ਆਰਿਆਭੱਟ ਆਬਜ਼ਰਵੇਸ਼ਨ ਵਿਗਿਆਨ ਖੋਜ ਸੰਸਥਾ (ਏਰੀਜ਼) ਨੈਨੀਤਾਲ ਦੇ ਸਾਬਕਾ ਡਾਇਰੈਕਟਰ ਤੇ ਸੌਰ ਵਿਗਿਆਨੀ ਡਾ. ਵਹਾਬੂਦੀਨ ਨੇ ਦੱਸਿਆ ਕਿ ਸੌਰ ਸਰਗਰਮੀ ਨੂੰ ਹੁਣ ਤੱਕ ਰੁੱਕ ਜਾਣਾ ਚਾਹੀਦਾ ਸੀ ਪਰ ਉਹ ਹਾਲੇ ਵੀ ਕਾਫੀ ਸਰਗਰਮ ਬਣੀ ਹੋਈ ਹੈ। ਪਿਛਲੇ ਪੰਜ ਦਿਨਾਂ ’ਚ ਸੂਰਜ ਤੋਂ ਤਾਕਤਵਰ ਐਕਸ-8 ਤੇ ਐਕਸ-6 ਵਰਗ ਦੀਆਂ ਸੌਰ ਲਾਟਾਂ ਉੱਠ ਰਹੀਆਂ ਸਨ। ਐਕਸ-8 ਵਰਗ ਦੀ ਲਾਟ ਵਿਲੱਖਣ ਤੇ ਅਤਿ ਤਾਕਤਵਰ ਹੁੰਦੀ ਹੈ। ਇਸੇ ਲਈ ਇਹ ਇਸ ਸਾਲ ਹੁਣ ਤੱਕ ਦੀ ਸਭ ਤੋਂ ਵੱਡੀ ਲਾਟ ਮੰਨੀ ਜਾ ਰਹੀ ਹੈ।

ਰਮੇਸ਼ ਚੰਦਰਾ, ਜਾਗਰਣ, ਨੈਨੀਤਾਲ : ਸੂਰਜ ਦੀਆਂ ਸਰਗਰਮੀਆਂ ਇਨ੍ਹੀਂ ਦਿਨੀਂ ਅਚਾਨਕ ਤੇਜ਼ੀ ਨਾਲ ਹੋ ਰਹੀਆਂ ਹਨ। ਪਿਛਲੇ ਦਿਨੀਂ ਸੂਰਜ ’ਤੇ ਹੋਏ ਧਮਾਕੇ ਤੋਂ ਬਾਅਦ ਹੁਣ ਇਕ ਭੂ-ਚੁੰਬਕੀ ਸੌਰ ਤੂਫ਼ਾਨ ਧਰਤੀ ਵੱਲ ਵੱਧ ਰਿਹਾ ਹੈ। ਇਹ ਜੀ-2 ਵਰਗ ਦਾ ਸੌਰ ਤੂਫ਼ਾਨ ਹੈ, ਜੋ ਅੱਜ ਸ਼ੁੱਕਰਵਾਰ ਨੂੰ ਧਰਤੀ ਤੱਕ ਪਹੁੰਚ ਸਕਦਾ ਹੈ। ਇਸਦੇ ਅਸਰ ਨਾਲ ਰੇਡੀਓ ਸੰਚਾਰ, ਸੈਟੇਲਾਈਟ ਸੰਚਾਲਨ ਤੇ ਹਵਾਈ ਸੇਵਾਵਾਂ ’ਚ ਰੁਕਾਵਟ ਦਾ ਖ਼ਦਸ਼ਾ ਵਿਗਿਆਨੀ ਪ੍ਰਗਟਾਅ ਰਹੇ ਹਨ। ਆਰਿਆਭੱਟ ਆਬਜ਼ਰਵੇਸ਼ਨ ਵਿਗਿਆਨ ਖੋਜ ਸੰਸਥਾ (ਏਰੀਜ਼) ਨੈਨੀਤਾਲ ਦੇ ਸਾਬਕਾ ਡਾਇਰੈਕਟਰ ਤੇ ਸੌਰ ਵਿਗਿਆਨੀ ਡਾ. ਵਹਾਬੂਦੀਨ ਨੇ ਦੱਸਿਆ ਕਿ ਸੌਰ ਸਰਗਰਮੀ ਨੂੰ ਹੁਣ ਤੱਕ ਰੁੱਕ ਜਾਣਾ ਚਾਹੀਦਾ ਸੀ ਪਰ ਉਹ ਹਾਲੇ ਵੀ ਕਾਫੀ ਸਰਗਰਮ ਬਣੀ ਹੋਈ ਹੈ। ਪਿਛਲੇ ਪੰਜ ਦਿਨਾਂ ’ਚ ਸੂਰਜ ਤੋਂ ਤਾਕਤਵਰ ਐਕਸ-8 ਤੇ ਐਕਸ-6 ਵਰਗ ਦੀਆਂ ਸੌਰ ਲਾਟਾਂ ਉੱਠ ਰਹੀਆਂ ਸਨ। ਐਕਸ-8 ਵਰਗ ਦੀ ਲਾਟ ਵਿਲੱਖਣ ਤੇ ਅਤਿ ਤਾਕਤਵਰ ਹੁੰਦੀ ਹੈ। ਇਸੇ ਲਈ ਇਹ ਇਸ ਸਾਲ ਹੁਣ ਤੱਕ ਦੀ ਸਭ ਤੋਂ ਵੱਡੀ ਲਾਟ ਮੰਨੀ ਜਾ ਰਹੀ ਹੈ।
ਇਸੇ ਕਾਰਨ ਉੱਠਿਆ ਭੂ-ਚੁੰਬਕੀ ਸੌਰ ਤੂਫ਼ਾਨ ਧਰਤੀ ਦੇ ਧੁਰਿਆਂ ਨਾਲ ਟਕਰਾਉਣ ਦੀ ਸੰਭਾਵਨਾ ਵੀ ਵੱਧ ਗਈ ਹੈ। ਇਹ ਰਫ਼ਤਾਰ ਦੇ ਹਿਸਾਬ ਨਾਲ ਜੀ-2 ਕਲਾਸ ਦਾ ਸੌਰ ਤੂਫ਼ਾਨ ਹੈ। ਇਸ ਨਾਲ ਸ਼ਾਰਟਵੇਵ, ਰੇਡੀਓ ਸੰਚਾਰ ਤੇ ਹਵਾਈ ਸੇਵਾਵਾਂ ’ਚ ਰੁਕਾਵਟ ਤੇ ਸੈਟੇਲਾਈਟ ਸੰਚਾਲਨ ’ਚ ਪਰੇਸ਼ਾਨੀਆਂ ਆ ਸਕਦੀਆਂ ਹਨ, ਜਦਕਿ ਧਰੁਵੀ ਖੇਤਰਾਂ ’ਚ ਰੰਗ-ਬਿਰੰਗੀ ਰੋਸ਼ਨੀ ਭਾਵ ਆਰੋਰਾ ਵੀ ਦੇਖਣ ਨੂੰ ਮਿਲ ਸਕਦਾ ਹੈ•। ਇਸ ਸੌਰ ਤੂਫ਼ਾਨ ਦਾ ਕੇਂਦਰਬਿੰਦੂ ਸਨ ਸਪੌਟ ਗਿਣਤੀ ਏਆਰ-4366 ਹੈ, ਜੋ ਫਿਲਹਾਲ ਧਰਤੀ ਦੀ ਦਿਸ਼ਾ ’ਚ ਬਣਿਆ ਹੋਇਆ ਹੈ। ਪਹਿਲਾਂ ਇਹ ਸਨ ਸਪੌਟ ਬਹੁਤ ਛੋਟਾ ਸੀ ਪਰ ਧਮਾਕੇ ਤੋਂ ਬਾਅਦ ਬਹੁਤ ਵੱਡਾ ਹੋ ਗਿਆ ਹੈ।
ਇਸ ਸਨ ਸਪੌਟ ਨਾਲ ਹੋਰ ਹੋਰ ਧਮਾਕੇ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਹੀ ਨਹੀਂ, ਸੂਰਜ ਦੀ ਸਤ੍ਹਾ ’ਚ ਹਾਲੇ ਕਈ ਹੋਰ ਸਨ ਸਪੌਟ ਗਰੁੱਪ ਬਣੇ ਹੋਏ ਹਨ, ਜਿਨ੍ਹਾਂ ’ਚ ਅੱਗੇ ਧਮਾਕੇ ਹੋ ਸਕਦੇ ਹਨ। ਸੂਰਜ ਦਾ ਇਹ 25ਵਾਂ ਸੌਰ ਚੱਕਰ ਚੱਲ ਰਿਹਾ ਹੈ, ਜੋ ਇਨ੍ਹੀਂ ਦਿਨੀਂ ਮੈਕਸੀਮਾ ਭਾਵ ਵੱਧ ਸਰਗਰਮੀ ਦੇ ਦੌਰ ’ਚੋਂ ਲੰਘ ਰਿਹਾ ਹੈ। ਇਸ ਨੂੰ ਸਰਗਰਮ ਹੋਏ ਕਰੀਬ ਡੇਢ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਫਿਲਹਾਲ ਧਰਤੀ ਵੱਲ ਆ ਰਹੇ ਸੌਰ ਤੂਫ਼ਾਨ ’ਤੇ ਦੁਨੀਆ ਭਰ ਦੇ ਵਿਗਿਆਨੀਆਂ ਦੀ ਤਿੱਖੀ ਨਜ਼ਰ ਬਣੀ ਹੋਈ ਹੈ।