ਸ਼ੀਲਾ ਦੀਕਸ਼ਤ ਤੋਂ ਬਾਅਦ ਦਿੱਲੀ ਨੇ ਇਕ ਹੋਰ ਆਪਣੇ ਹੋਣਹਾਰ ਆਗੂ ਨੂੰ ਗੁਆ ਦਿੱਤਾ ਹੈ। ਦਿੱਲੀ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸੂਬਾ ਪ੍ਰਧਾਨ ਮਾਂਗੇ ਰਾਮ ਗਰਗ ਹੁਣ ਨਹੀਂ ਰਹੇ। ਉਨ੍ਹਾਂ ਦਾ ਦੇਹਾਂਤ ਐਤਵਾਰ ਸਵੇਰੇ 7.30 ਵਜੇ ਹੋਇਆ।

ਨਵੀਂ ਦਿੱਲੀ: ਸ਼ੀਲਾ ਦੀਕਸ਼ਤ ਤੋਂ ਬਾਅਦ ਦਿੱਲੀ ਨੇ ਇਕ ਹੋਰ ਆਪਣੇ ਹੋਣਹਾਰ ਆਗੂ ਨੂੰ ਗੁਆ ਦਿੱਤਾ ਹੈ। ਦਿੱਲੀ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸੂਬਾ ਪ੍ਰਧਾਨ ਮਾਂਗੇ ਰਾਮ ਗਰਗ ਹੁਣ ਨਹੀਂ ਰਹੇ। ਉਨ੍ਹਾਂ ਦਾ ਦੇਹਾਂਤ ਐਤਵਾਰ ਸਵੇਰੇ 7.30 ਵਜੇ ਹੋਇਆ। ਉਹ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਇਲਾਜ ਪੱਛਮੀ ਵਿਹਾਰ ਦੇ ਬਾਲਾਜੀ ਹਸਪਤਾਲ 'ਚ ਚਾਰ ਦਿਨਾਂ ਤੋਂ ਚੱਲ ਰਿਹਾ ਸੀ।
ਦਿੱਲੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਮਾਂਗੇ ਰਾਮ ਗਰਗ ਦੀ ਮ੍ਰਿਤਕ ਦੇਹ ਪਾਰਟੀ ਹੈਡਕੁਆਰਟਰ ਲਿਆਂਦੀ ਗਈ ਹੈ। ਦਿੱਲੀ ਭਾਜਪਾ ਦੇ ਹੈੱਡਕੁਆਰਟਰ ਪਹੁੰਚ ਕੇ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਣ ਅਡਵਾਨੀ ਤੇ ਸੁਸ਼ਮਾ ਸਵਰਾਜ ਨੇ ਸ਼ਰਧਾਂਜਲੀ ਦਿੱਤੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਟੀ ਹੈੱਡਕੁਆਰਟਰ 'ਚ ਮਾਂਗੇ ਰਾਮ ਗਰਗ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦੇਣ ਤੋਂ ਬਾਅਦ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਦੇਹਾਂਤ ਭਾਜਪਾ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਦਿੱਲੀ ਦੀ ਜਨਤਾ ਦੀ ਸੇਵਾ ਤੇ ਸੰਗਠਨ ਲਈ ਸਮਰਪਿਤ ਮਾਂਗੇ ਰਾਮ ਦਾ ਜੀਵਨ ਸਾਰੇ ਵਰਕਰਾਂ ਨੂੰ ਪ੍ਰੇਰਿਤ ਕਰਦਾ ਹੈ।
.jpg)
ਦਿੱਲੀ ਭਾਜਪਾ ਸੂਬਾਈ ਪ੍ਰਧਾਨ ਮਨੀਸ਼ ਤਿਵਾੜੀ ਤੇ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਸਮੇਤ ਕਈ ਪਾਰਟੀ ਆਗੂਆਂ ਨੇ ਵੀ ਮਾਂਗੇ ਰਾਮ ਗਰਗ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਮਾਂਗੇ ਰਾਮ ਗਰਗ ਨੂੰ ਸ਼ਰਧਾਂਜਲੀ ਦਿੱਤੀ।
.jpg)
ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਮਾਂਗੇ ਰਾਮ ਦੇ ਦੇਹਾਂਤ ਨਾਲ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਹ ਬਿਨਾਂ ਸੁਆਰਥ ਦੇ ਕੰਮ ਕਰਦੇ ਸਨ। ਉਹ ਜ਼ਮੀਨੀ ਪੱਧਰ 'ਤੇ ਜੁੜੇ ਹੋਏ ਸਨ। ਮਾਂਗੇ ਰਾਮ ਸਮਾਜ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਗਰਗ ਨੇ ਦਿੱਲੀ ਦੀ ਜਨਤਾ ਤੇ ਪਾਰਟੀ ਲਈ ਜੋ ਕੰਮ ਕੀਤਾ ਹੈ ਉਹ ਸਾਲਾ ਤਕ ਯਾਦ ਕੀਤਾ ਜਾਵੇਗਾ।
ਮੁੰਬਈ ਦੇ ਤਾਜ ਹੋਟਲ ਨੇੜੇ ਹਾਦਸਾ, ਬਿਲਡਿੰਗ 'ਚ ਲੱਗੀ ਅੱਗ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
ਦਿੱਲੀ ਭਾਜਪਾ ਦਫ਼ਤਰ ਅਨੁਸਾਰ ਉਨ੍ਹਾਂ ਦੀ ਦੇਹ ਸੂਬਾ ਦਫ਼ਤਰ 'ਚ 11.30 ਤੋਂ 1 ਵਜੇ ਤਕ ਰੱਖੀ ਜਾਵੇਗੀ। ਜਿੱਥੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਜਾਣਕਾਰੀ ਅਨੁਸਾਰ ਮਾਂਗੇ ਰਾਮ ਗਰਗ ਨੇ ਦੇਹ ਦਾਨ ਕੀਤੀ ਹੋਈ ਸੀ ਇਸ ਲਈ ਏਮਸ 'ਚ ਉਨ੍ਹਾਂ ਦੇ ਅੰਗਾਂ ਨੂੰ ਦਾਨ ਕੀਤਾ ਜਾਵੇਗਾ।
ਦੱਸ ਦੇਈਏ ਕਿ ਮਾਂਗੇ ਰਾਮ ਗਰਗ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ 2003 'ਚ ਪਹਿਲੀ ਜਿੱਤ ਹਾਸਿਲ ਕੀਤੀ ਸੀ। ਭਾਜਪਾ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ 2019 ਲਈ ਦਿੱਲੀ 'ਚ ਉਨ੍ਹਾਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਵੱਡੀ ਜ਼ਿੰਮੇਵਾਰੀ ਦਿੱਤੀ ਸੀ।