 ਕਿਲੋਮੀਟਰ ਦੇ ਰਸਤੇ ’ਤੇ ਜੀਪ ਤੇ ਪਿਕ ਅੱਪ ਵੈਨ ਵਰਗੀਆਂ ਗੱਡੀਆਂ ਚੱਲਦੀਆਂ ਹਨ। ਤਿਲੋਂਡਾ ਮੁੱਖ ਸੜਕ ਤੋਂ ਅੰਬੇਪਾੜਾ ਤੱਕ ਦਾ 1.8 ਕਿਲੋਮੀਟਰ ਦਾ ਰਸਤਾ 2024-25 ’ਚ ਪੂਰਾ ਕੀਤਾ ਗਿਆਸੀ। ਪਾਲਘਰ ਜ਼ਿਲ੍ਹਾ ਪ੍ਰੀਸ਼ਦ ਦੇ ਐਡੀਸ਼ਨਲ ਸੀਈਓ ਰਵਿੰਦਰ ਸ਼ਿੰਦੇ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਸੇ ਨੇ ਡਰਾਈਵਰ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਹੋਵੇ ਕੀ ਕਿ ਪਿੰਡ ਤੱਕ ਗੱਡੀ ਨਹੀਂ ਜਾ ਸਕਦੀ।