ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਅੱਜ ਸਿੱਕਮ 'ਚ ਬਿਜਲੀ ਚਮਕਣ ਦੇ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 14, 15 ਅਤੇ 18 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼ 'ਚ, ਅਤੇ 17-18 ਅਪ੍ਰੈਲ ਨੂੰ ਅਸਾਮ ਅਤੇ ਮੇਘਾਲਿਆ 'ਚ ਵੀ ਬਾਰਿਸ਼ ਹੋ ਸਕਦੀ ਹੈ। ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਕਿਤੇ-ਕਿਤੇ ਹਲਕੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ: ਦੇਸ਼ ਭਰ ਦੇ ਮੌਸਮ 'ਚ ਪਲ-ਪਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ ਜਿੱਥੇ ਮੌਸਮ ਵਿਭਾਗ ਨੇ ਉੱਤਰ-ਪੂਰਬੀ ਭਾਰਤ ਦੇ ਸੂਬਿਆਂ 'ਚ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ 'ਚ ਗਰਮੀ ਦਾ ਅਲਰਟ ਜਾਰੀ ਕੀਤਾ ਹੈ।
ਅਗਲੇ 4-5 ਦਿਨਾਂ ਦੌਰਾਨ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ 'ਚ ਵੱਧ ਤੋਂ ਵੱਧ ਤਾਪਮਾਨ 'ਚ 3 ਤੋਂ 6°C ਦਾ ਹੌਲੀ-ਹੌਲੀ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਸੂਬਿਆਂ 'ਚ ਤੇਜ਼ ਧੁੱਪ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਦੇ ਉੱਪਰ ਪਹੁੰਚਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਹੀਟਵੇਵ (ਲੂ) ਦੀ ਸਥਿਤੀ ਵੀ ਦੇਖਣ ਨੂੰ ਮਿਲ ਸਕਦੀ ਹੈ। ਆਓ ਜਾਣਦੇ ਹਾਂ ਦੇਸ਼ ਭਰ ਦੇ ਮੌਸਮ ਦਾ ਹਾਲ...
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅੱਜ ਯਾਨੀ 13 ਅਪ੍ਰੈਲ ਨੂੰ ਦਿੱਲੀ, ਯੂਪੀ ਤੇ ਬਿਹਾਰ 'ਚ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਕਿਤੇ-ਕਿਤੇ ਬੱਦਲਾਂ ਦੀ ਆਵਾਜਾਈ ਜਾਰੀ ਰਹੇਗੀ। ਤੇਜ਼ ਧੁੱਪ ਕਾਰਨ ਦਿਨ ਦਾ ਤਾਪਮਾਨ 37 ਡਿਗਰੀ ਤੋਂ ਲੈ ਕੇ 39 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਸ਼ਾਮ ਦੇ ਸਮੇਂ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਆਮ ਹੋ ਜਾਵੇਗਾ, ਪਰ 15 ਅਪ੍ਰੈਲ ਤੋਂ ਬਾਅਦ ਹੀਟਵੇਵ ਦੀ ਸੰਭਾਵਨਾ ਹੈ। 13 ਅਤੇ 14 ਅਪ੍ਰੈਲ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਅਗਲੇ 18 ਅਪ੍ਰੈਲ ਤਕ ਉੱਤਰ-ਪੱਛਮੀ ਭਾਰਤ 'ਚ ਵੱਧ ਤੋਂ ਵੱਧ ਤਾਪਮਾਨ 'ਚ ਹੌਲੀ-ਹੌਲੀ 4-6°C ਦਾ ਵਾਧਾ ਹੋਣ ਦੀ ਸੰਭਾਵਨਾ ਹੈ। 15 ਅਪ੍ਰੈਲ ਤਕ ਮੱਧ ਪ੍ਰਦੇਸ਼ 'ਚ 3-5°C, ਅਤੇ ਵਿਦਰਭ ਤੇ ਛੱਤੀਸਗੜ੍ਹ 'ਚ 2-3°C ਦਾ ਵਾਧਾ ਹੋ ਸਕਦਾ ਹੈ। 16 ਅਪ੍ਰੈਲ ਤਕ ਪੂਰਬੀ ਭਾਰਤ 'ਚ ਵੀ ਤਾਪਮਾਨ 3-5°C ਵਧਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਤਾਪਮਾਨ 'ਚ ਵਾਧੇ ਦੇ ਨਾਲ-ਨਾਲ ਲੂ ਅਤੇ ਹੁੰਮਸ (ਉਮਸ) ਦਾ ਵੀ ਅਲਰਟ ਜਾਰੀ ਕੀਤਾ ਹੈ। ਓਡੀਸ਼ਾ 'ਚ 14 ਤੋਂ 16 ਤਰੀਕ ਦੌਰਾਨ ਮੱਧ ਪ੍ਰਦੇਸ਼, ਵਿਦਰਭ ਤੇ ਛੱਤੀਸਗੜ੍ਹ 'ਚ 16 ਤੋਂ 18 ਤਰੀਕ ਦੌਰਾਨ ਅਤੇ ਮਰਾਠਵਾੜਾ 'ਚ 16 ਅਪ੍ਰੈਲ ਨੂੰ ਲੂ ਚੱਲਣ ਦੀ ਬਹੁਤ ਸੰਭਾਵਨਾ ਹੈ। ਓਡੀਸ਼ਾ, ਗੁਜਰਾਤ, ਤੱਟੀ ਆਂਧਰਾ ਪ੍ਰਦੇਸ਼ ਅਤੇ ਕੇਰਲ ਵਰਗੇ ਇਲਾਕਿਆਂ 'ਚ ਹੁੰਮਸ ਭਰਿਆ ਮੌਸਮ ਰਹਿ ਸਕਦਾ ਹੈ।
ਅਨੁਮਾਨ ਮੁਤਾਬਕ ਅੱਜ ਸਿੱਕਮ 'ਚ ਬਿਜਲੀ ਚਮਕਣ ਦੇ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 14, 15 ਅਤੇ 18 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼ 'ਚ, ਅਤੇ 17-18 ਅਪ੍ਰੈਲ ਨੂੰ ਅਸਾਮ ਅਤੇ ਮੇਘਾਲਿਆ 'ਚ ਵੀ ਬਾਰਿਸ਼ ਹੋ ਸਕਦੀ ਹੈ। ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਕਿਤੇ-ਕਿਤੇ ਹਲਕੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।