- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੂਜਾ ਖੇਡਕਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਘਰੇਲੂ ਸਹਾਇਕਾ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬੇਹੋਸ਼ ਕਰ ਕੇ ਘਰੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਇਹ ਘਟਨਾ ਪੁਣੇ ਦੇ ਬਨਰ ਰੋਡ ਸਥਿਤ ਉਨ੍ਹਾਂ ਦੇ ਬੰਗਲੇ 'ਚ ਹੋਣ ਦਾ ਦੋਸ਼ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਪੁਣੇ ਪੁਲਿਸ ਨੇ ਸਾਬਕਾ IAS ਪ੍ਰੋਬੇਸ਼ਨਰ ਪੂਜਾ ਖੇਡਕਰ ਦੇ ਇਕ ਗੰਭੀਰ ਦੋਸ਼ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਪੂਜਾ ਖੇਡਕਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਘਰੇਲੂ ਸਹਾਇਕਾ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਬੇਹੋਸ਼ ਕਰ ਕੇ ਘਰੋਂ ਕੀਮਤੀ ਸਾਮਾਨ ਚੋਰੀ ਕਰ ਲਿਆ। ਇਹ ਘਟਨਾ ਪੁਣੇ ਦੇ ਬਨਰ ਰੋਡ ਸਥਿਤ ਉਨ੍ਹਾਂ ਦੇ ਬੰਗਲੇ 'ਚ ਹੋਣ ਦਾ ਦੋਸ਼ ਹੈ।
ਸਮਾਚਾਰ ਏਜੰਸੀ ਅਨੁਸਾਰ, ਪੂਜਾ ਖੇਡਕਰ ਨੇ ਸ਼ਨਿਚਰਵਾਰ ਦੇਰ ਰਾਤ ਪੁਲਿਸ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਹਾਲ ਹੀ 'ਚ ਰੱਖੀ ਗਈ ਘਰੇਲੂ ਸਹਾਇਕਾ, ਜੋ ਕਥਿਤ ਤੌਰ 'ਤੇ ਨੇਪਾਲ ਦੀ ਰਹਿਣ ਵਾਲੀ ਹੈ, ਨੇ ਖਾਣ ਜਾਂ ਪੀਣ ਵਾਲੀਆਂ ਚੀਜ਼ਾਂ 'ਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ।
ਇਸ ਨਾਲ ਪੂਜਾ ਖੇਡਕਰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਿਲੀਪ ਖੇਡਕਰ ਤੇ ਮਨੋਰਮਾ ਖੇਡਕਰ ਬੇਹੋਸ਼ ਹੋ ਗਏ। ਪੂਜਾ ਖੇਡਕਰ ਦਾ ਦੋਸ਼ ਹੈ ਕਿ ਬੇਹੋਸ਼ ਹੋਣ ਤੋਂ ਬਾਅਦ ਘਰੇਲੂ ਸਹਾਇਕਾ ਨੇ ਤਿੰਨਾਂ ਨੂੰ ਬੰਨ੍ਹ ਦਿੱਤਾ ਅਤੇ ਮੋਬਾਈਲ ਫੋਨ ਸਮੇਤ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਈ।
ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਉਹ ਖ਼ੁਦ ਨੂੰ ਖੋਲ੍ਹਣ ਵਿਚ ਕਾਮਯਾਬ ਰਹੀ ਅਤੇ ਕਿਸੇ ਦੂਜੇ ਫੋਨ ਤੋਂ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਧਿਕਾਰੀਆਂ ਅਨੁਸਾਰ, ਫਿਲਹਾਲ ਇਹ ਸ਼ਿਕਾਇਤ ਜ਼ਬਾਨੀ ਦਰਜ ਕੀਤੀ ਗਈ ਹੈ ਅਤੇ ਅਜੇ ਤਕ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ।
ਪੁਲਿਸ ਨੇ ਦੱਸਿਆ ਕਿ ਕਥਿਤ ਤੌਰ 'ਤੇ ਚੋਰੀ ਹੋਏ ਸਾਮਾਨ ਦੀ ਪੂਰੀ ਸੂਚੀ ਵੀ ਅਜੇ ਤਕ ਨਹੀਂ ਸੌਂਪੀ ਗਈ ਹੈ। ਇਸ ਦੇ ਬਾਵਜੂਦ ਪੁਲਿਸ ਨੇ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਨਾਲ ਜੁੜੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਅਗਲੀ ਕਾਨੂੰਨੀ ਪ੍ਰਕਿਰਿਆ ਤੈਅ ਕੀਤੀ ਜਾਵੇਗੀ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਖੇਡਕਰ ਪਰਿਵਾਰ ਚਰਚਾ ਵਿੱਚ ਆਇਆ ਹੋਵੇ। ਪਿਛਲੇ ਸਾਲ ਨਵੀਂ ਮੁੰਬਈ 'ਚ ਰੋਡ ਰੇਜ਼ ਦੀ ਇਕ ਘਟਨਾ ਤੋਂ ਬਾਅਦ ਦਿਲੀਪ ਅਤੇ ਮਨੋਰਮਾ ਖੇਡਕਰ ਖਿਲਾਫ਼ ਇਕ ਟਰੱਕ ਡਰਾਈਵਰ ਦੇ ਕਥਿਤ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੂਜਾ ਖੇਡਕਰ 'ਤੇ 2022 ਦੀ UPSC ਸਿਵਲ ਸੇਵਾ ਪ੍ਰੀਖਿਆ ਵਿਚ ਰਾਖਵੇਂਕਰਨ ਦਾ ਲਾਭ ਲੈਣ ਲਈ ਗਲਤ ਜਾਣਕਾਰੀ ਦੇਣ ਦੇ ਦੋਸ਼ ਵੀ ਲੱਗੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੇ ਇਨਕਾਰ ਕੀਤਾ ਹੈ।