- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨਾਲ ਹੁੰਮਸ ਤੇ ਪਰੇਸ਼ਾਨੀ ਵਧ ਸਕਦੀ ਹੈ। ਮੌਸਮ ਵਿਭਾਗ (ਆਈਐੱਮਡੀ) ਨੇ ਗਰਮੀ ਦੇ ਪੂਰੇ ਦੌਰ ’ਚ ਹੀਟਵੇਵ ਦੇ ਦਿਨਾਂ ਦੀ ਗਿਣਤੀ ਆਮ ਨਾਲੋਂ ਜ਼ਿਆਦਾ ਰਹਿਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਖ਼ਾਸ ਤੌਰ ’ਤੇ ਉੱਤਰ ਪੱਛਮੀ, ਮੱਧ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ’ਚ ਲੋਕਾਂ ਨੂੰ ਜ਼ਿਆਦਾ ਚੌਕਸ ਰਹਿਣ ਦੀ ਜ਼ਰੂਰਤ ਹੋਵੇਗੀ। ਦੱਖਣੀ ਪੂਰਬੀ ਇਲਾਕਿਆਂ ’ਚ ਵੀ ਲੂ ਦਾ ਅਸਰ ਨਜ਼ਰ ਆ ਸਕਦਾ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਮਾਰਚ ਮਹੀਨੇ ਦੇ ਅੱਧ ਤੋਂ ਮੌਸਮ ਨੇ ਮਿਜ਼ਾਜ ਬਦਲਿਆ ਤੇ ਦੇਸ਼ ਦੇ ਕਈ ਹਿੱਸਿਆਂ ’ਚ ਮੀਂਹ ਨਾਲ ਹਲਕੀ ਠੰਢਕ ਰਹੀ। ਹੁਣ ਅਪ੍ਰੈਲ ਤੋਂ ਜੂਨ ਦੌਰਾਨ ਮੌਸਮ ਦਾ ਮਿਜ਼ਾਜ ਉਲਝਿਆ ਹੋਇਆ ਰਹਿਣ ਵਾਲਾ ਹੈ। ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ’ਚ ਆਮ ਨਾਲੋਂ ਵੱਧ ਬਾਰਿਸ਼ ਹੋਵੇਗੀ ਪਰ ਇਸ ਦੇ ਬਾਵਜੂਦ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ। ਮਤਲਬ ਇਹ ਬਾਰਿਸ਼ ਤੇ ਗਰਮੀ ਨਾਲ-ਨਾਲ ਚੱਲਣਗੇ। ਇਸ ਨਾਲ ਹੁੰਮਸ ਤੇ ਪਰੇਸ਼ਾਨੀ ਵਧ ਸਕਦੀ ਹੈ। ਮੌਸਮ ਵਿਭਾਗ (ਆਈਐੱਮਡੀ) ਨੇ ਗਰਮੀ ਦੇ ਪੂਰੇ ਦੌਰ ’ਚ ਹੀਟਵੇਵ ਦੇ ਦਿਨਾਂ ਦੀ ਗਿਣਤੀ ਆਮ ਨਾਲੋਂ ਜ਼ਿਆਦਾ ਰਹਿਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਖ਼ਾਸ ਤੌਰ ’ਤੇ ਉੱਤਰ ਪੱਛਮੀ, ਮੱਧ ਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ’ਚ ਲੋਕਾਂ ਨੂੰ ਜ਼ਿਆਦਾ ਚੌਕਸ ਰਹਿਣ ਦੀ ਜ਼ਰੂਰਤ ਹੋਵੇਗੀ। ਦੱਖਣੀ ਪੂਰਬੀ ਇਲਾਕਿਆਂ ’ਚ ਵੀ ਲੂ ਦਾ ਅਸਰ ਨਜ਼ਰ ਆ ਸਕਦਾ ਹੈ।
ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਪ੍ਰੈਲ ’ਚ ਦੇਸ਼ ਭਰ ’ਚ ਆਮ ਨਾਲੋਂ ਕਰੀਬ 112 ਫ਼ੀਸਦ ਵਾਧੂ ਬਾਰਿਸ਼ ਹੋਵੇਗੀ। ਯਾਨੀ ਕਈ ਖੇਤਰਾਂ ’ਚ ਚੰਗੀ ਬਾਰਿਸ਼ ਹੋ ਸਕਦੀ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤਾਪਮਾਨ ਹੇਠਾਂ ਆਵੇਗਾ। ਅਸਲ ਸਮੱਸਿਆ ਇਹੀ ਹੈ ਕਿ ਬਾਰਿਸ਼ ਦੇ ਬਾਵਜੂਦ ਗਰਮੀ ਬਣੀ ਰਹੇਗੀ। ਨਮੀ ਵਧਣ ਨਾਲ ਹੁੰਮਸ ਤੇ ਬੇਚੈਨੀ ਜ਼ਿਆਦਾ ਮਹਿਸੂਸ ਹੋ ਸਕਦੀ ਹੈ। ਆਮ ਨਾਲੋਂ ਜ਼ਿਆਦਾ ਬਾਰਿਸ਼ ਕਾਰਨ ਤਾਪਮਾਨ ਆਮ ਨਾਲੋਂ ਘੱਟ ਜਾਂ ਇਸ ਤੋਂ ਥੋੜ੍ਹਾ ਘੱਟ ਰਹਿ ਸਕਦਾ ਹੈ, ਪਰ ਉੱਤਰ-ਪੱਛਮ ਤੇ ਦੱਖਣ ਦੇ ਕੁਝ ਖੇਤਰਾਂ ’ਚ ਤਾਪਮਾਨ ਆਮ ਨਾਲੋਂ ਉੱਪਰ ਜਾ ਸਕਦਾ ਹੈ। ਇਸ ਨਾਲ ਉੱਥੇ ਗਰਮੀ ਜ਼ਿਆਦਾ ਮਹਿਸੂਸ ਹੋਵੇਗੀ। ਸਭ ਤੋਂ ਵੱਡੀ ਚਿੰਤਾ ਘੱਟੋ-ਘੱਟ ਤਾਪਮਾਨ ਬਾਰੇ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਰਾਤ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ। ਯਾਨੀ ਰਾਤ ’ਚ ਵੀ ਰਾਹਤ ਨਹੀਂ ਮਿਲੇਗੀ। ਮਾਰਚ ਦੇ ਅੰਕੜੇ ਵੀ ਇਸੇ ਟਰੈਂਡ ਵਾਲ ਇਸ਼ਾਰਾ ਕਰਦੇ ਹਨ। ਇਸ ਸਾਲ ਮਾਰਚ ’ਚ ਆਮ ਨਾਲੋਂ ਜ਼ਿਆਦਾ 33.7 ਮਿਮੀ ਬਾਰਿਸ਼ ਦਰਜ ਕੀਤੀ ਗਈ। ਇਸ ਦੇ ਬਾਵਜੂਦ ਤਾਪਮਾਨ ਉੱਚਾ ਰਿਹਾ। ਖ਼ਾਸ ਤੌਰ ’ਤੇ ਘੱਟੋ-ਘੱਟ ਤਾਪਮਾਨ 1901 ਤੋਂ ਦੂਜੇ ਸਭ ਤੋਂ ਉੱਚੇ ਪੱਧਰ ’ਤੇ ਰਿਹਾ। ਇਸ ਤੋਂ ਸਾਫ਼ ਹੈ ਕਿ ਬਾਰਿਸ਼ ਤੇ ਗਰਮੀ ਦਾ ਇਹ ਮੇਲ ਅੱਜੇ ਵੀ ਜਾਰੀ ਰਹਿ ਸਕਦਾ ਹੈ।
ਦਿੱਲੀ-ਐੱਨਸੀਆਰ ’ਚ ਅਗਲੇ ਦਿਨਾਂ ’ਚ ਬਾਰਿਸ਼ ਤੇ ਹਨੇਰੀ-ਤੂਫ਼ਾਨ ਵਿਚਕਾਰ ਗਰਮੀ ਬਣੀ ਰਹੇਗੀ। ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਕਈ ਇਲਾਕਿਆਂ ’ਚ ਗਰਜ-ਚਮਕ ਨਾਲ ਬਾਰਿਸ਼ ਤੇ ਤੇਜ਼ ਹਵਾਵਾਂ ਤੇ ਕਿਤੇ-ਕਿਤੇ ਗੜੇਮਾਰੀ ਵੀ ਹੋਸਕਦੀ ਹੈ। ਹਵਾ ਦੀ ਰਫ਼ਤਾਰ 40 ਤੋਂ 60 ਕਿਮੀ ਪ੍ਰਤੀ ਘੰਟੇ ਤੱਕ ਪੁੱਜ ਸਕਦੀ ਹੈ। ਫਿਰ ਵੀ ਦਿਨ ਦਾ ਤਾਪਮਾਨ ਆਮ ਨਾਲੋਂ ਉੱਪਰ ਹੀ ਰਹਿਣ ਦਾ ਅਨੁਮਾਨ ਹੈ। ਅਪ੍ਰੈਲ ’ਚ ਓਡੀਸ਼ਾ, ਬੰਗਾਲ, ਤਾਮਿਲਨਾਡੂ, ਆਂਧਰ ਪ੍ਰਦੇਸ਼, ਗੁਜਰਾਤ ਤੇ ਕਰਨਾਟਕ ਦੇ ਕੁਝ ਹਿੱਸਿਆਂ ’ਚ ਹੀਟਵੇਵ ਦੇ ਦਿਨ ਜ਼ਾਇਦਾ ਰਹਿ ਸਕਦੇ ਹਨ।