- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲ ਮੰਤਰੀ ਸ਼ੁੱਕਰਵਾਰ ਨੂੰ ਦਿੱਲੀ 'ਚ 70ਵੇਂ ਅਤਿ ਵਿਸ਼ੇਸ਼ ਰੇਲ ਸੇਵਾ ਪੁਰਸਕਾਰ ਸਮਾਰੋਹ 'ਚ ਬੋਲ ਰਹੇ ਸਨ। ਇਸ ਦੌਰਾਨ ਵਿਲੱਖਣ ਕੰਮਾਂ ਲਈ ਰੇਲਵੇ ਦੇ 100 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਰੇਲ ਮੰਤਰੀ ਨੇ ਕਿਹਾ ਕਿ ਬਸਤੀਵਾਦੀ ਮਾਨਸਿਕਤਾ ਨੂੰ ਖੋਜ-ਖੋਜ ਕੇ ਪੂਰੀ ਤਰ੍ਹਾਂ ਹਟਾਉਣਾ ਹੋਵੇਗਾ, ਚਾਹੇ ਉਹ ਕੰਮ ਕਰਨ ਦਾ ਤਰੀਕਾ ਹੋਵੇ ਜਾਂ ਪਹਿਨਾਵਾ।

ਜਾਗਰਣ ਬਿਊਰੋ, ਨਵੀਂ ਦਿੱਲੀ: ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਰੇਲਵੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਬਸਤੀਵਾਦੀ (ਅੰਗਰੇਜ਼ੀ) ਸੋਚ ਨੂੰ ਪੂਰੀ ਤਰ੍ਹਾਂ ਪਿੱਛੇ ਛੱਡਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੰਗਰੇਜ਼ਾਂ ਦੇ ਜ਼ਮਾਨੇ ਦਾ 'ਬੰਦ ਗਲੇ ਦਾ ਕਾਲਾ ਸੂਟ' ਹੁਣ ਰੇਲਵੇ ਦੀ ਰਸਮੀ ਪੋਸ਼ਾਕ ਨਹੀਂ ਰਹੇਗਾ। ਇਹ ਪਹਿਨਾਵਾ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ ਅਤੇ ਅੱਜ ਤੋਂ ਇਸ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਇਹ ਡਰੈੱਸ ਹੁਣ ਤਕ ਨਿਰੀਖਣ, ਪਰੇਡ, ਵਿਸ਼ੇਸ਼ ਮੌਕਿਆਂ ਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਪਹਿਨੀ ਜਾਂਦੀ ਸੀ। ਹਾਲਾਂਕਿ, ਗਰੁੱਪ-ਡੀ, ਟ੍ਰੈਕਮੈਨ ਤੇ ਤਕਨੀਕੀ ਸਟਾਫ 'ਤੇ ਇਹ ਲਾਗੂ ਨਹੀਂ ਸੀ।
ਰੇਲ ਮੰਤਰੀ ਸ਼ੁੱਕਰਵਾਰ ਨੂੰ ਦਿੱਲੀ 'ਚ 70ਵੇਂ ਅਤਿ ਵਿਸ਼ੇਸ਼ ਰੇਲ ਸੇਵਾ ਪੁਰਸਕਾਰ ਸਮਾਰੋਹ 'ਚ ਬੋਲ ਰਹੇ ਸਨ। ਇਸ ਦੌਰਾਨ ਵਿਲੱਖਣ ਕੰਮਾਂ ਲਈ ਰੇਲਵੇ ਦੇ 100 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਰੇਲ ਮੰਤਰੀ ਨੇ ਕਿਹਾ ਕਿ ਬਸਤੀਵਾਦੀ ਮਾਨਸਿਕਤਾ ਨੂੰ ਖੋਜ-ਖੋਜ ਕੇ ਪੂਰੀ ਤਰ੍ਹਾਂ ਹਟਾਉਣਾ ਹੋਵੇਗਾ, ਚਾਹੇ ਉਹ ਕੰਮ ਕਰਨ ਦਾ ਤਰੀਕਾ ਹੋਵੇ ਜਾਂ ਪਹਿਨਾਵਾ।
ਰੇਲ ਮੰਤਰੀ ਨੇ ਸਾਲ 2026 ਲਈ ਰੇਲਵੇ ਦੇ ਛੇ ਵੱਡੇ ਟੀਚੇ ਵੀ ਸਾਹਮਣੇ ਰੱਖੇ। ਉਨ੍ਹਾਂ ਦੱਸਿਆ ਕਿ 2026 ਵਿੱਚ “52 ਹਫ਼ਤੇ, 52 ਸੁਧਾਰ” ਦੇ ਟੀਚੇ ਨਾਲ ਸੇਵਾ, ਉਤਪਾਦਨ, ਨਿਰਮਾਣ ਅਤੇ ਸਹੂਲਤਾਂ ਸਮੇਤ ਹਰ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਜਾਣਗੇ।
ਮੈਂਟੇਨੈਂਸ ਤੇ ਸੁਰੱਖਿਆ ਨੂੰ ਲੈ ਕੇ ਰੇਲ ਮੰਤਰੀ ਨੇ ਸਾਫ਼ ਕਿਹਾ ਕਿ ਟ੍ਰੈਕ ਮੈਂਟੇਨੈਂਸ ਨੂੰ ਨਵੇਂ ਪੱਧਰ 'ਤੇ ਲੈ ਕੇ ਜਾਣਾ ਹੋਵੇਗਾ। ਸੁਰੱਖਿਆ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਰਮਚਾਰੀਆਂ ਦੀ ਸਿਖਲਾਈ (Training) ਨੂੰ ਪਹਿਲ ਦਿੱਤੀ ਜਾਵੇਗੀ।