'ਸੰਸਦ 'ਚ PM ਮੋਦੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ', ਸਪੀਕਰ ਓਮ ਬਿਰਲਾ ਦਾ ਵੱਡਾ ਬਿਆਨ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਦੇਸ਼ ਨੇ ਦੇਖਿਆ ਕੱਲ੍ਹ ਕੀ ਹੋਇਆ। ਮੈਂ ਖੁਦ ਪੀਐਮ ਨੂੰ ਸਦਨ ਵਿੱਚ ਨਾ ਆਉਣ ਦੀ ਬੇਨਤੀ ਕੀਤੀ ਸੀ। ਮਹਿਲਾ ਸਾਂਸਦ ਉੱਥੇ ਪਹੁੰਚ ਗਈਆਂ ਸਨ, ਹਾਲਾਤ ਨੂੰ ਦੇਖਦੇ ਹੋਏ ਪੀਐਮ ਨੂੰ ਰੋਕਿਆ ਗਿਆ ਕਿਉਂਕਿ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ (Unpleasant Incident) ਵਾਪਰ ਸਕਦੀ ਸੀ।
Publish Date: Thu, 05 Feb 2026 03:59 PM (IST)
Updated Date: Thu, 05 Feb 2026 04:07 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਨਾ ਹੋ ਪਾਉਣ ਤੋਂ ਬਾਅਦ ਹੁਣ ਇਹ ਸਿਆਸੀ ਬਹਿਸ ਦਾ ਵੱਡਾ ਮੁੱਦਾ ਬਣ ਗਿਆ ਹੈ। ਇਸ ਘਟਨਾਕ੍ਰਮ 'ਤੇ ਭਾਜਪਾ ਸਾਂਸਦ ਮਨੋਜ ਤਿਵਾਰੀ, ਕੰਗਨਾ ਰਣੌਤ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਤਿੱਖੀ ਆਲੋਚਨਾ ਕਰਦਿਆਂ ਗੰਭੀਰ ਦੋਸ਼ ਲਾਏ ਹਨ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਦੇਸ਼ ਨੇ ਦੇਖਿਆ ਕੱਲ੍ਹ ਕੀ ਹੋਇਆ। ਮੈਂ ਖੁਦ ਪੀਐਮ ਨੂੰ ਸਦਨ ਵਿੱਚ ਨਾ ਆਉਣ ਦੀ ਬੇਨਤੀ ਕੀਤੀ ਸੀ। ਮਹਿਲਾ ਸਾਂਸਦ ਉੱਥੇ ਪਹੁੰਚ ਗਈਆਂ ਸਨ, ਹਾਲਾਤ ਨੂੰ ਦੇਖਦੇ ਹੋਏ ਪੀਐਮ ਨੂੰ ਰੋਕਿਆ ਗਿਆ ਕਿਉਂਕਿ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ (Unpleasant Incident) ਵਾਪਰ ਸਕਦੀ ਸੀ।
"ਪੋਸਟਰ ਲੈ ਕੇ ਆਓਗੇ ਤਾਂ ਨਹੀਂ ਚੱਲੇਗੀ ਸੰਸਦ"
ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਹ ਸਦਨ ਦੀ ਮਰਿਆਦਾ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਮੇਰੀ ਬੇਨਤੀ ਮੰਨਣ ਲਈ ਪੀਐਮ ਦਾ ਧੰਨਵਾਦ ਕੀਤਾ। ਉਨ੍ਹਾਂ ਵਿਰੋਧੀ ਧਿਰ ਨੂੰ ਸਪੱਸ਼ਟ ਕਿਹਾ ਕਿ ਜੇਕਰ ਉਹ ਪੋਸਟਰ ਲੈ ਕੇ ਆਉਣਗੇ ਤਾਂ ਸੰਸਦ ਨਹੀਂ ਚੱਲੇਗੀ। ਸਪੀਕਰ ਦੇ ਦਫ਼ਤਰ ਵਿੱਚ ਕੁਝ ਵਿਰੋਧੀ ਮੈਂਬਰਾਂ ਦਾ ਵਿਵਹਾਰ ਇੱਕ 'ਕਾਲਾ ਧੱਬਾ' ਹੈ।
ਕੰਗਨਾ ਰਣੌਤ ਦਾ ਧਮਾਕਾ: "ਪੀਐਮ 'ਤੇ ਹਮਲਾ ਕਰਨ ਦੀ ਸੀ ਪਲਾਨਿੰਗ"
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਨੇ ਸਨਸਨੀਖੇਜ਼ ਦੋਸ਼ ਲਾਇਆ ਕਿ ਕਾਂਗਰਸੀ ਸਾਂਸਦਾਂ ਨੇ ਪ੍ਰਧਾਨ ਮੰਤਰੀ ਦਾ ਰਸਤਾ ਪੂਰੀ ਤਰ੍ਹਾਂ ਘੇਰ ਲਿਆ ਸੀ। ਵਿਰੋਧੀ ਸਾਂਸਦਾਂ ਨੇ ਲੋਕ ਸਭਾ ਸਪੀਕਰ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕੰਗਨਾ ਨੇ ਕਿਹਾ, "ਵਿਰੋਧੀ ਧਿਰ ਦੀਆਂ ਮਹਿਲਾ ਸਾਂਸਦਾਂ ਉਸ ਥਾਂ ਇਕੱਠੀਆਂ ਹੋ ਗਈਆਂ ਸਨ ਜਿੱਥੇ ਪੀਐਮ ਬੈਠਦੇ ਹਨ। ਉਨ੍ਹਾਂ ਦੀ ਯੋਜਨਾ ਸਿੱਧਾ ਪੀਐਮ 'ਤੇ ਅਟੈਕ ਕਰਨ ਦੀ ਸੀ। ਅਜਿਹੇ ਮਾਹੌਲ ਵਿੱਚ ਭਾਸ਼ਣ ਨਾ ਹੋਣਾ ਸਹੀ ਫੈਸਲਾ ਸੀ।"
ਕੀ ਬੋਲੇ ਮਨੋਜ ਤਿਵਾਰੀ?
ਭਾਜਪਾ ਆਗੂ ਮਨੋਜ ਤਿਵਾਰੀ ਨੇ ਕਿਹਾ, "ਵਿਰੋਧੀ ਧਿਰ ਨੇ ਪੂਰਾ ਘੇਰਾ ਪਾ ਲਿਆ ਸੀ, ਇਸੇ ਲਈ ਪ੍ਰਧਾਨ ਮੰਤਰੀ ਜੀ ਨਹੀਂ ਆਏ। 7-8 ਮਹਿਲਾ ਸਾਂਸਦਾਂ ਨੇ ਪੀਐਮ ਦੇ ਬੈਠਣ ਵਾਲੀ ਥਾਂ ਅਤੇ ਆਉਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਸੀ, ਜਿਸ ਕਾਰਨ ਪੀਐਮ ਨੂੰ ਰੁਕਣਾ ਪਿਆ।"