ਇਹ ਬੰਗਲਾ ਲਗਪਗ 3 ਏਕੜ 'ਚ ਫੈਲਿਆ ਹੋਇਆ ਹੈ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਦਿੱਲੀ ਦੀ ਇਹ ਨਵੀਂ ਰਿਹਾਇਸ਼ ਉਨ੍ਹਾਂ ਦੀ ਪਟਨਾ ਸਥਿਤ 'ਇੱਕ ਅਣੇ ਮਾਰਗ' ਵਾਲੀ ਰਿਹਾਇਸ਼ ਨਾਲੋਂ ਛੋਟੀ ਜ਼ਰੂਰ ਹੈ, ਪਰ ਸਹੂਲਤਾਂ ਦੇ ਮਾਮਲੇ ਵਿੱਚ ਬਹੁਤ ਖਾਸ ਹੈ। ਇਹ ਇਲਾਕਾ ਦੇਸ਼ ਦੀਆਂ ਚੋਟੀ ਦੀਆਂ ਸਿਆਸੀ ਹਸਤੀਆਂ ਦਾ ਕੇਂਦਰ ਮੰਨਿਆ ਜਾਂਦਾ ਹੈ।

ਡਿਜੀਟਲ ਡੈਸਕ, ਪਟਨਾ : Type-8 government residence: ਨਿਤੀਸ਼ ਕੁਮਾਰ ਨੂੰ ਦਿੱਲੀ 'ਚ ਟਾਈਪ-8 ਕੈਟੇਗਰੀ ਦਾ ਸਰਕਾਰੀ ਬੰਗਲਾ ਮਿਲਿਆ ਹੈ ਜਿਸ ਨਾਲ ਉਨ੍ਹਾਂ ਦਾ ਸਿਆਸੀ ਪਤਾ ਹੁਣ ਰਾਜਧਾਨੀ ਦੇ ਸਭ ਤੋਂ ਵੀਵੀਆਈਪੀ (VVIP) ਇਲਾਕੇ 'ਚ ਦਰਜ ਹੋ ਗਿਆ ਹੈ। ਸੁਨਹਿਰੀ ਬਾਗ ਰੋਡ ਸਥਿਤ ਬੰਗਲਾ ਨੰਬਰ-9 ਉਨ੍ਹਾਂ ਨੂੰ ਅਲਾਟ ਕੀਤਾ ਗਿਆ ਹੈ ਜੋ ਦੇਸ਼ ਦੇ ਸਭ ਤੋਂ ਹਾਈ-ਪ੍ਰੋਫਾਈਲ ਇਲਾਕਿਆਂ ਵਿੱਚ ਗਿਣਿਆ ਜਾਂਦਾ ਹੈ।
ਇਹ ਬੰਗਲਾ ਲਗਪਗ 3 ਏਕੜ 'ਚ ਫੈਲਿਆ ਹੋਇਆ ਹੈ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਦਿੱਲੀ ਦੀ ਇਹ ਨਵੀਂ ਰਿਹਾਇਸ਼ ਉਨ੍ਹਾਂ ਦੀ ਪਟਨਾ ਸਥਿਤ 'ਇਕ ਅਣੇ ਮਾਰਗ' ਵਾਲੀ ਰਿਹਾਇਸ਼ ਨਾਲੋਂ ਛੋਟੀ ਜ਼ਰੂਰ ਹੈ, ਪਰ ਸਹੂਲਤਾਂ ਦੇ ਮਾਮਲੇ 'ਚ ਬੇਹੱਦ ਖਾਸ ਹੈ। ਇਹ ਇਲਾਕਾ ਦੇਸ਼ ਦੀਆਂ ਚੋਟੀ ਦੀਆਂ ਸਿਆਸੀ ਹਸਤੀਆਂ ਦਾ ਕੇਂਦਰ ਮੰਨਿਆ ਜਾਂਦਾ ਹੈ।
ਨਿਤੀਸ਼ ਕੁਮਾਰ ਦਾ ਨਵਾਂ ਘਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ਤੋਂ ਮਹਿਜ਼ 150 ਮੀਟਰ ਦੀ ਦੂਰੀ 'ਤੇ ਹੈ। ਉੱਥੇ ਹੀ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰਿਹਾਇਸ਼ ਵੀ ਕਰੀਬ 100 ਮੀਟਰ ਦੀ ਦੂਰੀ 'ਤੇ ਸਥਿਤ ਹੈ।ਇਸ ਤਰ੍ਹਾਂ ਇਹ ਇਲਾਕਾ ਦੇਸ਼ ਦੀ ਰਾਜਨੀਤੀ ਦਾ 'ਪਾਵਰ ਕੋਰੀਡੋਰ' ਬਣ ਚੁੱਕਾ ਹੈ। ਭਾਜਪਾ ਦੇ ਸੀਨੀਅਰ ਆਗੂ ਨਿਤਿਨ ਨਬੀਨ ਦਾ ਬੰਗਲਾ ਵੀ ਇਸੇ ਜ਼ੋਨ ਵਿੱਚ ਹੈ। ਨੇੜਲੇ ਗੁਆਂਢ 'ਚ ਇੰਨੇ ਵੱਡੇ ਨੇਤਾਵਾਂ ਦੀ ਮੌਜੂਦਗੀ ਇਸ ਇਲਾਕੇ ਦੀ ਅਹਿਮੀਅਤ ਨੂੰ ਹੋਰ ਵਧਾਉਂਦੀ ਹੈ।
ਟਾਈਪ-8 ਕੈਟੇਗਰੀ ਦੇ ਬੰਗਲੇ ਦੇਸ਼ ਦੇ ਸਭ ਤੋਂ ਵੱਡੇ ਅਤੇ ਸੁਵਿਧਾਜਨਕ ਸਰਕਾਰੀ ਆਵਾਸ ਮੰਨੇ ਜਾਂਦੇ ਹਨ। ਆਮ ਤੌਰ 'ਤੇ ਇਹ ਕਰੀਬ 3 ਏਕੜ 'ਚ ਫੈਲੇ ਹੁੰਦੇ ਹਨ, ਜਿਨ੍ਹਾਂ ਵਿੱਚ ਵੱਡਾ ਲਾਅਨ ਅਤੇ ਗਾਰਡਨ ਸ਼ਾਮਲ ਹੁੰਦਾ ਹੈ। ਇਨ੍ਹਾਂ ਵਿਚ 5 ਬੈੱਡਰੂਮ, ਲਿਵਿੰਗ ਰੂਮ, ਡਾਇਨਿੰਗ ਏਰੀਆ, ਸਟੱਡੀ ਰੂਮ ਅਤੇ ਗੈਰੇਜ ਵਰਗੀਆਂ ਸਹੂਲਤਾਂ ਹੁੰਦੀਆਂ ਹਨ। ਇਹ ਬੰਗਲੇ ਵੀਵੀਆਈਪੀ ਮੂਵਮੈਂਟ ਅਤੇ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੇ ਜਾਂਦੇ ਹਨ। ਇਹ ਸਹੂਲਤ ਸਿਰਫ਼ ਉੱਚ ਪੱਧਰੀ ਨੇਤਾਵਾਂ, ਜੱਜਾਂ ਤੇ ਸਾਬਕਾ ਰਾਸ਼ਟਰਪਤੀਆਂ ਨੂੰ ਹੀ ਮਿਲਦੀ ਹੈ।
ਇਸ ਤਰ੍ਹਾਂ ਦੇ ਬੰਗਲਿਆਂ 'ਚ ਸੁਰੱਖਿਆ ਦੇ ਬਹੁਤ ਸਖ਼ਤ ਪ੍ਰਬੰਧ ਹੁੰਦੇ ਹਨ। ਸੀਸੀਟੀਵੀ ਕੈਮਰਿਆਂ ਰਾਹੀਂ ਪੂਰੇ ਕੰਪਲੈਕਸ ਦੀ 24 ਘੰਟੇ ਨਿਗਰਾਨੀ ਹੁੰਦੀ ਹੈ। ਐਂਟਰੀ ਗੇਟ ਤੋਂ ਲੈ ਕੇ ਅੰਦਰਲੇ ਲਾਅਨ ਅਤੇ ਕਮਰਿਆਂ ਤੱਕ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਦੀ ਲਗਾਤਾਰ ਮੌਜੂਦਗੀ ਇਸ ਨੂੰ ਹਾਈ-ਸਿਕਿਉਰਿਟੀ ਜ਼ੋਨ ਬਣਾਉਂਦੀ ਹੈ।
ਦਿੱਲੀ 'ਚ ਸਰਕਾਰੀ ਰਿਹਾਇਸ਼ਾਂ ਦੀ ਵੰਡ ਕੇਂਦਰ ਸਰਕਾਰ ਦੇ ਤੈਅ ਨਿਯਮਾਂ ਤਹਿਤ ਹੁੰਦੀ ਹੈ। ਇਹ ਪ੍ਰਕਿਰਿਆ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਧੀਨ ਹੁੰਦੀ ਹੈ। ਲੋਕ ਸਭਾ ਤੇ ਰਾਜ ਸਭਾ ਦੀ ਹਾਊਸਿੰਗ ਕਮੇਟੀ ਇਸ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸੀਨੀਆਰਤਾ, ਅਹੁਦੇ ਤੇ ਉਪਲਬਧਤਾ ਦੇ ਆਧਾਰ 'ਤੇ ਬੰਗਲੇ ਅਲਾਟ ਕੀਤੇ ਜਾਂਦੇ ਹਨ।
ਇਹ ਪੂਰਾ ਇਲਾਕਾ Lutyens' Delhi ਅਧੀਨ ਆਉਂਦਾ ਹੈ। ਕਰੀਬ 23.60 ਵਰਗ ਕਿਲੋਮੀਟਰ 'ਚ ਫੈਲਿਆ ਇਹ ਖੇਤਰ ਰਾਜਧਾਨੀ ਦਾ ਸਭ ਤੋਂ ਪ੍ਰੀਮੀਅਮ ਜ਼ੋਨ ਹੈ। ਇੱਥੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵੱਡੇ ਸਿਆਸੀ ਨੇਤਾ ਰਹਿੰਦੇ ਹਨ।
ਨਿਤੀਸ਼ ਕੁਮਾਰ ਦੇ ਦਿੱਲੀ 'ਚ ਸਰਗਰਮ ਹੋਣ ਦੇ ਨਾਲ ਹੀ ਪਾਰਟੀ ਵੀ ਰਣਨੀਤਕ ਤੌਰ 'ਤੇ ਸਰਗਰਮ ਹੋ ਰਹੀ ਹੈ। ਸ਼ੁੱਕਰਵਾਰ ਨੂੰ ਜੇਡੀਯੂ ਦਫ਼ਤਰ 'ਚ ਅਹਿਮ ਬੈਠਕ ਬੁਲਾਈ ਗਈ ਹੈ। ਇਸ ਵਿੱਚ ਪਾਰਟੀ ਦੇ ਬੁਲਾਰਿਆਂ ਨਾਲ ਨਵੀਂ ਸਰਕਾਰ ਦੀ ਰਣਨੀਤੀ ਤੈਅ ਹੋਵੇਗੀ। ਪ੍ਰਦੇਸ਼ ਪ੍ਰਧਾਨ ਉਮੇਸ਼ ਕੁਸ਼ਵਾਹਾ ਅਤੇ ਐਮਐਲਸੀ ਸੰਜੇ ਗਾਂਧੀ ਵੀ ਇਸ ਵਿੱਚ ਸ਼ਾਮਲ ਹੋਣਗੇ।