1 ਰੁਪਏ 'ਚ ਜੁੱਤੇ ਲੈਣ ਦਾ ਜਨੂੰਨ: ਅੱਧੀ ਰਾਤ ਨੂੰ ਸੜਕਾਂ 'ਤੇ ਉੱਤਰੇ ਲੋਕ, ਪੁਲਿਸ ਨੂੰ ਕਰਨਾ ਪਿਆ ਲਾਠੀਚਾਰਜ
ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਲਾਕੇ ’ਚ ਤਣਾਅ ਪੈਦਾ ਕਰਨ ਦੇ ਦੋਸ਼ ’ਚ ਦੁਕਾਨ ਮਾਲਿਕ ਨੂੰ ਹਿਰਾਸਤ ’ਚ ਲੈ ਲਿਆ ਗਿਆ। ਦੁਕਾਨਦਾਰ ਵੱਲੋਂ ਪਹਿਲੇ 100 ਗਾਹਕਾਂ ਨੂੰ ਸਿਰਫ਼ ਇਕ ਰੁਪਏ ’ਚ ਜੁੱਤੇ ਦੇਣ ਦਾ ਆਫਰ ਦਿੱਤਾ ਗਿਆ ਸੀ।
Publish Date: Mon, 09 Mar 2026 08:11 AM (IST)
Updated Date: Mon, 09 Mar 2026 08:15 AM (IST)
ਕੋਝੀਕੋਡ (ਪੀਟੀਆਈ) : ਕੇਰਲ ਦੇ ਕੋਝੀਕੋਡ ’ਚ ਸਿਰਫ਼ ਇਕ ਰੁਪਏ ’ਚ ਪ੍ਰੀਮੀਅਰ ਜੁੱਤੇ ਦੇਣ ਦੇ ਆਫਰ ਤੋਂ ਬਾਅਦ ਇਕ ਦੁਕਾਨ ਦੇ ਬਾਹਰ ਅੱਧੀ ਰਾਤ ਨੂੰ ਲੰਬੀ ਕਤਾਰ ਲੱਗ ਗਈ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਲਾਕੇ ’ਚ ਤਣਾਅ ਪੈਦਾ ਕਰਨ ਦੇ ਦੋਸ਼ ’ਚ ਦੁਕਾਨ ਮਾਲਿਕ ਨੂੰ ਹਿਰਾਸਤ ’ਚ ਲੈ ਲਿਆ ਗਿਆ। ਦੁਕਾਨਦਾਰ ਵੱਲੋਂ ਪਹਿਲੇ 100 ਗਾਹਕਾਂ ਨੂੰ ਸਿਰਫ਼ ਇਕ ਰੁਪਏ ’ਚ ਜੁੱਤੇ ਦੇਣ ਦਾ ਆਫਰ ਦਿੱਤਾ ਗਿਆ ਸੀ। ਇਸ ਕਾਰਨ ਅੱਧੀ ਰਾਤ ਤੋਂ ਹੀ ਭੀੜ ਜਮ੍ਹਾਂ ਹੋਣ ਲੱਗੀ ਸੀ। ਇਨ੍ਹਾਂ ਗਾਹਕਾਂ ਨੇ ਇਕ ਰੁਪਏ ਦਾ ਨੋਟ ਦੇਣਾ ਸੀ। ਭੀੜ ਕਾਰਨ ਸਵੇਰੇ ਆਵਾਜਾਈ ਵੀ ਪ੍ਰਭਾਵਿਤ ਹੋ ਗਈ। ਭੀੜ ’ਚ ਵੱਡੀ ਗਿਣਤੀ ’ਚ ਬੱਚੇ ਵੀ ਸ਼ਾਮਲ ਸਨ। ਵਾਇਨਾਡ ਦੇ ਆਏ ਇਕ ਲੜਕੇ ਨੇ ਦੱਸਿਆ ਕਿ ਉਹ ਸਵੇਰੇ 2.30 ਵਜੇ ਦੁਕਾਨ ਪੁੱਜਾ, ਤਾਂ ਉਥੇ ਪਹਿਲਾਂ ਤੋਂ ਹੀ ਭੀੜ ਸੀ। ਹਾਲਾਤ ਬੇਕਾਬੂ ਹੋਣ ’ਤੇ ਪੁਲਿਸ ਨੂੰ ਦਖ਼ਲ ਦੇਣਾ ਪਿਆ। ਭਗਦੜ ਨੂੰ ਰੋਕਣ ਲਈ ਉਨ੍ਹਾਂ ਨੇ ਲਾਠੀਚਾਰਜ ਕੀਤਾ।