'ਆਪਣੇ ਆਲੇ-ਦੁਆਲੇ ਬੈਠੇ ਗਿੱਧਾਂ ਨੂੰ...', ਰੋਹਿਣੀ ਨੇ X 'ਤੇ ਮੁੜ ਕੀਤਾ ਧਮਾਕਾ; ਬੋਲੀ- ਸਭ ਜਾਣਦੀ ਹੈ ਪਬਲਿਕ
Rohini ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ— "ਸਮੀਖਿਆ ਦਾ ਦਿਖਾਵਾ ਕਰਨ ਨਾਲੋਂ ਜ਼ਿਆਦਾ ਜ਼ਰੂਰੀ 'ਖੁਦ' ਆਤਮ-ਮੰਥਨ ਕਰਨ ਤੇ ਜ਼ਿੰਮੇਵਾਰੀ ਲੈਣ ਦੀ ਹੈ। ਆਪਣੇ ਆਲੇ-ਦੁਆਲੇ ਕਬਜ਼ਾ ਜਮਾਈ ਬੈਠੇ ਚਿੰਨ੍ਹਿਤ 'ਗਿੱਧਾਂ' ਨੂੰ ਟਿਕਾਣੇ ਲਗਾਉਣ ਦਾ ਸਾਹਸ ਦਿਖਾਉਣ ਤੋਂ ਬਾਅਦ ਹੀ ਕਿਸੇ ਵੀ ਕਿਸਮ ਦੀ ਸਮੀਖਿਆ ਦੀ ਸਾਰਥਕਤਾ ਸਾਬਤ ਹੋਵੇਗੀ। ਯੇ ਜੋ ਪਬਲਿਕ ਹੈ ਨਾ, ਵੋ ਸਭ ਜਾਨਤੀ-ਸਮਝਤੀ ਹੈ।"
Publish Date: Fri, 16 Jan 2026 03:25 PM (IST)
Updated Date: Fri, 16 Jan 2026 03:48 PM (IST)
ਡਿਜੀਟਲ ਡੈਸਕ, ਪਟਨਾ : 16 ਜਨਵਰੀ ਸ਼ੁੱਕਰਵਾਰ... ਅੱਜ ਦਾ ਦਿਨ ਬਿਹਾਰ ਦੀ ਸਿਆਸਤ ਲਈ ਕਾਫੀ ਅਹਿਮ ਰਿਹਾ। ਇਕ ਪਾਸੇ ਮੁੱਖ ਮੰਤਰੀ ਨੀਤੀਸ਼ ਕੁਮਾਰ ਆਪਣੀ 'ਸਮ੍ਰਿਧੀ ਯਾਤਰਾ' 'ਤੇ ਨਿਕਲ ਪਏ ਤਾਂ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਵੀ ਆਪਣੀ ਸਰਕਾਰੀ ਰਿਹਾਇਸ਼ 'ਤੇ RJD ਦੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ।
ਉਨ੍ਹਾਂ ਦੀ ਇਸ ਮੀਟਿੰਗ ਦੇ ਕਈ ਸਿਆਸੀ ਮਾਅਨੇ ਕੱਢੇ ਜਾ ਰਹੇ ਹਨ। ਹਾਲਾਂਕਿ, ਇਸ ਦੌਰਾਨ RJD ਤੇ ਲਾਲੂ ਪਰਿਵਾਰ ਤੋਂ ਵੱਖ ਹੋ ਚੁੱਕੀ ਰੋਹਿਣੀ ਆਚਾਰੀਆ ਨੇ ਵੀ ਬਿਨਾਂ ਨਾਮ ਲਏ ਆਪਣੇ ਭਰਾ 'ਤੇ ਨਿਸ਼ਾਨਾ ਵਿੰਨ੍ਹਿਆ। ਰੋਹਿਣੀ ਨੇ ਸਪੱਸ਼ਟ ਤੌਰ 'ਤੇ ਤੇਜਸਵੀ ਦੀ ਮੀਟਿੰਗ ਨੂੰ 'ਦਿਖਾਵਾ' ਕਰਾਰ ਦਿੱਤਾ।
ਰੋਹਿਣੀ ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ— "ਸਮੀਖਿਆ ਦਾ ਦਿਖਾਵਾ ਕਰਨ ਨਾਲੋਂ ਜ਼ਿਆਦਾ ਜ਼ਰੂਰੀ 'ਖੁਦ' ਆਤਮ-ਮੰਥਨ ਕਰਨ ਤੇ ਜ਼ਿੰਮੇਵਾਰੀ ਲੈਣ ਦੀ ਹੈ। ਆਪਣੇ ਆਲੇ-ਦੁਆਲੇ ਕਬਜ਼ਾ ਜਮਾਈ ਬੈਠੇ ਚਿੰਨ੍ਹਿਤ 'ਗਿੱਧਾਂ' ਨੂੰ ਟਿਕਾਣੇ ਲਗਾਉਣ ਦਾ ਸਾਹਸ ਦਿਖਾਉਣ ਤੋਂ ਬਾਅਦ ਹੀ ਕਿਸੇ ਵੀ ਕਿਸਮ ਦੀ ਸਮੀਖਿਆ ਦੀ ਸਾਰਥਕਤਾ ਸਾਬਤ ਹੋਵੇਗੀ। ਯੇ ਜੋ ਪਬਲਿਕ ਹੈ ਨਾ, ਵੋ ਸਭ ਜਾਨਤੀ-ਸਮਝਤੀ ਹੈ।"
'...ਤਹਿਸ-ਨਹਿਸ ਕਰਨ ਲਈ ਪਰਾਇਆਂ ਦੀ ਲੋੜ ਨਹੀਂ ਹੁੰਦੀ'
ਇਸ ਤੋਂ ਪਹਿਲਾਂ, 10 ਜਨਵਰੀ ਨੂੰ ਵੀ ਰੋਹਿਣੀ ਆਚਾਰੀਆ ਨੇ ਇਕ ਪੋਸਟ ਕਰ ਕੇ ਸਿਆਸੀ ਪਾਰਾ ਹਾਈ ਕਰ ਦਿੱਤਾ ਸੀ। ਰੋਹਿਣੀ ਨੇ ਉਦੋਂ ਲਿਖਿਆ ਸੀ— "ਬੜੀ ਸ਼ਿੱਦਤ ਨਾਲ ਬਣਾਈ ਤੇ ਖੜ੍ਹੀ ਕੀਤੀ ਗਈ 'ਵੱਡੀ ਵਿਰਾਸਤ' ਨੂੰ ਤਹਿਸ-ਨਹਿਸ ਕਰਨ ਲਈ ਪਰਾਇਆਂ ਦੀ ਲੋੜ ਨਹੀਂ ਹੁੰਦੀ, 'ਆਪਣੇ' ਅਤੇ ਆਪਣਿਆਂ ਦੇ ਕੁਝ ਸਾਜ਼ਿਸ਼ੀ 'ਨਵੇਂ ਬਣੇ ਆਪਣੇ' ਹੀ ਕਾਫੀ ਹੁੰਦੇ ਹਨ।"
ਉਨ੍ਹਾਂ ਅੱਗੇ ਲਿਖਿਆ— "ਹੈਰਾਨੀ ਤਾਂ ਉਦੋਂ ਹੁੰਦੀ ਹੈ, ਜਦੋਂ 'ਜਿਸ ਦੀ' ਵਜ੍ਹਾ ਕਰਕੇ ਪਛਾਣ ਹੁੰਦੀ ਹੈ, ਜਿਸ ਦੀ ਵਜ੍ਹਾ ਨਾਲ ਵਜੂਦ ਹੁੰਦਾ ਹੈ, ਉਸ ਪਛਾਣ ਅਤੇ ਉਸ ਵਜੂਦ ਦੇ ਨਿਸ਼ਾਨ ਨੂੰ ਬਹਿਕਾਵੇ 'ਚ ਆ ਕੇ ਮਿਟਾਉਣ ਅਤੇ ਹਟਾਉਣ 'ਤੇ 'ਆਪਣੇ' ਹੀ ਉਤਾਰੂ ਹੋ ਜਾਂਦੇ ਹਨ... ਜਦੋਂ ਵਿਵੇਕ 'ਤੇ ਪਰਦਾ ਪੈ ਜਾਂਦਾ ਹੈ, ਹੰਕਾਰ ਸਿਰ 'ਤੇ ਚੜ੍ਹ ਜਾਂਦਾ ਹੈ.. ਉਦੋਂ 'ਵਿਨਾਸ਼ਕ' ਹੀ ਅੱਖ-ਨੱਕ ਅਤੇ ਕੰਨ ਬਣ ਕੇ ਬੁੱਧੀ-ਵਿਵੇਕ ਹਰ ਲੈਂਦਾ ਹੈ।"