AAP ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਾਘਵ ਚੱਢਾ ਨੂੰ Z+ ਸੁਰੱਖਿਆ ਦੇ ਦਿੱਤੀ। ਸਭ ਕੁਝ ਇੰਨਾ ਆਪਸ 'ਚ ਜੁੜਿਆ ਹੋਇਆ ਲੱਗ ਰਿਹਾ ਹੈ। ਭਾਜਪਾ ਸਰਕਾਰ ਇੰਨੀ ਬੇਤਾਬ ਹੋ ਗਈ ਹੈ ਕਿ ਰਾਘਵ ਚੱਢਾ ਲਈ 'ਆਪ' ਸਾਂਸਦ ਅਸ਼ੋਕ ਮਿੱਤਲ 'ਤੇ ED ਤੋਂ ਛਾਪੇਮਾਰੀ ਕਰਵਾ ਰਹੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਜ਼ੈੱਡ ਪਲੱਸ (Z+) ਸੁਰੱਖਿਆ ਜਿੱਥੇ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਹੈ, ਉਥੇ ਹੀ 'ਆਪ' ਦੇ ਸੌਰਭ ਭਾਰਦਵਾਜ ਨੇ ਸੰਭਾਵਨਾ ਜਤਾਈ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਰਾਘਵ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਘਵ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਭਾਜਪਾ ਦੇ ਕਹਿਣ 'ਤੇ ਪਾਰਟੀ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ।
ਆਪ ਆਗੂ ਸੌਰਭ ਭਾਰਦਵਾਜ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਆਪਣੀ ਪੋਸਟ 'ਚ ਲਿਖਿਆ, 'ਭਾਜਪਾ ਸਰਕਾਰ ਦਾ ਟੂਲਬਾਕਸ ਇੰਨਾ ਅਨੁਮਾਨਤ (predictable) ਹੈ। ਜਦੋਂ ਰਾਘਵ ਚੱਢਾ 'ਤੇ ED ਨੇ ਦਬਾਅ ਪਾਇਆ ਤਾਂ ਡਰ ਜਾਂ ਲਾਲਚ ਵਿਚ ਉਨ੍ਹਾਂ ਨੇ ਆਪਣੀ ਹੀ ਪਾਰਟੀ (ਜਿਸ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਬਣਾਇਆ) ਦੀ ਪਿੱਠ 'ਚ ਛੁਰਾ ਮਾਰ ਦਿੱਤਾ।'
ਉਨ੍ਹਾਂ ਅੱਗੇ ਕਿਹਾ ਕਿ 'ਜਦੋਂ ਸੋਸ਼ਲ ਮੀਡੀਆ 'ਤੇ ਰਾਘਵ ਦੀ ਆਲੋਚਨਾ ਹੋਣ ਲੱਗੀ ਤਾਂ ਭਾਜਪਾ ਵਾਲੇ ਉਨ੍ਹਾਂ ਦੇ ਬਚਾਅ 'ਚ ਉਤਰ ਆਏ ਹਨ। 'ਆਪ' ਨੇ ਰਾਘਵ ਚੱਢਾ ਨੂੰ ਰਾਜ ਸਭਾ 'ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਅਸ਼ੋਕ ਮਿੱਤਲ ਨੂੰ ਨਿਯੁਕਤ ਕਰ ਦਿੱਤਾ। ਹੁਣ ED ਨੇ ਰਾਘਵ ਨੂੰ ਛੱਡ ਕੇ ਅਸ਼ੋਕ ਮਿੱਤਲ 'ਤੇ ਛਾਪਾ ਮਾਰ ਦਿੱਤਾ ਹੈ। ਉਨ੍ਹਾਂ ਦੇ ਘਰ ਅਤੇ ਕਾਰੋਬਾਰ 'ਤੇ ਰੇਡ ਕੀਤੀ ਗਈ।
ਸੌਰਭ ਨੇ ਕਿਹਾ, 'ਕੇਂਦਰ ਸਰਕਾਰ ਨੇ ਰਾਘਵ ਚੱਢਾ ਨੂੰ Z+ ਸੁਰੱਖਿਆ ਦੇ ਦਿੱਤੀ। ਸਭ ਕੁਝ ਇੰਨਾ ਆਪਸ 'ਚ ਜੁੜਿਆ ਹੋਇਆ ਲੱਗ ਰਿਹਾ ਹੈ। ਭਾਜਪਾ ਸਰਕਾਰ ਇੰਨੀ ਬੇਤਾਬ ਹੋ ਗਈ ਹੈ ਕਿ ਰਾਘਵ ਚੱਢਾ ਲਈ 'ਆਪ' ਸਾਂਸਦ ਅਸ਼ੋਕ ਮਿੱਤਲ 'ਤੇ ED ਤੋਂ ਛਾਪੇਮਾਰੀ ਕਰਵਾ ਰਹੀ ਹੈ।'
BJP Govt toolbox is so so predictable.
Raghav Chadha was threatened by ED and he out of fear or greed decided to backstab his party who made him MP or whatever he is today.
When Raghav is called out on Social Media, BJP people came out to defend Raghav.
On position of Dy…
— Saurabh Bharadwaj (@Saurabh_MLAgk) April 15, 2026
ਦੱਸ ਦੇਈਏ ਕਿ ਸੌਰਭ ਭਾਰਦਵਾਜ ਨੇ ਭਾਵੇਂ ਆਪਣੀ ਪੋਸਟ 'ਚ ਰਾਘਵ ਚੱਢਾ ਨੂੰ Z+ ਸੁਰੱਖਿਆ ਮਿਲਣ ਦੀ ਗੱਲ ਕਹੀ ਹੈ ਪਰ ਖ਼ਬਰ ਲਿਖੇ ਜਾਣ ਤਕ ਇਸ ਦੋਸ਼ ਦੀ ਕੋਈ ਪੁਸ਼ਟੀ ਨਹੀਂ ਹੋਈ ਸੀ। ਦੂਜੇ ਪਾਸੇ, ਆਮ ਆਦਮੀ ਪਾਰਟੀ (ਆਪ) ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਾਲੇ ਚੱਲ ਰਿਹਾ ਵਿਵਾਦ ਇੱਕ ਨਵੇਂ ਮੋੜ 'ਤੇ ਪਹੁੰਚ ਗਿਆ ਹੈ। ਪਹਿਲਾਂ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ 'ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ ਤੇ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਹੈ। ਇਸ ਘਟਨਾਕ੍ਰਮ ਨੇ ਸਿਆਸੀ ਗਲਿਆਰਿਆਂ 'ਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।