ਬਿਰਿਆਨੀ ਦੀ ਖੁਸ਼ਬੂ ਨਾਲ ਹੋਇਆ ਨਵੇਂ ਸਾਲ ਦਾ ਆਗਾਜ਼; ਭਾਰਤੀਆਂ ਨੇ ਇੱਕ ਮਿੰਟ 'ਚ ਮੰਗਵਾਈਆਂ 1300 ਤੋਂ ਵੱਧ ਪਲੇਟਾਂ
ਭਾਰਤੀਆਂ ਵਿਚ ਬਿਰਿਆਨੀ ਬਹੁਤ ਪਸੰਦ ਕੀਤੀ ਜਾ ਰਹੀ ਹੈ। ਇਸਦਾ ਅੰਦਾਜ਼ੀ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2025 ਵਿਚ ਬਿਰਿਆਨੀ ਦੇ 9.3 ਕਰੋੜ ਆਰਡਰ ਦਿੱਤੇ ਗਏ। ਇਹ ਦਰਸਾਉਂਦਾ ਹੈ ਕਿ ਤਿਉਹਾਰਾਂ ’ਚ ਬਿਰਆਨੀ ਦੀ ਬਹੁਤ ਮੰਗ ਹੁੰਦੀ ਹੈ, ਜਿਹੜੀ ਪੀਜ਼ਾ ਤੇ ਬਰਗਰ ਦੇ ਬਰਾਬਰ ਪਸੰਦ ਕੀਤੀ ਜਾ ਰਹੀ ਹੈ।
Publish Date: Fri, 02 Jan 2026 09:09 AM (IST)
Updated Date: Fri, 02 Jan 2026 09:13 AM (IST)

ਨਵੀਂ ਦਿੱਲੀ (ਪੀਟੀਆਈ) : ਨਵੇਂ ਸਾਲ ਦੇ ਸਵਾਗਤ ਵਿਚ ਲੋਕਾਂ ਨੇ ਆਪਣੇ-ਆਪਣੇ ਤਰੀਕੇ ਨਾਲ ਜਸ਼ਨ ਮਨਾਇਆ। ਬਹੁਤ ਸਾਰੇ ਲੋਕਾਂ ਨੇ ਆਪਣੇ ਪਸੰਦੀਦਾ ਖਾਣੇ ਬਿਰਿਆਨੀ ਦੇ ਨਾਲ 2026 ਦਾ ਸਵਾਗਤ ਕੀਤਾ। ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ ਬਿਰਿਆਨੀ ਦੀ ਮੰਗ ’ਚ ਭਾਰੀ ਵਾਧਾ ਦੇਖਿਆ ਗਿਆ। ਬੁੱਧਵਾਰ ਦੀ ਰਾਤ ਅੱਠ ਵਜੇ ਤੋਂ ਪਹਿਲਾਂ ਫੂਡ ਡਿਲੀਵਰੀ ਪਲੇਟਫਾਰਮ ਸਵਿਗੀ ’ਤੇ ਹਰ ਮਿੰਟ ਬਿਰਿਆਨੀ ਦੇ 1336 ਆਰਡਰ ਦਿੱਤੇ ਗਏ। ਸਵਿਗੀ ਦੇ ਡਾਟਾ ਤੋਂ ਪਤਾ ਲੱਗਾ ਕਿ ਸ਼ਾਮ ਸਾਢੇ ਸੱਤ ਵਜੇ ਤੋਂ ਪਹਿਲਾਂ ਬਿਰਆਨੀ ਲਈ 2,18,993 ਮਿਲੇ। ਇਸ ਵਿਚ ਭੁਬਨੇਸ਼ਵਰ ਦਾ ਇਕ ਆਰਡਰ ਵੀ ਸ਼ਾਮਲ ਹੈ, ਜਿੱਥੇ ਇਕ ਮੇਜ਼ਬਾਨ ਨੇ ਪਾਰਟੀ ਲਈ 16 ਕਿੱਲੋ ਬਿਰਿਆਨੀਆਂ ਦਾ ਆਰਡਰ ਦਿੱਤਾ ਸੀ। ਭਾਰਤੀਆਂ ਵਿਚ ਬਿਰਿਆਨੀ ਬਹੁਤ ਪਸੰਦ ਕੀਤੀ ਜਾ ਰਹੀ ਹੈ। ਇਸਦਾ ਅੰਦਾਜ਼ੀ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 2025 ਵਿਚ ਬਿਰਿਆਨੀ ਦੇ 9.3 ਕਰੋੜ ਆਰਡਰ ਦਿੱਤੇ ਗਏ। ਇਹ ਦਰਸਾਉਂਦਾ ਹੈ ਕਿ ਤਿਉਹਾਰਾਂ ’ਚ ਬਿਰਆਨੀ ਦੀ ਬਹੁਤ ਮੰਗ ਹੁੰਦੀ ਹੈ, ਜਿਹੜੀ ਪੀਜ਼ਾ ਤੇ ਬਰਗਰ ਦੇ ਬਰਾਬਰ ਪਸੰਦ ਕੀਤੀ ਜਾ ਰਹੀ ਹੈ। ਸਵਿਗੀ ਦੇ ਡਾਟਾ ਦੇ ਮੁਤਾਬਕ ਬੁੱਧਵਾਰ ਰਾਤ ਸਾਢੇ ਅੱਠ ਵਜੇ ਤੱਕ 2.18 ਲੱਖ ਤੋਂ ਜ਼ਿਆਦਾ ਪੀਜ਼ਾ ਡਿਲੀਵਰੀ ਕੀਤੀ ਗਏ ਜਦਕਿ ਬਰਗਰ ਦੇ 2.16 ਲੱਖ ਆਰਡਰਾਂ ਨੂੰ ਪੂਰਾ ਕੀਤਾ ਗਿਆ। ਜਿਵੇਂ-ਜਿਵੇਂ ਸ਼ਾਮ ਵਧੀ ਮਠਿਆਈਆਂ ਦੀ ਵੀ ਮੰਗ ਵੱਧ ਗਈ। ਰਸ ਮਲਾਈ, ਗੁਲਾਬ ਜਾਮੁਨ ਤੇ ਗਾਜਰ ਦਾ ਹਲਵਾ ਰਾਤ ਸਾਢੇ ਦਸ ਤੱਕ ਆਰਡਰ ਕੀਤੀਆਂ ਗਈਆਂ ਪ੍ਰਮੁੱਖ ਪੰਜ ਮਠਿਆਈਆਂ ’ਚ ਸ਼ਾਮਲ ਸਨ।