ਉਨ੍ਹਾਂ ਦੱਸਿਆ ਕਿ ਭਾਰਤ ਨੇ ਹਾਲ ਹੀ ਵਿਚ ਪੌਣ ਊਰਜਾ ਵਿਚ ਵੱਡੀ ਉਪਲਬਧੀ ਹਾਸਲ ਕੀਤੀ ਹੈ। ਦੇਸ਼ ਦੀ ਪੌਣ ਊਰਜਾ ਉਤਪਾਦਨ ਸਮਰੱਥਾ ਹੁਣ 56 ਗੀਗਾਵਾਟ ਤੋਂ ਜ਼ਿਆਦਾ ਹੋ ਚੁੱਕੀ ਹੈ। ਪਿਛਲੇ ਇਕ ਸਾਲ ਵਿਚ ਹੀ ਕਰੀਬ ਛੇ ਗੀਗਾਵਾਟ ਨਵੀਂ ਸਮਰੱਥਾ ਜੁੜੀ ਹੈ।
ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੇ ਵਿਕਾਸ ਲਈ ਸੂਰਜੀ ਤੇ ਪੌਣ ਊਰਜਾ ਜ਼ਰੂਰੀ ਹਨ। ਇਹ ਸਿਰਫ਼ ਵਾਤਾਵਰਣ ਦੀ ਗੱਲ ਨਹੀਂ ਸਗੋਂ ਦੇਸ਼ ਦੇ ਭਵਿੱਖ ਦੀ ਸੁਰੱਖਿਆ ਹੈ। ਪੌਣ ਊਰਜਾ ਦੀ ਵਧਦੀ ਅਹਿਮੀਅਤ ਦੇਸ਼ ਦੇ ਨੌਜਵਾਨਾਂ ਲਈ ਬਹੁਤ ਸਾਰੇ ਨਵੇਂ ਮੌਕੇ ਪੈਦਾ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਨੇ ਹਾਲ ਹੀ ਵਿਚ ਪੌਣ ਊਰਜਾ ਵਿਚ ਵੱਡੀ ਉਪਲਬਧੀ ਹਾਸਲ ਕੀਤੀ ਹੈ। ਦੇਸ਼ ਦੀ ਪੌਣ ਊਰਜਾ ਉਤਪਾਦਨ ਸਮਰੱਥਾ ਹੁਣ 56 ਗੀਗਾਵਾਟ ਤੋਂ ਜ਼ਿਆਦਾ ਹੋ ਚੁੱਕੀ ਹੈ। ਪਿਛਲੇ ਇਕ ਸਾਲ ਵਿਚ ਹੀ ਕਰੀਬ ਛੇ ਗੀਗਾਵਾਟ ਨਵੀਂ ਸਮਰੱਥਾ ਜੁੜੀ ਹੈ। ਇਸ ਖੇਤਰ ’ਚ ਭਾਰਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਦੁਨੀਆ ਵੀ ਸਾਡੇ ਵੱਲ ਦੇਖ ਰਹੀ ਹੈ। ਪੌਣ ਊਰਜਾ ਦੀ ਸਮਰੱਥਾ ’ਚ ਭਾਰਤ ਦੁਨੀਆ ਵਿਚ ਚੌਥੇ ਸਥਾਨ ’ਤੇ ਹੈ।
ਆਲਮੀ ਊਰਜਾ ਸੰਕਟ ਦੇ ਇਸ ਦੌਰ ਵਿਚ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 133ਵੇਂ ਐਡੀਸ਼ਨ ਵਿਚ ਦੇਸ਼ਵਾਸੀਆਂ ਨੂੰ ਇਸ ਖੇਤਰ ਵਿਚ ਭਾਰਤ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਦੇਸ਼ ਨੂੰ ਬਿਜਲੀ ਬਚਾਉਣੀ ਚਾਹੀਦੀ ਹੈ ਅਤੇ ਸਵੱਛ ਊਰਜਾ ਅਪਣਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ‘ਅੱਜ ਮੈਂ ਇਕ ਅਜਿਹੀ ਸ਼ਕਤੀ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜੋ ਅਦ੍ਰਿਸ਼ ਹੈ ਪਰ ਜਿਸ ਦੇ ਬਿਨਾਂ ਸਾਡਾ ਜੀਵਨ ਇਕ ਪਲ ਵੀ ਨਹੀਂ ਚੱਲ ਸਕਦਾ। ਇਹ ਹੈ ਸਾਡੀ ਪੌਣ ਊਰਜਾ।’ ਪ੍ਰਧਾਨ ਮੰਤਰੀ ਨੇ ਪੌਣ ਊਰਜਾ ਦੇ ਖੇਤਰ ਵਿਚ ਉਪਲਬਧੀ ਨੂੰ ਸਿਰਫ਼ ਇਕ ਤਕਨੀਕੀ ਸਫਲਤਾ ਨਹੀਂ ਸਗੋਂ ਰਾਸ਼ਟਰ ਦੀ ਸਮੂਹਿਕ ਇੱਛਾ ਸ਼ਕਤੀ ਤੇ ਸਥਾਈ ਭਵਿੱਖ ਪ੍ਰਤੀ ਉਸ ਦੀ ਵਚਨਬੱਧਤਾ ਦਾ ਮਜ਼ਬੂਤ ਪ੍ਰਤੀਕ ਦੱਸਿਆ।
ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਵਿਗਿਆਨ ਨੂੰ ਦੇਸ਼ ਦੀ ਤਰੱਕੀ ਨਾਲ ਜੋੜ ਕੇ ਦੇਖਿਆ ਹੈ। ਇਸੇ ਸੋਚ ਨਾਲ ਸਾਡੇ ਵਿਗਿਆਨੀ ਗ਼ੈਰ-ਫ਼ੌਜੀ ਪਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾ ਰਹੇ ਹਨ। ਕੁਝ ਹੀ ਦਿਨ ਪਹਿਲਾਂ ਸਾਡੇ ਪਰਮਾਣੂ ਵਿਗਿਆਨੀਆਂ ਨੇ ਇਕ ਹੋਰ ਵੱਡੀ ਉਪਲਬਧੀ ਨਾਲ ਭਾਰਤ ਦਾ ਮਾਣ ਵਧਾਇਆ ਹੈ। ਤਾਮਿਲਨਾਡੂ ਦੇ ਕਲਪੱਕਮ ਵਿਚ ਫਾਸਟ ਬ੍ਰੀਡਰ ਰੀਐਕਟਰ ਨੇ ਕ੍ਰਿਟੀਕੈਲਿਟੀ ਹਾਸਲ ਕਰ ਲਈ ਹੈ।
ਕ੍ਰਿਟੀਕੈਲਿਟੀ ਉਹ ਸਟੇਜ ਹੈ, ਜਿਸ ਵਿਚ ਰੀਐਕਟਰ ਪਹਿਲੀ ਵਾਰ ਸੈਲਫ ਸਸਟੇਨਿੰਗ ਨਿਊਕਲੀਅਰ ਚੇਨ ਰੀਐਕਸ਼ਨ ਵਿਚ ਸਫਲਤਾ ਹਾਸਲ ਕਰਦਾ ਹੈ। ਇਸ ਸਟੇਜ ਦਾ ਮਤਲਬ ਹੈ ਰਿਐਕਟਰ ਦਾ ਆਪ੍ਰੇਸ਼ਨ ਫੇਜ਼ ਵਿਚ ਪਹੁੰਚਣਾ। ਬ੍ਰੀਡਰ ਰੀਐਕਟਰ ਦੇ ਮਹੱਤਵ ਨੂੰ ਸਮਝਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਇਕ ਅਜਿਹਾ ਸਿਸਟਮ ਹੈ ਜਿਹੜਾ ਊਰਜਾ ਉਤਪਾਦਨ ਦੇ ਨਾਲ-ਨਾਲ ਭਵਿੱਖ ਲਈ ਨਵਾਂ ਈਂਧਨ ਵੀ ਖ਼ੁਦ ਹੀ ਤਿਆਰ ਕਰਦਾ ਹੈ। ਇਹ ਰੀਐਕਟਰ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਬਣਾਇਆ ਗਿਆ ਹੈ ਅਤੇ ਇਹ ਸਾਡੇ ‘ਵਿਕਸਤ ਭਾਰਤ’ ਦੇ ਸੰਕਲਪ ਨੂੰ ਨਵੀਂ ਊਰਜਾ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਪਰਮਾਣੂ ਪ੍ਰੋਗਰਾਮ ਵਿਚ ਯੋਗਦਾਨ ਦੇਣ ਵਾਲੇ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੱਤੀ।
ਜਨਗਣਨਾ ਸਿਰਫ਼ ਸਰਕਾਰੀ ਕੰਮ ਨਹੀਂ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ
ਸੰਸਦ ਦੇ ਵਿਸ਼ੇਸ਼ ਇਜਲਾਸ ਵਿਚ ਵਿਰੋਧੀ ਪਾਰਟੀਆਂ ਨੇ ਜਨਗਣਨਾ-2027 ਨੂੰ ਲੈ ਕੇ ਸਰਕਾਰ ਦੀ ਮਨਸ਼ਾ ’ਤੇ ਸਵਾਲ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਜ਼ਰੀਏ ਦੇਸ਼ ਵਾਸੀਆਂ ਨੂੰ ਦੱਸਿਆ ਕਿ ਪ੍ਰਕਿਰਿਆ ਚੱਲ ਰਹੀ ਹੈ ਅਤੇ ਸਰਕਾਰ ਇਸ ਪ੍ਰਤੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਜਨਗਣਨਾ ਸਿਰਫ਼ ਸਰਕਾਰੀ ਕੰਮ ਨਹੀਂ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸਾਰੇ ਮਿਲ ਕੇ ਇਸ ਪ੍ਰਕਿਰਿਆ ਵਿਚ ਹਿੱਸਾ ਲਓ, ਜਨਗਣਨਾ-2027 ਨੂੰ ਸਫਲ ਬਣਾਓ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਬਹੁਤ ਮਹੱਤਵਪੂਰਨ ਜਨਗਣਨਾ ਦੀ ਮੁਹਿੰਮ ਚੱਲ ਰਹੀ ਹੈ, ਜਿਸ ਬਾਰੇ ਹਰ ਭਾਰਤੀ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਹੈ। ਜੋ ਸਾਥੀ ਪਹਿਲਾਂ ਇਸ ਤਰ੍ਹਾਂ ਦੀ ਪ੍ਰਕਿਰਿਆ ’ਚੋਂ ਲੰਘ ਚੁੱਕੇ ਹਨ, ਉਨ੍ਹਾਂ ਦਾ ਇਸ ਵਾਰ ਦਾ ਅਨੁਭਵ ਵੱਖਰਾ ਹੋਣ ਵਾਲਾ ਹੈ। 2027 ਦੀ ਜਨਗਣਨਾ ਨੂੰ ਡਿਜੀਟਲ ਬਣਾਇਆ ਗਿਆ ਹੈ। ਘਰ-ਘਰ ਜਾਣ ਵਾਲੇ ਮੁਲਾਜ਼ਮਾਂ ਕੋਲ ਮੋਬਾਈਲ ਐਪ ਹੈ। ਉਹ ਤੁਹਾਡੇ ਨਾਲ ਗੱਲ ਕਰ ਕੇ ਉਸੇ ਵਿਚ ਜਾਣਕਾਰੀ ਦਰਜ ਕਰਨਗੇ।
ਇਸ ਵਾਰ ਜਨਗਣਨਾ ’ਚ ਜਨਤਾ ਦੀ ਭਾਈਵਾਲੀ ਵੀ ਆਸਾਨ ਬਣਾਈ ਗਈ ਹੈ। ਤੁਸੀਂ ਖ਼ੁਦ ਵੀ ਆਪਣੀ ਜਾਣਕਾਰੀ ਦਰਜ ਕਰ ਸਕਦੇ ਹੋ। ਮੁਲਾਜ਼ਮ ਦੇ ਆਉਣ ਤੋਂ 15 ਦਿਨ ਪਹਿਲਾਂ ਤੁਹਾਡੇ ਲਈ ਇਹ ਸਹੂਲਤ ਸ਼ੁਰੂ ਹੋਵੇਗੀ। ਜਦੋਂ ਤੁਸੀਂ ਪ੍ਰਕਿਰਿਆ ਪੂਰੀ ਕਰਦੇ ਹੋ ਤਾਂ ਤੁਹਾਨੂੰ ਇਕ ਵਿਸ਼ੇਸ਼ ਆਈਡੀ ਮਿਲਦੀ ਹੈ। ਇਹ ਆਈਡੀ ਤੁਹਾਡੇ ਮੋਬਾਈਲ ਜਾਂ ਈ-ਮੇਲ ’ਤੇ ਆਉਂਦੀ ਹੈ। ਜਦੋਂ ਮੁਲਾਜ਼ਮ ਤੁਹਾਡੇ ਘਰ ਆਉਂਦਾ ਹੈ ਤਾਂ ਤੁਸੀਂ ਇਹ ਆਈਡੀ ਦਿਖਾ ਕੇ ਜਾਣਕਾਰੀ ਦੀ ਪੁਸ਼ਟੀ ਕਰ ਸਕਦੇ ਹੋ। ਦੁਬਾਰਾ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਸਮਾਂ ਵੀ ਬਚਦਾ ਹੈ ਅਤੇ ਪ੍ਰਕਿਰਿਆ ਆਸਾਨ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਤੁਹਾਡੀ ਭਾਈਵਾਲੀ ਬਹੁਤ ਜ਼ਰੂਰੀ ਹੈ ਅਤੇ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਤੇ ਗੁਪਤ ਰੱਖੀ ਜਾਂਦੀ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ