ਹੁਣ ਜਹਾਜ਼ਾਂ 'ਤੇ ਨਹੀਂ ਲਿਜਾਈਆਂ ਜਾ ਸਕਦੀਆਂ ਇਹ ਚੀਜ਼ਾਂ , ਸਰਕਾਰ ਨੇ ਨਵੇਂ ਨਿਯਮ ਕੀਤੇ ਜਾਰੀ
ਭਾਰਤੀ ਏਅਰਲਾਈਨਜ਼ ਨੂੰ ਖ਼ਤਰਨਾਕ ਸਾਮਾਨ ਦੀ ਟ੍ਰਾਂਸਪੋਰਟੇਸ਼ਨ ਲਈ ਡੀਜੀਸੀਏ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਪਵੇਗੀ। ਨਾਲ ਹੀ ਵਿਦੇਸ਼ੀ ਹਵਾਬਾਜ਼ੀ ਕੰਪਨੀਆਂ ਨੂੰ ਭਾਰਤ ਤੋਂ ਅਤੇ ਭਾਰਤ ਲਈ ਖ਼ਤਰਨਾਕ ਸਾਮਾਨ ਲੈ ਕੇ ਜਾਣ ਲਈ ਪਹਿਲਾਂ ਤੋਂ ਇਜਾਜ਼ਤ ਲੈਣੀ ਪਵੇਗੀ।
Publish Date: Sat, 28 Feb 2026 08:29 AM (IST)
Updated Date: Sat, 28 Feb 2026 08:33 AM (IST)
ਮੁੰਬਈ (ਪੀਟੀਆਈ) : ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਜਹਾਜ਼ ਵਿਚ ਖ਼ਤਰਨਾਕ ਸਾਮਾਨ ਲੈ ਕੇ ਜਾਣ ਬਾਰੇ ਸੋਧੇ ਨਿਯਮਾਂ ਨੂੰ ਨੋਟੀਫਾਈ ਕਰ ਦਿੱਤਾ ਹੈ। ਇਨ੍ਹਾਂ ਵਿਚ ਅਜਿਹੀਆਂ ਵਸਤੂਆਂ ਦੀ ਦੇਖ-ਰੇਖ ਲਈ ਪ੍ਰਮਾਣ (ਸਰਟੀਫਿਕੇਸ਼ਨ) ਤੇ ਜਵਾਬਦੇਹੀ ਅਧਾਰਤ ਵਿਵਸਥਾ ਦਾ ਇੰਤਜ਼ਾਮ ਰੱਖਿਆ ਗਿਆ ਹੈ। ਖ਼ਤਰਨਾਕ ਸਾਮਾਨ ਦਾ ਮਤਲਬ ਉਨ੍ਹਾਂ ਵਸਤੂਆਂ ਜਾਂ ਪਦਾਰਥਾਂ ਤੋਂ ਹੈ, ਜੋ ਸਿਹਤ, ਸੁਰੱਖਿਆ, ਜਾਇਦਾਦ ਜਾਂ ਚੌਗਿਰਦੇ ਲਈ ਜੋਖਮ ਪੈਦਾ ਕਰ ਸਕਦੇ ਹਨ।
ਨਿਯਮਾਂ ਵਿਚ ਖ਼ਤਰਨਾਕ ਸਾਮਾਨ ਲੈ ਕੇ ਜਾਣ ਦੀ ਜਾਣਕਾਰੀ ਦੇਣ ਸਬੰਧੀ ਮੱਦਾਂ ਨੂੰ ਸਖ਼ਤ ਕੀਤਾ ਗਿਆ ਹੈ। ਇਹ ਨਿਯਮ ਅਣ-ਐਲਾਨੇ ਜਾਂ ਗ਼ਲਤ ਜਾਣਕਾਰੀ ਦੇ ਕੇ ਖ਼ਤਰਨਾਕ ਸਾਮਾਨ ਵਸਤੂਆਂ ਨੂੰ ਜਹਾਜ਼ ਵਿਚ ਲੈ ਕੇ ਜਾਣ ਨਾਲ ਜੁੜੇ ਹਨ। ਨਾਗਰਿਕ ਹਵਾਬਾਜ਼ੀ ਡਾਇਰੈਕੋਰੇਟ ਜਨਰਲ (ਡੀਜੀਸੀਏ) ਨੂੰ ਉਨ੍ਹਾਂ ਵਸਤੂਆਂ ਦੇ ਪ੍ਰਬੰਧਾਂ ਵਿਚ ਉਕਾਈ ਨੂੰ ਲੈ ਕੇ ਜਾਂਚ ਦਾ ਹੁਕਮ ਦੇਣ ਦਾ ਅਧਿਕਾਰ ਮਿਲਿਆ ਹੈ। ਜਹਾਜ਼ ਨਿਯਮ-2026 ਨੂੰ ਹਿੱਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ 17 ਫਰਵਰੀ ਨੂੰ ਖ਼ਤਰਨਾਕ ਸਾਮਾਨ ਨੂੰ ਇਧਰੋਂ-ਓਧਰ ਲੈ ਕੇ ਜਾਣ ਸਬੰਧੀ ਨਿਯਮਾਂ ਨੂੰ ਨੋਟੀਫਾਈ ਕੀਤਾ ਗਿਆ ਸੀ।
ਭਾਰਤੀ ਏਅਰਲਾਈਨਜ਼ ਨੂੰ ਖ਼ਤਰਨਾਕ ਸਾਮਾਨ ਦੀ ਟ੍ਰਾਂਸਪੋਰਟੇਸ਼ਨ ਲਈ ਡੀਜੀਸੀਏ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਪਵੇਗੀ। ਨਾਲ ਹੀ ਵਿਦੇਸ਼ੀ ਹਵਾਬਾਜ਼ੀ ਕੰਪਨੀਆਂ ਨੂੰ ਭਾਰਤ ਤੋਂ ਅਤੇ ਭਾਰਤ ਲਈ ਖ਼ਤਰਨਾਕ ਸਾਮਾਨ ਲੈ ਕੇ ਜਾਣ ਲਈ ਪਹਿਲਾਂ ਤੋਂ ਇਜਾਜ਼ਤ ਲੈਣੀ ਪਵੇਗੀ। ਜਹਾਜ਼ ਸਨਅਤ ਨਾਲ ਸਬੰਧਤ ਸੀਨੀਅਰ ਵਕੀਲ ਨੇ ਕਿਹਾ ਕਿ ਖ਼ਤਰਨਾਕ ਸਾਮਾਨ ਦੀ ਟ੍ਰਾਂਸਪੋਰਟੇਸ਼ਨ ਨਾਲ ਸਬੰਧਤ 2003 ਦੇ ਨਿਯਮ ਇਸ ਤੋਂ ਪਹਿਲਾਂ ਦੇ ਜਹਾਜ਼ ਐਕਟ ਤਹਿਤ ਬਣਾਏ ਗਏ ਸਨ ਤੇ ਮੁੱਖ ਤੌਰ ’ਤੇ ਕੌਮਾਂਤਰੀ ਜਹਾਜ਼ ਸੰਗਠਨ ਦੇ ਮਾਪਦੰਡਾਂ ਦੇ ਮੁਤਾਬਕ ਕੰਮ ਕਰਦੇ ਸਨ। ਨਵੇਂ ਨਿਯਮ ਸਮੱਗਰ ਨਜ਼ਰੀਏ ਨੂੰ ਪ੍ਰਮਾਣ ਅਧਾਰਤ ਤੇ ਜਵਾਬਦੇਹੀ ਅਧਾਰਤ ਵਿਵਸਥਾ ਵੱਲ ਲੈ ਕੇ ਜਾਂਦੇ ਹਨ। ਇਨ੍ਹਾਂ ਵਿਚ ਸਪੱਸ਼ਟ ਨਿਗਰਾਨੀ ਤੇ ਰਸਮੀ ਮਨਜ਼ੂਰੀ ਦੀਆਂ ਮੱਦਾਂ ਰੱਖੀਆਂ ਗਈਆਂ ਹਨ।