- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਊਰਾਲਿੰਕ ਦਾ ਇਹ ਫੀਚਰ ਪਹਿਲੀ ਵਾਰ ਸਾਲ 2022 ’ਚ ਸਾਹਮਣੇ ਆਇਆ ਸੀ ਤੇ ਉਸੇ ਸਾਲ ਮਨੁੱਖੀ ਪ੍ਰੀਖਣ ਵੀ ਸ਼ੁਰੂ ਹੋ ਗਏ ਸਨ। ਕੰਪਨੀ ਅਨੁਸਾਰ, ਇਸਦੇ ਐੱਨ1 ਇੰਪਲਾਂਟ ’ਚ 64 ਥ੍ਰੈਡਸ ਰਾਹੀਂ ਜੁੜੇ 1024 ਇਲੈਕਟ੍ਰੋਡ ਹੁੰਦੇ ਹਨ, ਜਿਨ੍ਹਾਂ ਨੂੰ ਦਿਮਾਗ਼ ’ਚ ਲਗਾਇਆ ਜਾਂਦਾ ਹੈ।

ਨਵੀਂ ਦਿੱਲੀ (ਆਈਏਐੱਨਐੱਸ) : ਰੀੜ੍ਹ ਦੀ ਗੰਭੀਰ ਸੱਟ ਜਾਂ ਲਕਵੇ ਕਾਰਨ ਸਰੀਰਕ ਸੁੰਨੇਪਣ ਜਾਂ ਅੰਗਹੀਣਤਾ ਝੱਲ ਰਹੇ ਲੋਕਾਂ ਲਈ ਉਮੀਦ ਦੀ ਨਵੀਂ ਕਿਰਨ ਜਾਗੀ ਹੈ। ਟੈਸਲਾ ਤੇ ਸਪੇਸਐਕਸ ਦੇ ਸੰਸਥਾਪਕ ਐਲਨ ਮਸਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬ੍ਰੇਨ-ਕੰਪਿਊਟਰ ਇੰਟਰਫੇਸ ਕੰਪਨੀ ਨਿਊਰਾਲਿੰਕ ਰਾਹੀਂ ਭਵਿੱਖ ’ਚ ਰੀੜ੍ਹ ਦੀ ਗੰਭੀਰ ਸੱਟ ਝੱਲ ਰਹੇ ਲੋਕਾਂ ਦੀ ਪੂਰੇ ਸਰੀਰ ਦੀ ਕਾਰਜ ਸਮਰੱਥਾ ਬਹਾਲ ਕੀਤੀ ਜਾ ਸਕਦੀ ਹੈ। ਮਸਕ ਅਨੁਸਾਰ, ਇਹ ਤਕਨੀਕ ਭੌਤਿਕ ਵਿਗਿਆਨ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਸੰਭਵ ਹੈ।
ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ’ਤੇ ਸਾਂਝੀ ਕੀਤੀ ਇਕ ਪੋਸਟ ਤੇ ਵੀਡੀਓ ’ਚ ਮਸਕ ਨੇ ਕਿਹਾ ਕਿ ਨਿਊਰਾਲਿੰਕ ਦੀ ਤਕਨੀਕ ਮੋਟਰ ਕੋਰਟੈਕਸ ’ਤੇ ਕੇਂਦਰਤ ਹੈ ਤੇ ਇਹ ਦਿਮਾਗ਼ ਨਾਲ ਨੁਕਸਾਨੀਆਂ ਨਾੜਾਂ ਦੇ ਹਿੱਸੇ ਨੂੰ ਬਾਈਪਾਸ ਕਰ ਕੇ ਸੰਚਾਰ ਨੂੰ ਮੁੜ ਜੋੜ ਸਕਦੀ ਹੈ। ਇਸ ਨਾਲ ਧੌਣ ਜਾਂ ਰੀੜ੍ਹ ’ਚ ਨਾੜਾਂ ਦੇ ਕੱਟੇ ਜਾਣ ਦੇ ਬਾਵਜੂਦ ਸਰੀਰ ਦੇ ਅੰਗਾਂ ਨੂੰ ਮੁੜ ਕੰਮ ਕਰਨ ’ਚ ਮਦਦ ਮਿਲ ਸਕਦੀ ਹੈ। ਕੋਰਟੈਕਸ ਨਾਲ ਸੰਵਾਦ ’ਚ ਨਿਊਰਾਲਿੰਕ ਪੁਲ਼ ਦਾ ਕੰਮ ਕਰ ਸਕਦੀ ਹੈ।
ਨਿਊਰਾਲਿੰਕ ਦਾ ਇਹ ਫੀਚਰ ਪਹਿਲੀ ਵਾਰ ਸਾਲ 2022 ’ਚ ਸਾਹਮਣੇ ਆਇਆ ਸੀ ਤੇ ਉਸੇ ਸਾਲ ਮਨੁੱਖੀ ਪ੍ਰੀਖਣ ਵੀ ਸ਼ੁਰੂ ਹੋ ਗਏ ਸਨ। ਕੰਪਨੀ ਅਨੁਸਾਰ, ਇਸਦੇ ਐੱਨ1 ਇੰਪਲਾਂਟ ’ਚ 64 ਥ੍ਰੈਡਸ ਰਾਹੀਂ ਜੁੜੇ 1024 ਇਲੈਕਟ੍ਰੋਡ ਹੁੰਦੇ ਹਨ, ਜਿਨ੍ਹਾਂ ਨੂੰ ਦਿਮਾਗ਼ ’ਚ ਲਗਾਇਆ ਜਾਂਦਾ ਹੈ। ਸਤੰਬਰ ਤੱਕ 12 ਮਰੀਜ਼ਾਂ ’ਚ ਇਹ ਚਿਪ ਟ੍ਰਾਂਸਪਲਾਂਟ ਕੀਤੀ ਜਾ ਚੁੱਕੀ ਹੈ। ਸ਼ੁਰੂਆਤੀ ਨਤੀਜਿਆਂ ’ਚ ਮਰੀਜ਼ ਸਿਰਫ ਦਿਮਾਗ਼ ਦੀ ਮਦਦ ਨਾਲ ਕੰਪਿਊਟਰ ਚਲਾਉਣ, ਇੰਟਰਨੈੱਟ ਦੀ ਵਰਤੋਂ ਕਰਨ ਤੇ ਵੀਡੀਓ ਗੇਮ ਖੇਡਣ ’ਚ ਸਫਲ ਰਹੇ ਹਨ।
--
ਨੇਤਰਹੀਣਾਂ ਦੇ ਜੀਵਨ ’ਚ ਵੀ ਉਮੀਦ ਦੀ ਰੋਸ਼ਨੀ
ਇਸ ਤੋਂ ਇਲਾਵਾ, ਨਿਊਰਾਲਿੰਕ ਨੇ ਬਲਾਈਂਡਸਾਈਟ ਨਾਮੀ ਬ੍ਰੇਨ ਚਿਪ ਰਾਹੀਂ ਨਜ਼ਰ ਦੀ ਬਹਾਲੀ ਦੀ ਦਿਸ਼ਾ ’ਚ ਵੀ ਵੱਡੀ ਤਰੱਕੀ ਦਾ ਦਾਅਵਾ ਕੀਤਾ ਹੈ। ਇਸ ਡਿਵਾਈਸ ਨੂੰ ਸਤੰਬਰ 2024 ’ਚ ਅਮਰੀਕੀ ਐੱਫਡੀਏ ਨਾਲ ‘ਬ੍ਰੇਕਥਰੂ ਡਿਵਾਈਸ’ ਦਾ ਦਰਜਾ ਮਿਲਿਆ ਸੀ। ਮਸਕ ਅਨੁਸਾਰ, ਇਹ ਤਕਨੀਕ ਜਨਮ ਨਾਲ ਨੇਤਰਹੀਣ ਲੋਕਾਂ ਨੂੰ ਵੀ ਦੇਖਣ ’ਚ ਸਮਰੱਥ ਬਣਾ ਸਕਦੀ ਹੈ, ਬਸ਼ਰਤੇ ਉਨ੍ਹਾਂ ਦੀ ਵਿਜ਼ੂਅਲ ਕੋਰਟੈਕਸ ਸੁਰੱਖਿਅਤ ਹੋਵੇ।
--
ਇਹ ਕੰਮ ਕਰਦੀ ਹੈ ਨਿਊਰਾਲਿੰਕ
ਨਿਊਰਾਲਿੰਕ ਦੀ ਸ਼ੁਰੂਆਤ 2016 ’ਚ ਹੋਈ ਸੀ। ਇਹ ਕੰਪਨੀ ਇਕ ਖ਼ਾਸ ਚਿਪ ਬਣਾ ਰਹੀ ਹੈ, ਜਿਸ ਨੂੰ ਸਿੱਧੇ ਇਨਸਾਨ ਦੇ ਦਿਮਾਗ਼ ’ਚ ਲਗਾਇਆ ਜਾਂਦਾ ਹੈ। ਇਹ ਚਿਪ ਦਿਮਾਗ਼ ਤੋਂ ਨਿਕਲਣ ਵਾਲੇ ਸੰਕੇਤਾਂ ਨੂੰ ਸਮਝ ਕੇ ਉਨ੍ਹਾਂ ਨੂੰ ਕੰਪਿਊਟਰ ਜਾਂ ਡਿਜੀਟਲ ਡਿਵਾਈਸ ਦੇ ਹੁਕਮਾਂ ’ਚ ਬਦਲ ਦਿੰਦੀ ਹੈ। ਸਿੱਕੇ ਦੇ ਆਕਾਰ ਦੀ ਇਹ ਚਿਪ ਬੇਹੱਦ ਪਤਲੇ ਧਾਗਿਆਂ ਰਾਹੀਂ ਦਿਮਾਗ਼ ਨਾਲ ਜੁੜੀ ਰਹਿੰਦੀ ਹੈ। ਮਸਕ ਨੇ ਐਕਸ ’ਤੇ ਦੱਸਿਆ ਹੈ ਕਿ ਕੰਪਨੀ 2026 ਤੱਕ ਬ੍ਰੇਨ ਇੰਪਲਾਂਟ ਦਾ ਵੱਡੇ ਪੱਧਰ ’ਤੇ ਉਤਪਾਦਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਨਾਲ ਹੀ ਸਰਜਰੀ ਦੀ ਪ੍ਰਕਿਰਿਆ ਨੂੰ ਵੀ ਕਾਫੀ ਹੱਦ ਤੱਕ ਆਟੋਂਮੈਟਿਕ ਬਣਾਉਣ ਦੀ ਯੋਜਨਾ ਹੈ।