- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'Tettiri' ਗਾਣੇ ਨੂੰ ਹੁਣ ਤੱਕ ਯੂਟਿਊਬ 'ਤੇ ਦੋ ਮਿਲੀਅਨ ਤੋਂ ਵੱਧ ਲੋਕ ਸੁਣ ਚੁੱਕੇ ਹਨ। ਇਹ ਗੀਤ ਰਿਲੀਜ਼ ਹੋਣ ਤੋਂ ਬਾਅੜ ਰੈਪ ਦੇ ਬੋਲ ਅਤੇ ਫ਼ਿਲਮਾਂਕਣ 'ਤੇ ਵਿਵਾਦ ਹੋਇਆ ਹੈ। ਵੀਰਵਾਰ ਦੀ ਰਾਤ ਨੂੰ ਜੈਹਿੰਦ ਸੈਨਾ ਦੇ ਮੁਖੀ ਨਵੀਨ ਜੈਹਿੰਦ ਨੇ ਸੋਸ਼ਲ ਮੀਡੀਆ 'ਤੇ ਬਾਦਸ਼ਾਹ ਦੇ ਗਾਏ ਇਸ ਗਾਣੇ ਅਤੇ ਉਸ ਦੇ ਫ਼ਿਲਮਾਂਕਣ ਦੇ ਦ੍ਰਿਸ਼ਾਂ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਉਣ ਦੀ ਮੰਗ ਕੀਤੀ।

ਰਾਜ ਬਿਊਰੋ, ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਨਵੇਂ ਵਿਵਾਦ ਵਿੱਚ ਫਸ ਗਏ ਹਨ। ਬਾਦਸ਼ਾਹ ਨੂੰ ਹਰਿਆਣਵੀ ਲੋਕਗੀਤ 'Tettiri' ਨੂੰ ਆਪਣੇ ਅੰਦਾਜ਼ ਵਿੱਚ ਗਾਉਣ 'ਤੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਸੰਮਨ ਜਾਰੀ ਕਰਕੇ ਤਲਬ ਕੀਤਾ ਹੈ।
ਬਾਦਸ਼ਾਹ 'ਤੇ 'Tettiri' ਗੀਤ ਵਿੱਚ ਹਰਿਆਣਵੀ ਬੱਚੀਆਂ ਨੂੰ ਵਰਦੀ (Uniform) ਵਿੱਚ ਬੱਸ ਦੇ ਉੱਪਰ ਚੜ੍ਹਾ ਕੇ ਡਾਂਸ ਕਰਵਾਉਣ, ਸਕੂਲ ਦੇ ਬੈਗ ਸੁਟਵਾਉਣ ਅਤੇ ਉਨ੍ਹਾਂ ਦੇ ਖ਼ਿਲਾਫ਼ ਅਸ਼ਲੀਲ ਭਾਸ਼ਾ ਦੀ ਵਰਤੋਂ ਦਰਸਾਉਣ ਦੇ ਦੋਸ਼ ਹਨ। ਬਾਦਸ਼ਾਹ ਨੂੰ 13 ਮਾਰਚ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ 'Tettiri' ਇੱਕ ਹਰਿਆਣਵੀ ਗੀਤ ਹੈ, ਜਿਸ ਨੂੰ ਇੱਕ ਹਰਿਆਣਵੀ ਗਾਇਕ ਦੀ ਬੇਟੀ ਨੇ ਗਾਇਆ ਸੀ। ਇਸ ਗੀਤ ਵਿੱਚ ਲੜਕੀਆਂ ਹਰਿਆਣਵੀ ਪਹਿਰਾਵੇ ਵਿੱਚ ਨੱਚਦੀਆਂ ਹਨ। ਬਾਦਸ਼ਾਹ ਰੈਪਰ ਦੀ ਨਜ਼ਰ ਜਦੋਂ ਇਸ 'ਤੇ ਪਈ ਤਾਂ ਉਨ੍ਹਾਂ ਨੇ ਇਸ ਨੂੰ ਰੈਪ ਦੇ ਰੂਪ ਵਿੱਚ ਪੇਸ਼ ਕਰ ਦਿੱਤਾ। ਇਸ ਰੈਪ ਦੀ ਸ਼ੂਟਿੰਗ ਜੀਂਦ ਜ਼ਿਲ੍ਹੇ ਵਿੱਚ ਕੀਤੀ ਗਈ ਸੀ। ਇਹ ਗੀਤ 1 ਮਾਰਚ ਨੂੰ ਰਿਲੀਜ਼ ਹੋਇਆ ਸੀ। ਇਸ ਗਾਣੇ ਵਿੱਚ ਕੈਥਲ ਦੀ ਰਹਿਣ ਵਾਲੀ ਬਾਕਸਰ ਸਿਮਰਨ ਜਾਗਲਾਨ ਦੀ ਵੀ ਆਵਾਜ਼ ਹੈ। ਉਹ ਹਰਿਆਣਵੀ ਗਾਇਕ ਕਰਮਬੀਰ ਫ਼ੌਜੀ ਦੀ ਬੇਟੀ ਹੈ।
'Tettiri' ਗਾਣੇ ਨੂੰ ਹੁਣ ਤੱਕ ਯੂਟਿਊਬ 'ਤੇ ਦੋ ਮਿਲੀਅਨ ਤੋਂ ਵੱਧ ਲੋਕ ਸੁਣ ਚੁੱਕੇ ਹਨ। ਇਹ ਗੀਤ ਰਿਲੀਜ਼ ਹੋਣ ਤੋਂ ਬਾਅੜ ਰੈਪ ਦੇ ਬੋਲ ਅਤੇ ਫ਼ਿਲਮਾਂਕਣ 'ਤੇ ਵਿਵਾਦ ਹੋਇਆ ਹੈ। ਵੀਰਵਾਰ ਦੀ ਰਾਤ ਨੂੰ ਜੈਹਿੰਦ ਸੈਨਾ ਦੇ ਮੁਖੀ ਨਵੀਨ ਜੈਹਿੰਦ ਨੇ ਸੋਸ਼ਲ ਮੀਡੀਆ 'ਤੇ ਬਾਦਸ਼ਾਹ ਦੇ ਗਾਏ ਇਸ ਗਾਣੇ ਅਤੇ ਉਸ ਦੇ ਫ਼ਿਲਮਾਂਕਣ ਦੇ ਦ੍ਰਿਸ਼ਾਂ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਉਣ ਦੀ ਮੰਗ ਕੀਤੀ।
ਗਾਣੇ ਵਿੱਚ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ!
ਪਾਣੀਪਤ ਦੀ 'ਨਾਰੀ ਤੂ ਨਾਰਾਇਣੀ' ਸੰਸਥਾ ਦੀ ਪ੍ਰਧਾਨ ਸਵਿਤਾ ਆਰੀਆ ਅਤੇ 'ਸ਼ਿਵ ਆਰਤੀ ਫਾਊਂਡੇਸ਼ਨ' ਦੇ ਮੁਖੀ ਸ਼ਿਵ ਕੁਮਾਰ ਦੀ ਸ਼ਿਕਾਇਤ 'ਤੇ ਮਹਿਲਾ ਕਮਿਸ਼ਨ ਨੇ ਬਾਦਸ਼ਾਹ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਰੋਹਤਕ ਦੇ ਐਡਵੋਕੇਟ ਰਾਜਨਾਰਾਇਣ ਪੰਘਾਲ ਨੇ ਵੀ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਵਿੱਚ ਬਾਦਸ਼ਾਹ ਦੇ ਰੈਪ ਦੀ ਲਾਈਨ ‘ਆਇਆ ਬਾਦਸ਼ਾਹ ਡੋਲੀ ਚੜ੍ਹਾਉਣੇ, ਇਨ ਸਬ ਕੀ ਘੋੜੀ ਬਣਾਉਣੇ’ 'ਤੇ ਇਤਰਾਜ਼ ਉਠਾਇਆ ਹੈ।
ਬੱਚੀਆਂ ਨੂੰ ਪੜ੍ਹਾਈ ਤੋਂ ਦੂਰ ਕਰਨ ਦਾ ਦੋਸ਼
ਉਨ੍ਹਾਂ ਕਿਹਾ ਕਿ ਇਸ ਗਾਣੇ ਵਿੱਚ ਗੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਨਾਲ ਹੀ ਸਕੂਲ ਡਰੈੱਸ ਵਿੱਚ ਬੱਚੀਆਂ ਨੂੰ ਸਕੂਲ ਬੈਗ ਸੁੱਟਦੇ ਹੋਏ ਦਿਖਾਇਆ ਗਿਆ। ਬਾਦਸ਼ਾਹ ਦੇ ਗੀਤ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਹਰਿਆਣਾ ਦੇ ਸਰਕਾਰੀ ਸਕੂਲ ਦੀ ਵਰਦੀ ਪਹਿਨੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਕਿਤਾਬਾਂ ਤੇ ਬਸਤੇ ਸੁੱਟਦੇ ਹੋਏ ਅਤੇ ਪੜ੍ਹਾਈ ਤੋਂ ਦੂਰ ਭੱਜਦੇ ਹੋਏ ਦਿਖਾਇਆ ਗਿਆ ਹੈ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗਾਣੇ ਦੇ ਇਹ ਸੀਨ ਅਤੇ ਸ਼ਬਦ ਸਮਾਜ ਵਿੱਚ ਗਲਤ ਸੰਦੇਸ਼ ਦੇ ਰਹੇ ਹਨ ਕਿ ਪੜ੍ਹਾਈ ਜ਼ਰੂਰੀ ਨਹੀਂ ਹੈ। ਬੱਚੇ ਗਲਤ ਅਤੇ ਭੱਦੀ ਭਾਸ਼ਾ ਨੂੰ ਆਮ ਗੱਲ ਸਮਝ ਸਕਦੇ ਹਨ। ਖ਼ਾਸ ਕਰਕੇ ਜਦੋਂ ਛੋਟੇ ਬੱਚਿਆਂ ਨੂੰ ਸਕੂਲ ਦੀ ਵਰਦੀ ਵਿੱਚ ਅਜਿਹਾ ਕਰਦੇ ਦਿਖਾਇਆ ਜਾਂਦਾ ਹੈ, ਤਾਂ ਇਸ ਨਾਲ ਦੂਜੇ ਬੱਚੇ ਵੀ ਪੜ੍ਹਾਈ ਤੋਂ ਦੂਰ ਹੋ ਸਕਦੇ ਹਨ।
ਮਹਿਲਾ ਕਮਿਸ਼ਨ ਨੇ 13 ਮਾਰਚ ਨੂੰ ਕੀਤਾ ਤਲਬ
ਹਰਿਆਣਾ ਮਹਿਲਾ ਕਮਿਸ਼ਨ ਨੇ ਪਾਣੀਪਤ ਦੇ ਪੁਲਿਸ ਕਪਤਾਨ (SP) ਨੂੰ ਭੇਜੇ ਪੱਤਰ ਵਿੱਚ 13 ਮਾਰਚ ਲਈ ਸੰਮਨ ਕਰਦੇ ਹੋਏ ਸਵਿਤਾ ਆਰੀਆ ਅਤੇ ਸ਼ਿਵ ਕੁਮਾਰ ਨੂੰ ਬਤੌਰ ਸ਼ਿਕਾਇਤਕਰਤਾ ਪੇਸ਼ ਹੋਣ ਲਈ ਕਿਹਾ ਹੈ। ਇਸ ਤੋਂ ਇਲਾਵਾ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ਼ ਬਾਦਸ਼ਾਹ ਨੂੰ ਉੱਤਰਦਾਤਾ (Respondent) ਵਜੋਂ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਸੁਣਵਾਈ 13 ਮਾਰਚ ਨੂੰ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਣੂ ਭਾਟੀਆ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ, ਪਾਣੀਪਤ ਦੇ ਕਾਨਫਰੰਸ ਹਾਲ ਵਿੱਚ ਕੀਤੀ ਜਾਵੇਗੀ।