- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀਪੀ ਹਰਸ਼ ਇੰਦੌਰਾ ਮੁਤਾਬਕ ਬਜਾਜ ਫਾਈਨਾਂਸ ਨੇ ਲੰਘੀ 2 ਸਤੰਬਰ 2022 ਨੂੰ ਕ੍ਰਾਈਮ ਬ੍ਰਾਂਚ ਵਿਚ ਐਫਆਈਆਰ ਦਰਜ ਕਰਵਾਈ ਸੀ। ਇਸ ਵਿਚ ਉਸ ਨੇ ਦੱਸਿਆ ਸੀ ਕਿ ਮੁਲਜ਼ਮ ਨੇ ਫਰਜ਼ੀ ਸਰਕਾਰੀ ਮੁਲਾਜ਼ਮ ਦਾ ਆਈਡੀ ਕਾਰਡ ਅਤੇ ਫਰਜ਼ੀ ਆਮਦਨ ਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਖ਼ੁਦ ਨੂੰ ਤਨਖ਼ਾਹਦਾਰ ਦੱਸ ਕੇ ਕਰਜ਼ਾ ਲਿਆ ਸੀ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਬੈਂਕ ਕਰਜ਼ਾ ਧੋਖਾਧੜੀ ਦੇ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਤਿੰਨ ਠੱਗ ਅਨਸਰ ਕਾਬੂ ਕੀਤੇ ਹਨ। ਤਿੰਨੇਂ ਮੁਲਜ਼ਮ ਨਿਹਾਲ ਵਿਹਾਰ ਦਿੱਲੀ ਦੇ ਵਾਸੀ ਅਜੈ ਚੌਰੱਸੀਆ, ਪਟਨਾ ਦੇ ਵਾਸੀ ਅਤੁਲ ਅਗਰਵਾਲ ਅਤੇ ਦੇਹਰਾਦੂਨ ਦੇ ਵਾਸੀ ਦੀਪਕ ਧੌਂਡਿਆਲ ਹਨ, ਜੋ ਕਿ ਸੀਨੀਅਰ ਆਡਿਟ ਅਫਸਰ ਦਾ ਫਰਜ਼ੀ ਪਛਾਣ ਪੱਤਰ ਬਣਵਾ ਕੇ ਕਈ ਬੈਂਕਾਂ ਤੋਂ ਕਰਜ਼ੇ ਲੈਂਦੇ ਸਨ। ਸ਼ੁਰੂਆਤ ਦੇ ਕੁਝ ਮਹੀਨਿਆਂ ਤੱਕ ਈਐੱਮਆਈ ਭਰਨ ਤੋਂ ਬਾਅਦ ਉਹ ਬੈਂਕਾਂ ਨੂੰ ਈਐੱਮਆਈ ਦੇਣਾ ਬੰਦ ਕਰ ਦਿੰਦੇ ਸਨ ਅਤੇ ਪੈਸੇ ਗਬਨ ਕਰ ਕੇ ਭੱਜ ਜਾਂਦੇ ਸਨ। ਇਨ੍ਹਾਂ ਦੀ ਗ੍ਰਿਫਤਾਰੀ ਨਾਲ ਪੁਲਿਸ ਨੇ ਬਜਾਜ ਫਾਇਨਾਂਸ ਤੋਂ ਛੇ ਸਾਲ ਪੁਰਾਣੇ ਬੈਂਕ ਕਰਜ਼ਾ ਧੋਖਾਧੜੀ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਬਜਾਜ ਫਾਈਨਾਂਸ ਤੋਂ ਇਨ੍ਹਾਂ ਨੇ 25 ਲੱਖ ਰੁਪਏ ਦਾ ਕਰਜ਼ਾ ਲਿਆ ਸੀ।
ਡੀਸੀਪੀ ਹਰਸ਼ ਇੰਦੌਰਾ ਮੁਤਾਬਕ ਬਜਾਜ ਫਾਈਨਾਂਸ ਨੇ ਲੰਘੀ 2 ਸਤੰਬਰ 2022 ਨੂੰ ਕ੍ਰਾਈਮ ਬ੍ਰਾਂਚ ਵਿਚ ਐਫਆਈਆਰ ਦਰਜ ਕਰਵਾਈ ਸੀ। ਇਸ ਵਿਚ ਉਸ ਨੇ ਦੱਸਿਆ ਸੀ ਕਿ ਮੁਲਜ਼ਮ ਨੇ ਫਰਜ਼ੀ ਸਰਕਾਰੀ ਮੁਲਾਜ਼ਮ ਦਾ ਆਈਡੀ ਕਾਰਡ ਅਤੇ ਫਰਜ਼ੀ ਆਮਦਨ ਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਖ਼ੁਦ ਨੂੰ ਤਨਖ਼ਾਹਦਾਰ ਦੱਸ ਕੇ ਕਰਜ਼ਾ ਲਿਆ ਸੀ। ਉਸ ਨੇ ਦੱਸਿਆ ਸੀ ਕਿ ਉਹ ਦਿੱਲੀ ਦੇ ਬਹਾਦਰ ਸ਼ਾਹ ਜ਼ਫ਼ਰ ਮਾਰਗ ਸਥਿਤ ਪ੍ਰਿੰਸੀਪਲ ਡਾਇਰੈਕਟਰ ਆਫ ਕਮਰਸ਼ੀਅਲ ਆਡਿਟ ਦਫਤਰ ਵਿਚ ਸੀਨੀਅਰ ਆਡਿਟ ਅਫਸਰ ਵਜੋਂ ਨੌਕਰੀ ’ਤੇ ਲੱਗਾ ਹੈ। ਜਦਕਿ ਕਰਜ਼ੇ ਦੀ ਈਐੱਮਆਈ ਡਿਫਾਲਟ ਹੋਣ ਤੋਂ ਬਾਅਦ ਧੋਖੇ ਦੀਆਂ ਪਰਤਾਂ ਦਾ ਪਤਾ ਲੱਗਾ ਸੀ।
ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਤਿੰਨੇ ਮੁਲਜ਼ਮ ਆਪਣੇ ਵੱਲੋਂ ਦਾਅਵਾ ਕੀਤੇ ਕਿਸੇ ਵੀ ਦਫਤਰ ਵਿਚ ਨੌਕਰੀ ਨਹੀਂ ਕਰਦੇ ਹਨ। ਇਸ ਤੋਂ ਬਾਅਦ ਏਸੀਪੀ ਰਾਜਪਾਲ ਡਬਾਸ ਤੇ ਇੰਸਪੈਕਟਰ ਅਕਸ਼ੇ ਦੀ ਟੀਮ ਬਣਾਈ ਗਈ। ਟੀਮ ਨੇ ਕਈ ਮਹੀਨਿਆਂ ਤੱਕ ਟੈਕਨੀਕਲ ਸਰਵੀਲਾਂਸ ਤੋਂ ਬਾਅਦ ਠੱਗਾਂ ਨੂੰ ਗ੍ਰਿਫ਼ਤਾਰ ਕਰ ਲਿਆ। ਡੀਸੀਪੀ ਨੇ ਦੱਸਿਆ ਕਿ ਅਜੇ ਚੌਰੱਸੀਆ ਅੱਠਵੀਂ ਪਾਸ ਹੈ, ਇਹ ਪਹਿਲਾਂ ਬੈਂਕਿੰਗ ਸੈਕਟਰ ਵਿਚ ਤੁਰਿਆ ਫਿਰਦਾ ਸੀ। ਜਦਕਿ ਦੀਪਕ ਗ੍ਰੈਜੂਏਟ ਹੈ ਤੇ ਇਹ ਵੀ ਪਹਿਲਾਂ ਬੈਂਕ ਵਿਚ ਕੰਮ ਕਰਦਾ ਸੀ ਇਵੇਂ ਹੀ ਅਤੁਲ ਅਗਰਵਾਲ ਦਸਵੀਂ ਤੱਕ ਪੜ੍ਹਿਆ ਹੈ। ਉਹ ਪਹਿਲਾਂ ਬੈਂਕਿੰਗ ਸੈਕਟਰ ਵਿਚ ਕੰਮ ਕਰਦਾ ਸੀ। ਉਸ ਨੇ ਆਪਣੇ ਆਪ ਨੂੰ ਮਨੀਸ਼ ਦੱਸਿਆ ਤੇ ਬਜਾਜ ਫਾਈਨਾਂਸ ਲਿਮਟਿਡ ਤੋਂ ਨਿੱਜੀ ਕਰਜ਼ਾ ਲਿਆ ਸੀ।