ਸਿਰਫ਼ ਕਨਫਰਮ ਟਿਕਟ, VIP ਕਲਚਰ ਵੀ ਖ਼ਤਮ; ਵੰਦੇ ਭਾਰਤ ਸਲੀਪਰ ਟ੍ਰੇਨ 'ਚ ਯਾਤਰੀਆਂ ਨੂੰ ਕੀ-ਕੀ ਮਿਲੇਗਾ? ਜਾਣੋ
Vande Bharat Sleeper ਟ੍ਰੇਨਾਂ 'ਚ ਚੰਗੀ ਗੁਣਵੱਤਾ ਦਾ ਬਿਸਤਰਾ (ਬੈੱਡਰੋਲ) ਦਿੱਤਾ ਜਾਵੇਗਾ, ਜਿਸ ਵਿਚ ਕੰਬਲ ਦਾ ਕਵਰ ਵੀ ਮਿਲੇਗਾ। ਇਨ੍ਹਾਂ ਟ੍ਰੇਨਾਂ ਵਿੱਚ ਭਾਰਤੀ ਸੱਭਿਆਚਾਰ ਦੀਆਂ ਝਲਕੀਆਂ ਦੇਖਣ ਨੂੰ ਮਿਲਣਗੀਆਂ। ਸਟਾਫ਼ ਲਈ ਡਰੈੱਸ ਕੋਡ ਵੀ ਭਾਰਤੀ ਪਰੰਪਰਾ ਦੇ ਅਨੁਸਾਰ ਨਿਰਧਾਰਤ ਕੀਤਾ ਜਾਵੇਗਾ।
Publish Date: Mon, 12 Jan 2026 02:49 PM (IST)
Updated Date: Mon, 12 Jan 2026 02:54 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਵੰਦੇ ਭਾਰਤ ਸਲੀਪਰ ਟ੍ਰੇਨਾਂ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਇਹ ਟ੍ਰੇਨਾਂ ਪੂਰੀ ਤਰ੍ਹਾਂ ਆਮ ਆਦਮੀ ਲਈ ਹੋਣਗੀਆਂ ਤੇ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ VIP ਕਲਚਰ ਨਹੀਂ ਹੋਵੇਗਾ। ਰਿਪੋਰਟਾਂ ਮੁਤਾਬਕ ਇਨ੍ਹਾਂ ਟ੍ਰੇਨਾਂ 'ਚ ਟਿਕਟਿੰਗ ਪ੍ਰਣਾਲੀ ਪੂਰੀ ਤਰ੍ਹਾਂ ਪਾਰਦਰਸ਼ੀ ਰੱਖੀ ਜਾਵੇਗੀ, ਜਿਸ ਨਾਲ ਹਰ ਆਮ ਵਿਅਕਤੀ ਨੂੰ ਬਰਾਬਰ ਦੀਆਂ ਸਹੂਲਤਾਂ ਮਿਲਣਗੀਆਂ।
ਵੰਦੇ ਭਾਰਤ ਸਲੀਪਰ 'ਚ ਨਹੀਂ ਹੋਵੇਗਾ VIP ਕਲਚਰ
ਵੰਦੇ ਭਾਰਤ ਸਲੀਪਰ ਟ੍ਰੇਨਾਂ ਵਿੱਚ VIP ਕਲਚਰ ਨਾ ਹੋਣ ਦਾ ਮਤਲਬ ਇਹ ਹੈ ਕਿ ਅਫ਼ਸਰਾਂ ਜਾਂ ਮੰਤਰੀਆਂ ਲਈ ਕੋਈ ਵੱਖਰਾ ਕੋਟਾ ਨਹੀਂ ਹੋਵੇਗਾ। ਖ਼ਬਰ ਇਹ ਵੀ ਹੈ ਕਿ ਇਨ੍ਹਾਂ ਟ੍ਰੇਨਾਂ ਵਿੱਚ ਸੀਨੀਅਰ ਸਿਟੀਜ਼ਨਾਂ (ਬਜ਼ੁਰਗਾਂ) ਲਈ ਵੀ ਕਿਸੇ ਤਰ੍ਹਾਂ ਦਾ ਕੋਈ ਪਾਸ ਸਿਸਟਮ ਉਪਲਬਧ ਨਹੀਂ ਹੋਵੇਗਾ। ਇਨ੍ਹਾਂ ਟ੍ਰੇਨਾਂ ਵਿੱਚ ਸਿਰਫ਼ ਕੰਫਰਮ ਟਿਕਟ ਹੀ ਮਿਲੇਗੀ; RAC ਸੀਟ ਦਾ ਕੋਈ ਵਿਕਲਪ ਨਹੀਂ ਹੋਵੇਗਾ।
ਦੇਸੀ ਖਾਣੇ ਦਾ ਸਵਾਦ ਮਿਲੇਗਾ
ਵੰਦੇ ਭਾਰਤ ਸਲੀਪਰ ਟ੍ਰੇਨਾਂ 'ਚ ਚੰਗੀ ਗੁਣਵੱਤਾ ਦਾ ਬਿਸਤਰਾ (ਬੈੱਡਰੋਲ) ਦਿੱਤਾ ਜਾਵੇਗਾ, ਜਿਸ ਵਿੱਚ ਕੰਬਲ ਦਾ ਕਵਰ ਵੀ ਮਿਲੇਗਾ। ਇਨ੍ਹਾਂ ਟ੍ਰੇਨਾਂ 'ਚ ਭਾਰਤੀ ਸੱਭਿਆਚਾਰ ਦੀਆਂ ਝਲਕੀਆਂ ਦੇਖਣ ਨੂੰ ਮਿਲਣਗੀਆਂ। ਸਟਾਫ਼ ਲਈ ਡਰੈੱਸ ਕੋਡ ਵੀ ਭਾਰਤੀ ਪਰੰਪਰਾ ਦੇ ਅਨੁਸਾਰ ਨਿਰਧਾਰਤ ਕੀਤਾ ਜਾਵੇਗਾ।
ਇਨ੍ਹਾਂ ਟ੍ਰੇਨਾਂ 'ਚ ਮਿਲਣ ਵਾਲੇ ਖਾਣੇ ਵਿਚ ਵੀ ਦੇਸੀ ਜ਼ਾਇਕਿਆਂ ਦਾ ਸਵਾਦ ਹੋਵੇਗਾ। ਰੇਲਵੇ ਦਾ ਕਹਿਣਾ ਹੈ ਕਿ ਨਵੀਂ ਵੰਦੇ ਭਾਰਤ ਟ੍ਰੇਨ ਪੂਰੀ ਤਰ੍ਹਾਂ ਭਾਰਤੀ ਸੱਭਿਆਚਾਰ ਨਾਲ ਭਰਪੂਰ ਹੋਵੇਗੀ ਅਤੇ ਇਸ ਵਿੱਚ 'ਕੋਲੋਨੀਅਲ' (ਬਸਤੀਵਾਦੀ) ਕਲਚਰ ਦਾ ਕੋਈ ਅੰਸ਼ ਨਹੀਂ ਹੋਵੇਗਾ।