ਨਹੀਂ ਰਹੇ ਹਾਈਡ੍ਰੋਜਨ ਮੈਨ ਪਦਮਸ੍ਰੀ ਪ੍ਰੋ. ਓਂਕਾਰਨਾਥ ਸ੍ਰੀਵਾਸਤਵ,ਕੋਰੋਨਾ ਨਾਲ ਹੋਇਆ ਦੇਹਾਂਤ
20 ਅਪ੍ਰੈਲ ਨੂੰ ਉਨ੍ਹਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਤਬੀਅਤ ਵਿਗੜਨ 'ਤੇ ਉਨ੍ਹਾਂ ਨੂੰ ਬੀਐੱਚਯੂ ਦੇ ਸਰ ਸੁੰਦਰਲਾਲ ਹਸਪਤਾਲ ਦੇ ਆਈਸੀਯੂ 'ਚ ਦਾਖ਼ਲ ਕਰਵਾਇਆ ਗਿਆ ਸੀ। ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਪਈ ਪਰ ਬਚਾਇਆ ਨਹੀਂ ਜਾ ਸਕਿਆ।
Publish Date: Sat, 24 Apr 2021 10:04 PM (IST)
Updated Date: Sun, 25 Apr 2021 07:07 AM (IST)
ਜੇਐੱਨਐੱਨ, ਵਾਰਾਨਸੀ : ਹਾਈਡ੍ਰੋਜਨ ਮੈਨ ਦੇ ਨਾਂ ਨਾਲ ਪ੍ਰਸਿੱਧ ਬੀਐੱਚਯੂ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਪਦਮਸ੍ਰੀ ਪ੍ਰੋ. ਓਂਕਾਰਨਾਥ ਸ੍ਰੀਵਾਸਤਵ ਦਾ ਸ਼ਨਿਚਰਵਾਰ ਨੂੰ ਕੋਰੋਨਾ ਨਾਲ ਦੇਹਾਂਤ ਹੋ ਗਿਆ। ਦੋ ਹਫਤੇ ਪਹਿਲਾਂ ਆਪਣੇ ਰਿਸਰਚ ਸਕਾਲਰ ਅਭੈ ਜਾਇਸਵਾਲ ਦੀ ਕੋਰੋਨਾ ਨਾਲ ਹੋਈ ਮੌਤ ਕਾਰਨ ਉਹ ਪਰੇਸ਼ਾਨ ਸਨ। 20 ਅਪ੍ਰੈਲ ਨੂੰ ਉਨ੍ਹਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਤਬੀਅਤ ਵਿਗੜਨ 'ਤੇ ਉਨ੍ਹਾਂ ਨੂੰ ਬੀਐੱਚਯੂ ਦੇ ਸਰ ਸੁੰਦਰਲਾਲ ਹਸਪਤਾਲ ਦੇ ਆਈਸੀਯੂ 'ਚ ਦਾਖ਼ਲ ਕਰਵਾਇਆ ਗਿਆ ਸੀ। ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਪਈ ਪਰ ਬਚਾਇਆ ਨਹੀਂ ਜਾ ਸਕਿਆ।
ਰਾਸ਼ਟਰੀ ਸਨਮਾਨ ਨਾਲ ਹਰੀਚੰਦਰ ਘਾਟ 'ਤੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਮੁੱਖ ਅਗਨੀ ਛੋਟੇ ਭਰਾ ਗੋਬਿੰਦ ਸ੍ਰੀਵਾਸਤਵ ਨੇ ਦਿੱਤੀ। ਪਦਸ੍ਰੀ ਵਿਗਿਆਨ ਦਾ ਦੇਸ਼ ਦਾ ਸਰਵਉੱਚ ਪੁਰਸਕਾਰ ਸ਼ਾਂਤੀ ਸਵਰੂਪ ਭਟਨਾਗਰ ਸਨਮਾਨ, ਹੋਮੀ ਜਹਾਂਗੀਰ ਭਾਭਾ ਸਨਮਾਨ, ਵਿਗਿਆਨ ਅਤੇ ਤਕਨੀਕੀ ਵਿਭਾਗ (ਡੀਐੱਸਟੀ) ਦਾ ਨੈਸ਼ਨਲ ਰਿਸਰਚ ਐਵਾਰਡ ਸਮੇਤ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਪ੍ਰਰਾਪਤ ਪ੍ਰੋ. ਸ੍ਰੀਵਾਸਤਵ ਜਲਦ ਇਸਰੋ ਨੂੰ ਦੁਨੀਆ ਦਾ ਸਭ ਤੋਂ ਵੱਧ ਸਮਰੱਥਾ ਵਾਲਾ ਫਿਊਲ ਸਟੋਰੇਜ ਭੇਜਣ ਦੀ ਤਿਆਰੀ ਕਰ ਰਹੇ ਸਨ।