'ਵੱਡੇ ਪੱਧਰ 'ਤੇ ਪੈਦਾ ਹੋਵੇਗਾ ਰੁਜ਼ਗਾਰ', ਭਾਰਤ-ਅਮਰੀਕਾ ਟ੍ਰੇਡ ਡੀਲ 'ਤੇ ਆਇਆ ਪੀਐਮ ਮੋਦੀ ਦਾ ਬਿਆਨ
ਨਾਲ ਹੀ ਉਨ੍ਹਾਂ ਨੇ ਕਿਹਾ, "ਇਹ ਫਰੇਮਵਰਕ ਮਜ਼ਬੂਤ ਅਤੇ ਭਰੋਸੇਮੰਦ ਸਪਲਾਈ ਚੇਨ ਨੂੰ ਵੀ ਮਜ਼ਬੂਤ ਕਰੇਗਾ ਅਤੇ ਵਿਸ਼ਵਵਿਆਪੀ ਵਿਕਾਸ ਵਿੱਚ ਯੋਗਦਾਨ ਪਾਵੇਗਾ। ਜਿਵੇਂ-ਜਿਵੇਂ ਭਾਰਤ ਇੱਕ 'ਵਿਕਸਿਤ ਭਾਰਤ' ਬਣਾਉਣ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਅਸੀਂ ਅਜਿਹੀਆਂ ਗਲੋਬਲ ਭਾਈਵਾਲੀ ਬਣਾਉਣ ਲਈ ਵਚਨਬੱਧ ਹਾਂ ਜੋ ਭਵਿੱਖ-ਮੁਖੀ ਹੋਣ, ਸਾਡੇ ਲੋਕਾਂ ਨੂੰ ਸਸ਼ਕਤ ਬਣਾਉਣ ਅਤੇ ਸਾਂਝੀ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ।"
Publish Date: Sat, 07 Feb 2026 10:17 AM (IST)
Updated Date: Sat, 07 Feb 2026 10:20 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤ ਅਤੇ ਅਮਰੀਕਾ ਵਿਚਾਲੇ ਅੰਤਰਿਮ ਵਪਾਰ ਸਮਝੌਤੇ ਲਈ ਨਵੇਂ ਐਲਾਨੇ ਗਏ ਫਰੇਮਵਰਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਵਿਚਾਲੇ ਭਾਈਵਾਲੀ ਦੀ ਵਧਦੀ ਡੂੰਘਾਈ, ਭਰੋਸੇ ਅਤੇ ਗਤੀਸ਼ੀਲਤਾ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਵਣਜ ਮੰਤਰੀ ਪੀਯੂਸ਼ ਗੋਇਲ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਭਾਰਤ ਅਤੇ ਅਮਰੀਕਾ ਲਈ ਬਹੁਤ ਹੀ ਚੰਗੀ ਖ਼ਬਰ!"
ਰਾਸ਼ਟਰਪਤੀ ਟਰੰਪ ਦਾ ਕੀਤਾ ਧੰਨਵਾਦ
ਪੀਐਮ ਮੋਦੀ ਨੇ ਅੱਗੇ ਲਿਖਿਆ, "ਅਸੀਂ ਆਪਣੇ ਦੋਵਾਂ ਮਹਾਨ ਦੇਸ਼ਾਂ ਵਿਚਾਲੇ ਇੱਕ ਅੰਤਰਿਮ ਵਪਾਰ ਸਮਝੌਤੇ ਲਈ ਇੱਕ ਫਰੇਮਵਰਕ 'ਤੇ ਸਹਿਮਤੀ ਜਤਾਈ ਹੈ। ਮੈਂ ਸਾਡੇ ਦੇਸ਼ਾਂ ਵਿਚਾਲੇ ਮਜ਼ਬੂਤ ਸਬੰਧਾਂ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕਰਦਾ ਹਾਂ।"
'ਵੱਡੇ ਪੱਧਰ 'ਤੇ ਪੈਦਾ ਹੋਵੇਗਾ ਰੁਜ਼ਗਾਰ'
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਇਹ ਫਰੇਮਵਰਕ ਸਾਡੀ ਭਾਈਵਾਲੀ ਦੀ ਵਧਦੀ ਡੂੰਘਾਈ, ਭਰੋਸੇ ਅਤੇ ਗਤੀਸ਼ੀਲਤਾ ਨੂੰ ਦਿਖਾਉਂਦਾ ਹੈ। ਇਹ ਭਾਰਤ ਦੇ ਮਿਹਨਤੀ ਕਿਸਾਨਾਂ, ਉੱਦਮੀਆਂ, MSMEs, ਸਟਾਰਟਅੱਪ ਇਨੋਵੇਟਰਾਂ, ਮਛੇਰਿਆਂ ਅਤੇ ਹੋਰਾਂ ਲਈ ਨਵੇਂ ਮੌਕੇ ਖੋਲ੍ਹ ਕੇ 'ਮੇਕ ਇਨ ਇੰਡੀਆ' ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਔਰਤਾਂ ਅਤੇ ਨੌਜਵਾਨਾਂ ਲਈ ਵੱਡੇ ਪੱਧਰ 'ਤੇ ਰੁਜ਼ਗਾਰ ਪੈਦਾ ਹੋਵੇਗਾ।"
ਪੀਐਮ ਮੋਦੀ ਨੇ ਅੱਗੇ ਕਿਹਾ, "ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਇਨੋਵੇਸ਼ਨ (ਨਵੀਨਤਾ) ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ ਅਤੇ ਇਹ ਫਰੇਮਵਰਕ ਸਾਡੇ ਵਿਚਕਾਰ ਨਿਵੇਸ਼ ਅਤੇ ਟੈਕਨਾਲੋਜੀ ਭਾਈਵਾਲੀ ਨੂੰ ਹੋਰ ਡੂੰਘਾ ਕਰੇਗਾ।"