ਪੁਲਿਸ ਅਨੁਸਾਰ, ਇਹ ਘਟਨਾ 26 ਜਨਵਰੀ ਨੂੰ ਵਾਪਰੀ ਜਦੋਂ ਐੱਚਐੱਸਆਰ ਲੇਆਊਟ ਦੇ ਟੀਚਰਜ਼ ਕਾਲੋਨੀ ਵਿਚ ਰਹਿਣ ਵਾਲੀ ਸ਼ਾਲਿਨੀ ਦੁਬੇ ਸਵੇਰੇ ਆਪਣੇ ਘਰ ਦੇ ਨੇੜੇ ਸੈਰ ਕਰਨ ਨਿਕਲੀ ਸਨ। ਘਟਨਾ ਨਾਲ ਸੰਬੰਧਿਤ ਸੀਸੀਟੀਵੀ ਫੁਟੇਜ ਵਿਚ ਕੁੱਤੇ ਨੂੰ ਸੜਕ ’ਤੇ ਔਰਤ ਵੱਲ ਦੌੜਦੇ ਹੋਏ, ਉਨ੍ਹਾਂ ਨੂੰ ਹੇਠਾਂ ਸੁੱਟਦੇ ਹੋਏ ਅਤੇ ਚਿਹਰੇ ਤੇ ਗਰਦਨ ’ਤੇ ਵਾਰ-ਵਾਰ ਵੱਢਦੇ ਹੋਏ ਵੇਖਿਆ ਗਿਆ ਹੈ। ਔਰਤ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਕੁੱਤੇ ਦੇ ਮਾਲਕ ਨੇ ਉਸ ਨੂੰ ਬਿਨਾਂ ਪਟੇ ਦੇ ਸੜਕ ’ਤੇ ਖੁੱਲ੍ਹਾ ਛੱਡ ਦਿੱਤਾ ਸੀ। ਕੁੱਤੇ ਦੇ ਮੂੰਹ ’ਤੇ ਕਿਸੇ ਵੀ ਕਿਸਮ ਦਾ ਕੋਈ ਕਵਰ ਨਹੀਂ ਸੀ।

ਬੈਂਗਲੁਰੂ (ਪੀਟੀਆਈ) : ਬੈਂਗਲੁਰੂ ਵਿਚ 31 ਸਾਲਾ ਇਕ ਔਰਤ ’ਤੇ ਰਾਟਵੀਲਰ ਨਸਲ ਦੇ ਕੁੱਤੇ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਔਰਤ ਦੇ ਚਿਹਰੇ ਅਤੇ ਗਰਦਨ ’ਤੇ ਗੰਭੀਰ ਸੱਟਾਂ ਆਈਆਂ ਹਨ। ਜ਼ਖਮੀ ਔਰਤ ਦੀ ਲਗਪਗ ਅੱਠ ਘੰਟੇ ਲੰਬੀ ਸਰਜਰੀ ਕੀਤੀ ਗਈ। ਇਸ ਮਾਮਲੇ ਵਿਚ ਪੁਲਿਸ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਹੈ।
ਪੁਲਿਸ ਅਨੁਸਾਰ, ਇਹ ਘਟਨਾ 26 ਜਨਵਰੀ ਨੂੰ ਵਾਪਰੀ ਜਦੋਂ ਐੱਚਐੱਸਆਰ ਲੇਆਊਟ ਦੇ ਟੀਚਰਜ਼ ਕਾਲੋਨੀ ਵਿਚ ਰਹਿਣ ਵਾਲੀ ਸ਼ਾਲਿਨੀ ਦੁਬੇ ਸਵੇਰੇ ਆਪਣੇ ਘਰ ਦੇ ਨੇੜੇ ਸੈਰ ਕਰਨ ਨਿਕਲੀ ਸਨ। ਘਟਨਾ ਨਾਲ ਸੰਬੰਧਿਤ ਸੀਸੀਟੀਵੀ ਫੁਟੇਜ ਵਿਚ ਕੁੱਤੇ ਨੂੰ ਸੜਕ ’ਤੇ ਔਰਤ ਵੱਲ ਦੌੜਦੇ ਹੋਏ, ਉਨ੍ਹਾਂ ਨੂੰ ਹੇਠਾਂ ਸੁੱਟਦੇ ਹੋਏ ਅਤੇ ਚਿਹਰੇ ਤੇ ਗਰਦਨ ’ਤੇ ਵਾਰ-ਵਾਰ ਵੱਢਦੇ ਹੋਏ ਵੇਖਿਆ ਗਿਆ ਹੈ। ਔਰਤ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਕੁੱਤੇ ਦੇ ਮਾਲਕ ਨੇ ਉਸ ਨੂੰ ਬਿਨਾਂ ਪਟੇ ਦੇ ਸੜਕ ’ਤੇ ਖੁੱਲ੍ਹਾ ਛੱਡ ਦਿੱਤਾ ਸੀ। ਕੁੱਤੇ ਦੇ ਮੂੰਹ ’ਤੇ ਕਿਸੇ ਵੀ ਕਿਸਮ ਦਾ ਕੋਈ ਕਵਰ ਨਹੀਂ ਸੀ।
ਸ਼ਾਲਿਨੀ ਦੇ ਪਤੀ ਸਤਯ ਪ੍ਰਕਾਸ਼ ਦੁਬੇ ਨੇ ਦੱਸਿਆ ਕਿ ਇਸ ਹਮਲੇ ਵਿਚ ਸ਼ਾਲਿਨੀ ਨੂੰ ਚਿਹਰੇ, ਗਲੇ ਅਤੇ ਸਿਰ ’ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ 80 ਤੋਂ ਵੱਧ ਟਾਂਕੇ ਲੱਗੇ ਹਨ। ਉਨ੍ਹਾਂ ਦੀ ਸਰਜਰੀ ਅੱਠ ਘੰਟੇ ਤੱਕ ਚੱਲੀ। ਉਹ ਹਾਲੇ ਹਸਪਤਾਲ ਵਿਚ ਦਾਖ਼ਲ ਹਨ। ਸਤਯ ਪ੍ਰਕਾਸ਼ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 26 ਜਨਵਰੀ ਸਵੇਰੇ 6:50 ਵਜੇ ਜਦੋਂ ਸ਼ਾਲਿਨੀ ਸੈਰ ਕਰ ਕੇ ਵਾਪਸ ਆ ਰਹੀ ਸੀ, ਉਦੋਂ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਜੇ ਮਾਲਕ ਇੰਨੇ ਵੱਡੇ ਕੁੱਤੇ ਨੂੰ ਕੰਟਰੋਲ ਨਹੀਂ ਕਰ ਸਕਦਾ ਸੀ ਤਾਂ ਉਸ ਨੂੰ ਕਦੇ ਵੀ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ ਸੀ। ਜਨਤਕ ਥਾਵਾਂ ’ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਅਤੇ ਕੁੱਤੇ ਨੂੰ ਪਟਾ ਤੇ ਮੁਖੌਟਾ ਪਹਿਨਾਉਣਾ ਮਾਲਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਮੇਰੀ ਪਤਨੀ ਡੂੰਘੇ ਸਦਮੇ ਵਿਚ ਹੈ। ਡਾਕਟਰਾਂ ਅਨੁਸਾਰ, ਉਨ੍ਹਾਂ ਦੇ ਚਿਹਰੇ ਅਤੇ ਸਰੀਰ ’ਤੇ ਸੱਟ ਦੇ ਨਿਸ਼ਾਨ ਉਮਰ ਭਰ ਰਹਿਣਗੇ। ਸ਼ਿਕਾਇਤ ਤੋਂ ਬਾਅਦ ਕੁੱਤੇ ਦੇ ਮਾਲਕ ਅਮਰੇਸ਼ ਰੈੱਡੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।