ਧਾਰਾ 32 ਤਹਿਤ ਸੰਵਿਧਾਨਕ ਇਲਾਜ ਦੇ ਅਧਿਕਾਰ ਦੀ ਕੀਤੀ ਜਾ ਰਹੀ ਦੁਰਵਰਤੋਂ : ਸੁਪਰੀਮ ਕੋਰਟ
ਬੈਂਚ ਨੇ ਕਿਹਾ ਕਿ ਧਾਰਾ 32 ਦੀ ਦੁਰਵਰਤੋਂ ਹੋ ਰਹੀ ਹੈ। ਧਾਰਾ 32 ਦੇ ਤਹਿਤ ਦਾਖ਼ਲ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਰ ਛੋਟੀ ਗੱਲ ਇਥੇ ਧਾਰਾ 32 ਦੇ ਤਹਿਤ ਪਟੀਸ਼ਨ ਦਾਖ਼ਲ ਕਰ ਦਿੱਤੀ ਜਾਂਦੀ ਹੈ।
Publish Date: Sat, 17 Jan 2026 10:57 AM (IST)
Updated Date: Sat, 17 Jan 2026 11:08 AM (IST)
ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਬਾਂਬੇ ਹਾਈ ਕੋਰਟ ’ਚ ਇਕ ਪਟੀਸ਼ਨ ਲੰਬਿਤ ਹੋਣ ਦੇ ਬਾਵਜੂਦ ਧਾਰਾ 32 ਦੇ ਤਹਿਤ ਪਟੀਸ਼ਨ ਦਾਖ਼ਲ ਕਰਨ ਵਾਲੇ ਇਕ ਪਟੀਸ਼ਨਰ ਨਾਲ ਸ਼ੁੱਕਰਵਾਰ ਨੂੰ ਨਾਰਾਜ਼ਗੀ ਪ੍ਰਗਟਾਈ। ਧਾਰਾ 32 ਨਾਗਰਿਕਾਂ ਨੂੰ ਮੁੱਢਲੇ ਅਧਿਕਾਰਾਂ ਦੀ ਉਲੰਘਣਾ ’ਤੇ ਸਰਬਉੱਚ ਅਦਾਲਤ ਤੋਂ ਸੰਵਿਧਾਨਕ ਇਲਾਜ ਦੀ ਅਪੀਲ ਕਰਨ ਦਾ ਅਧਿਕਾਰ ਦਿੰਦੀ ਹੈ। ਜਸਟਿਸ ਬੀਵੀ ਨਾਗਰਤਨਾ ਤੇ ਜਸਟਿਸ ਭੁਈਆਂ ਦੇ ਬੈਂਚ ਨੇ ਕਿਹਾ ਕਿ ਹਾਈ ਕੋਰਟ ’ਚ ਮੁਲਤਵੀ ਵਰਗੇ ਮਾਮਲਿਆਂ ਨੂੰ ਲੈ ਕੇ ਧਾਰਾ 32 ਦੇ ਤਹਿਤ ਪਟੀਸ਼ਨਾਂ ਦਾਖ਼ਲ ਕਰ ਕੇ ਇਸਦੀ ਦੁਰਵਰਤੋਂ ਕੀਤੀ ਜਾ ਰਹੀ ਹੈ।
ਬੈਂਚ ਨੇ ਕਿਹਾ ਕਿ ਧਾਰਾ 32 ਦੀ ਦੁਰਵਰਤੋਂ ਹੋ ਰਹੀ ਹੈ। ਧਾਰਾ 32 ਦੇ ਤਹਿਤ ਦਾਖ਼ਲ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਰ ਛੋਟੀ ਗੱਲ ਇਥੇ ਧਾਰਾ 32 ਦੇ ਤਹਿਤ ਪਟੀਸ਼ਨ ਦਾਖ਼ਲ ਕਰ ਦਿੱਤੀ ਜਾਂਦੀ ਹੈ। ਖ਼ਾਸ ਕਰਕੇ ਦਿੱਲੀ ਦੇ ਆਸਪਾਸ ਦੇ ਲੋਕ ਧਾਰਾ 32 ਦੇ ਤਹਿਤ ਪਟੀਸ਼ਨਾਂ ਦਾਖ਼ਲ ਕਰ ਰਹੇ ਹਨ। ਇਹ ਕੀ ਹੈ? ਇਹ ਦੁਰਵਰਤੋਂ ਹੈ।