ਕੁਇੱਕ ਕਾਮਰਸ ਕੰਪਨੀ Blinkit 'ਤੇ FIR, ਮੌਤ ਦੀ ਹੋਮ ਡਿਲੀਵਰੀ; ਕਤਲ ਦੇ ਮੁਲਜ਼ਮਾਂ ਨੇ ਐਪ ਤੋਂ ਮੰਗਵਾਇਆ ਸੀ ਚਾਕੂ
ਜਾਂਚ ਦਾ ਘੇਰਾ ਵਧਾਉਂਦੇ ਹੋਏ ਪੁਲਿਸ ਟੀਮਾਂ ਨੇ ਦਿੱਲੀ ਦੇ ਕਈ ਡਾਰਕ ਸਟੋਰਾਂ (Dark Stores) ਅਤੇ ਵੇਅਰਹਾਊਸਾਂ 'ਤੇ ਛਾਪੇਮਾਰੀ ਕੀਤੀ, ਜਿੱਥੋਂ ਕਈ ਦਰਜਨ ਬਟਨ ਵਾਲੇ ਚਾਕੂ ਬਰਾਮਦ ਕੀਤੇ ਗਏ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਹਥਿਆਰ ਕਿਸ ਸਪਲਾਇਰ ਵੱਲੋਂ ਭੇਜੇ ਗਏ ਸਨ ਅਤੇ ਹੁਣ ਤੱਕ ਕਿੰਨੇ ਆਰਡਰ ਪੂਰੇ ਕੀਤੇ ਜਾ ਚੁੱਕੇ ਹਨ।
Publish Date: Wed, 18 Feb 2026 01:28 PM (IST)
Updated Date: Wed, 18 Feb 2026 01:44 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਪੱਛਮੀ ਦਿੱਲੀ ਦੇ ਖਿਆਲਾ ਇਲਾਕੇ ਵਿੱਚ ਹਾਲ ਹੀ ਵਿੱਚ ਹੋਏ ਦੋ ਕਤਲਾਂ ਦੀ ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਮੁਲਜ਼ਮਾਂ ਨੇ ਵਾਰਦਾਤ ਵਿੱਚ ਵਰਤੇ ਗਏ ਸਵਿੱਚਬਲੇਡ (Switchblade) ਯਾਨੀ ਬਟਨ ਨਾਲ ਖੁੱਲ੍ਹਣ ਵਾਲੇ ਚਾਕੂ ਨੂੰ ਆਨਲਾਈਨ ਮੰਗਵਾਇਆ ਸੀ।
ਮੁਲਜ਼ਮਾਂ ਨੇ ਇਹ ਚਾਕੂ ਪ੍ਰਸਿੱਧ ਡਿਲੀਵਰੀ ਐਪ Blinkit ਤੋਂ ਆਰਡਰ ਕੀਤਾ ਸੀ। ਇਸ ਮਾਮਲੇ 'ਚ ਦਿੱਲੀ ਪੁਲਿਸ ਨੇ ਆਰਮਜ਼ ਐਕਟ ਦੀ ਉਲੰਘਣਾ ਦੇ ਦੋਸ਼ ਹੇਠ FIR ਦਰਜ ਕਰਕੇ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ, ਬਟਨ ਵਾਲੇ ਚਾਕੂ ਵਰਗੇ ਪਾਬੰਦੀਸ਼ੁਦਾ ਹਥਿਆਰਾਂ ਦੀ ਵਿਕਰੀ ਗੈਰ-ਕਾਨੂੰਨੀ ਹੈ, ਪਰ ਕੰਪਨੀ ਨੇ ਇਨ੍ਹਾਂ ਨੂੰ ਆਮ ਰਸੋਈ ਦੇ ਸਮਾਨ (Kitchen Tools) ਵਜੋਂ ਲਿਸਟ ਕੀਤਾ ਹੋਇਆ ਸੀ।
ਪੁਲਿਸ ਨੇ ਪਹਿਲਾਂ ਖੁਦ ਮੰਗਵਾਇਆ ਚਾਕੂ, ਫਿਰ ਕੀਤੀ ਕਾਰਵਾਈ
ਸ਼ੱਕ ਦੀ ਪੁਸ਼ਟੀ ਕਰਨ ਲਈ ਪੁਲਿਸ ਨੇ ਖੁਦ ਗਾਹਕ ਬਣ ਕੇ ਇੱਕ 'ਟੈਸਟ ਆਰਡਰ' ਕੀਤਾ। ਇਸ ਦੌਰਾਨ ਵੀ ਬਟਨ ਵਾਲਾ ਚਾਕੂ ਡਿਲੀਵਰ ਹੋਇਆ, ਜਿਸ ਨਾਲ ਨਿਯਮਾਂ ਦੀ ਉਲੰਘਣਾ ਦੀ ਪੁਸ਼ਟੀ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ FIR ਦਰਜ ਕੀਤੀ।
ਜਾਂਚ ਦਾ ਘੇਰਾ ਵਧਾਉਂਦੇ ਹੋਏ ਪੁਲਿਸ ਟੀਮਾਂ ਨੇ ਦਿੱਲੀ ਦੇ ਕਈ ਡਾਰਕ ਸਟੋਰਾਂ (Dark Stores) ਅਤੇ ਵੇਅਰਹਾਊਸਾਂ 'ਤੇ ਛਾਪੇਮਾਰੀ ਕੀਤੀ, ਜਿੱਥੋਂ ਕਈ ਦਰਜਨ ਬਟਨ ਵਾਲੇ ਚਾਕੂ ਬਰਾਮਦ ਕੀਤੇ ਗਏ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਹਥਿਆਰ ਕਿਸ ਸਪਲਾਇਰ ਵੱਲੋਂ ਭੇਜੇ ਗਏ ਸਨ ਅਤੇ ਹੁਣ ਤੱਕ ਕਿੰਨੇ ਆਰਡਰ ਪੂਰੇ ਕੀਤੇ ਜਾ ਚੁੱਕੇ ਹਨ।
ਕੰਪਨੀ ਨੂੰ ਨੋਟਿਸ ਭੇਜਣ ਦੀ ਤਿਆਰੀ
ਪੁਲਿਸ ਦਾ ਕਹਿਣਾ ਹੈ ਕਿ ਬਲਿੰਕਿਟ ਨੂੰ ਜਲਦ ਹੀ ਨੋਟਿਸ ਭੇਜਿਆ ਜਾਵੇਗਾ ਅਤੇ ਜਵਾਬਦੇਹੀ ਤੈਅ ਕਰਨ ਲਈ ਕੰਪਨੀ ਦੇ ਨੁਮਾਇੰਦਿਆਂ ਨੂੰ ਤਲਬ ਕੀਤਾ ਜਾਵੇਗਾ। ਜੇਕਰ ਜਾਂਚ ਵਿੱਚ ਇਹ ਸਾਬਤ ਹੁੰਦਾ ਹੈ ਕਿ ਪਲੇਟਫਾਰਮ ਨੇ ਜਾਣਬੁੱਝ ਕੇ ਨਿਯਮਾਂ ਦੀ ਅਣਦੇਖੀ ਕੀਤੀ ਹੈ, ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।