'ਗਲਤੀ ਹੋ ਗਈ...' ਸੀਜੇਆਈ ਦੀ ਫਟਕਾਰ ਮਗਰੋਂ ਐਨਸੀਈਆਰਟੀ ਨੇ ਮੰਗੀ ਮਾਫ਼ੀ; ਨਿਆਪਾਲਿਕਾ ਬਾਰੇ ਅਧਿਆਇ 'ਤੇ ਪਾਬੰਦੀ
ਓਧਰ ਸਿੱਖਿਆ ਮੰਤਰਾਲੇ ਨੇ ਐੱਨਸੀਈਆਰਟੀ ਦੇ ਕੰਮਕਾਰ ਤੇ ਸਿਲੇਬਸ ’ਚ ਸ਼ਾਮਲ ਕੀਤੀ ਜਾਣ ਵਾਲੀ ਵਿਸ਼ਾਵਸਤੂ ’ਤੇ ਨਿਗਰਾਨੀ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੰਤਰਾਲੇ ’ਚ ਜਾਂ ਐੱਨਸੀਈਆਰਟੀ ’ਚ ਹੀ ਇਕ ਟੀਮ ਗਠਿਤ ਕੀਤੀ ਜਾ ਸਕਦੀ ਹੈ।
Publish Date: Thu, 26 Feb 2026 08:18 AM (IST)
Updated Date: Thu, 26 Feb 2026 08:21 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਅੱਠਵੀਂ ਦੀ ਸਮਾਜਿਕ ਵਿਗਿਆਨ ਦੀ ਨਵੀਂ ਪਾਠ ਪੁਸਤਕ ’ਚ ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਸਿਰਲੇਖ ਨਾਂ ਨਾਲ ਸ਼ਾਮਲ ਕੀਤੀ ਗਈ ਵਿਸ਼ਾਵਸਤੂ ’ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਤੋਂ ਬਾਅਦ ਰਾਸ਼ਟਰੀ ਵਿੱਦਿਅਕ ਖੋਜ ਤੇ ਸਿਖਲਾਈ ਕੌਂਸਲ ਭਾਵ ਐੱਨਸੀਈਆਰਟੀ ਨੇ ਹੁਣ ਇਸ ’ਚ ਸ਼ਾਮਲ ਹਿੱਸੇ ਨੂੰ ਪਾਠ ਪੁਸਤਕ ਤੋਂ ਹਟਾਉਣ ਦਾ ਫ਼ੈਸਲਾ ਲਿਆ ਹੈ। ਨਾਲ ਹੀ ਕਿਹਾ ਹੈ ਕਿ ਇਸ ਨੂੰ ਪੜ੍ਹਾਇਆ ਜਾਣਾ ਵਿਦਿਆਰਥੀਆਂ ਦੇ ਹਿਤ ’ਚ ਨਹੀਂ ਹੈ। ਪਰ ਇਸ ਦਾ ਜਵਾਬ ਨਹੀਂ ਦਿੱਤਾ ਕਿ ਜੇ ਵਿਦਿਆਰਥੀਆਂ ਦੇ ਹਿਤ ’ਚ ਨਹੀਂ ਹੈ ਤਾਂ ਇਸ ਨੂੰ ਜੋੜਿਆ ਕਿਉਂ ਗਿਆ? ਇਸ ਤੋਂ ਇਲਾਵਾ ਸਿੱਖਿਆ ਮੰਤਰਾਲੇ ਤੇ ਐੱਨਸੀਈਆਰਟੀ ਦੇ ਅੰਦਰ ਉੱਚ ਪੱਧਰੀ ਬੈਠਕਾਂ ਹੋਈਆਂ ਹਨ। ਸੰਕੇਤ ਹਨ ਕਿ ਹੁਣ ਕੁਝ ਲੋਕਾਂ ’ਤੇ ਗਾਜ਼ ਡਿੱਗੇਗੀ। ਇਸ ਵਿਚਾਲੇ ਇਸ ਪਾਠ ਪੁਸਤਕ ਦੇ ਡਿਜੀਟਲ ਐਡੀਸ਼ਨ ਨੂੰ ਵੀ ਆਪਣੀ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ਉਥੇ ਅਮੇਜ਼ਨ ਤੇ ਫਲਿਪਕਾਰਟ ਵਰਗੇ ਪਲੇਟਫਾਰਮਾਂ ਤੋਂ ਵੀ ਕਿਤਾਬ ਦੀ ਵਿਕਰੀ ਨੂੰ ਰੋਕ ਦਿੱਤਾ ਹੈ। ਓਧਰ ਸਿੱਖਿਆ ਮੰਤਰਾਲੇ ਨੇ ਐੱਨਸੀਈਆਰਟੀ ਦੇ ਕੰਮਕਾਰ ਤੇ ਸਿਲੇਬਸ ’ਚ ਸ਼ਾਮਲ ਕੀਤੀ ਜਾਣ ਵਾਲੀ ਵਿਸ਼ਾਵਸਤੂ ’ਤੇ ਨਿਗਰਾਨੀ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੰਤਰਾਲੇ ’ਚ ਜਾਂ ਐੱਨਸੀਈਆਰਟੀ ’ਚ ਹੀ ਇਕ ਟੀਮ ਗਠਿਤ ਕੀਤੀ ਜਾ ਸਕਦੀ ਹੈ।