- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਥੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ’ਚ ਪੈਟਰੋਲੀਅਮ ਉਤਪਾਦਾਂ ਦੀ ਕੋਈ ਕਮੀ ਨਹੀਂ ਹੈ ਤੇ ਸਪਲਾਈ ਵਿਵਸਥਾ ਆਮ ਰੂਪ ਨਾਲ ਕੰਮ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਅਫ਼ਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ ਤੇ ਫੇਕ ਨੈਰੇਟਿਵ ਬਣਾਉਣ ਤੋਂ ਬਚਣਾ ਚਾਹੀਦਾ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪੱਛਮੀ ਏਸ਼ੀਆ ’ਚ ਵਧਦੇ ਤਣਾਅ ਤੇ ਦੇਸ਼ ਦੇ ਕੁਝ ਹਿੱਸਿਆਂ ’ਚ ਰਸੋਈ ਗੈਸ ਦੀ ਕਿੱਲਤ ਦੀਆਂ ਖ਼ਬਰਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਐੱਲਪੀਜੀ ਦੀ ਸਥਿਤੀ ’ਤੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ’ਤੇ ਨਿਸ਼ਾਨਾ ਲਾਇਆ ਤੇ ਕਿਹਾ ਕਿ ਅਜਿਹੇ ਲੋਕਾਂ ਦੀ ਨਾ ਸਿਰਫ਼ ਜਨਤਾ ਸਾਹਮਣੇ ਪੋਲ ਖੁੱਲ੍ਹ ਰਹੀ ਹੈ, ਬਲਕਿ ਉਹ ਦੇਸ਼ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਉਥੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ’ਚ ਪੈਟਰੋਲੀਅਮ ਉਤਪਾਦਾਂ ਦੀ ਕੋਈ ਕਮੀ ਨਹੀਂ ਹੈ ਤੇ ਸਪਲਾਈ ਵਿਵਸਥਾ ਆਮ ਰੂਪ ਨਾਲ ਕੰਮ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਅਫ਼ਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ ਤੇ ਫੇਕ ਨੈਰੇਟਿਵ ਬਣਾਉਣ ਤੋਂ ਬਚਣਾ ਚਾਹੀਦਾ ਹੈ।
ਮੋਦੀ ਨੇ ਐੱਨਐਕਸਟੀ ਸਮਿਟ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੱਛਮੀ ਏਸ਼ੀਆ ’ਚ ਮੌਜੂਦਾ ਸੰਕਟ ਤੋਂ ਕੋਈ ਵੀ ਦੇਸ਼ ਬਚਿਆ ਨਹੀਂ ਹੈ ਤੇ ਸਰਕਾਰ ਦੇਸ਼ ਦੀ ਊਰਜਾ ਸੁਰੱਖਿਆ ਨੂੰ ਸੁਰੱਖਿਅਤ ਰੱਖਣ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਲੋਕ ਮੌਜੂਦਾ ਸਥਿਤੀ ਦਾ ਫ਼ਾਇਦਾ ਉਠਾ ਕੇ ਕੁਝ ਉਤਪਾਦਾਂ ਦੀ ਕਾਲਾਬਾਜ਼ਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਅਜਿਹੇ ਬੇਈਮਾਨ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੱਛਮੀ ਏਸ਼ੀਆ ’ਚ ਸੰਘਰਸ਼ ਨਾਲ ਪੈਦਾ ਹੋਏ ਮੌਜੂਦਾ ਸੰਕਟ ਨਾਲ ਨਜਿੱਠਣ ’ਚ ਹਰ ਕਿਸੇ ਦੀ ਅਹਿਮ ਭੂਮਿਕਾ ਹੈ, ਚਾਹੇ ਉਹ ਸਿਆਸੀ ਪਾਰਟੀਆਂ ਹੋਣ, ਮੀਡੀਆ ਹੋਵੇ, ਨੌਜਵਾਨ ਹੋਣ, ਸ਼ਹਿਰ ਹੋ ਜਾਂ ਪਿੰਡ ਹੋਣ। ਮੋਦੀ ਨੇ ਕਿਹਾ ਕਿ ਕਈ ਵਿਸ਼ਵ ਪੱਧਰੀ ਸੰਕਟਾਂ ਦੇ ਬਾਵਜੂਦ ਦੁਨੀਆ ਦੇ ਆਗੂ ਤੇ ਮਾਹਿਰ ਭਾਰਤ ਵੱਲ ਵੱਡੀ ਉਮੀਦ ਨਾਲ ਦੇਖਦੇ ਹਨ। ਜਿਸ ਨਾਲ ਭਾਰਤ ਦੀਆਂ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ।
ਇਸ ਵਿਚਾਲੇ ਸਰਕਾਰ ਨੇ ਊਰਜਾ ਸਪਲਾਈ ਨੂੰ ਲੈ ਕੇ ਕੁਝ ਇਹਤਿਆਤੀ ਕਦਮ ਚੁੱਕੇ ਹਨ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸੂਬਿਆਂ ਨੂੰ ਵਾਧੂ 48 ਹਜ਼ਾਰ ਕਿਲੋਲੀਟਰ ਕੈਰੋਸੀਨ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਆਮ ਤੌਰ ’ਤੇ ਸਰਕਾਰੀ ਤੇਲ ਕੰਪਨੀਆਂ ਹਰ ਤਿਮਾਹੀ ਸੂਬਿਆਂ ਨੂੰ ਲਗਪਗ ਇਕ ਲੱਖ ਕਿਲੋਲੀਟਰ ਕੈਰੋਸੀਨ ਜਾਰੀ ਕਰਦੀਆਂ ਹਨ, ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਹ ਵਾਧੂ ਵੰਡ ਕੀਤੀ ਗਈ ਹੈ। ਨਾਲ ਹੀ ਕੋਲਾ ਮੰਤਰਾਲੇ ਨੇ ਸਰਕਾਰੀ ਕੰਪਨੀਆਂ ਕੋਲ ਇੰਡੀਆ ਤੇ ਸਿੰਗੋਰੇਨੀ ਕਾਇਲਿਰੀਜ ਕੰਪਨੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੂਬਿਆਂ ਨੂੰ ਲੋੜ ਮੁਤਾਬਕ ਵਾਧੂ ਕੋਲਾ ਉਪਲੱਬਧ ਕਰਵਾਉਣ ਤਾਂ ਜੋ ਹੋਟਲ, ਰੈਸਟੋਰੈਂਟ ਆਦਿ ਵਰਗੇ ਗ਼ੈਰ-ਘਰੇਲੂ ਖਪ਼ਤਕਾਰਾਂ ਨੂੰ ਕੋਲਾ ਬਤੌਰ ਈਂਧਨ ਦਿੱਤਾ ਜਾ ਸਕੇ।
ਪੁਰੀ ਨੇ ਵੀਰਵਾਰ ਸੰਸਦ ’ਚ ਪੱਛਮੀ ਏਸ਼ੀਆ ਸੰਕਟ ਦੇ ਕਾਰਨ ਵਿਸ਼ਵ ਪੱਧਰੀ ਊਰਜਾ ਸਪਲਾਈ ’ਚ ਰੁਕਾਵਟ ਹੋਣ ਦੀ ਸਥਿਤੀ ’ਚ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ‘ਪੈਟਰੋਲ, ਡੀਜ਼ਲ ਕੈਰੋਸੀਨ, ਏਟੀਐੱਫ ਤੇ ਫਿਊਲ ਆਇਲ ਦੀ ਕੋਈ ਕਮੀ ਨਹੀਂ ਹੈ।