ਨੇਪਾਲ ਦਾ ਯੂ-ਟਰਨ ; ਭਾਰਤੀ ਅੰਬਾਂ ਦੀ ਦਰਾਮਦ ’ਤੇ ਪਾਬੰਦੀ ਤੋਂ ਕੀਤਾ ਇਨਕਾਰ, ਅੰਬਾਂ ’ਤੇ ਲਗਾਇਆ ਸੀ ਬੇਹੱਦ ਕੀਟਨਾਸ਼ਕਾਂ ਪਾਏ ਜਾਣ ਦਾ ਦੋਸ਼
ਕੁਝ ਦਿਨ ਪਹਿਲਾਂ ਭਾਰਤ ਤੋਂ ਅੰਬਾਂ ਦਾ ਇਕ ਵੱਡਾ ਕੰਸਾਈਨਮੈਂਟ ਮਧੇਸ਼ ਪ੍ਰਾਂਤ ਦੇ ਭਿੱਤਾਮੋੜ ਕੁਆਰੰਟਾਈਨ ਚੈੱਕ ਪੋਸਟ ’ਤੇ ਸ਼ੱਕੀ ਹਾਨੀਕਾਰਕ ਕੀਟਾਂ ਕਾਰਨ ਰੋਕਿਆ ਗਿਆ ਸੀ। ਹਾਲਾਂਕਿ, ਮਧੇਸ਼ ਪ੍ਰਾਂਤ ਦੇ ਭੂਮੀ ਪ੍ਰਬੰਧਨ, ਖੇਤੀ ਅਤੇ ਸਹਿਕਾਰੀ ਮੰਤਰਾਲੇ ਦੇ ਬੁਲਾਰੇ ਮਨੀਸ਼ ਕੁਮਾਰ ਪਾਲ ਨੇ ਕਿਹਾ ਕਿ ਹੁਣ ਇਸ ਕੰਸਾਈਨਮੈਂਟ ਨੂੰ ਭਾਰਤੀ ਅਧਿਕਾਰੀਆਂ ਦੁਆਰਾ ਪੌਦਿਆਂ ਦੇ ਸਿਹਤ ਪ੍ਰਮਾਣ-ਪੱਤਰ ਜਾਰੀ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ ਹੈ।
Publish Date: Thu, 11 Jun 2026 08:48 PM (IST)
Updated Date: Thu, 11 Jun 2026 08:49 PM (IST)
ਕਾਠਮੰਡੂ (ਏਜੰਸੀ) : ਨੇਪਾਲ ਨੇ ਹੁਣ ਯੂ-ਟਰਨ ਲੈਂਦੇ ਹੋਏ ਕਿਹਾ ਹੈ ਕਿ ਉਸ ਨੇ ਭਾਰਤੀ ਅੰਬਾਂ ਦੀ ਦਰਾਮਦ ’ਤੇ ਕੋਈ ਪਾਬੰਦੀ ਨਹੀਂ ਲਗਾਈ ਹੈ ਅਤੇ ਇਹ ਸਪਸ਼ਟ ਕੀਤਾ ਹੈ ਕਿ ਫਲ ਦੇ ਨੇਪਾਲੀ ਬਾਜ਼ਾਰ ਵਿਚ ਪ੍ਰਵੇਸ਼ ਕਰਨ ਲਈ ਆਗਿਆ ਜਾਰੀ ਕੀਤੀ ਗਈ ਹੈ ਜੋ ਮੰਗ ਦੇ ਜਵਾਬ ਵਿਚ ਹੋਰ ਕੁਝ ਨਿਯਮਾਂ ਅਨੁਸਾਰ ਹੈ। ਇਹ ਘਟਨਾਚੱਕਰ ਉਦੋਂ ਬਦਲਿਆ ਹੈ ਜਦ ਨੇਪਾਲੀ ਅਧਿਕਾਰੀਆਂ ਨੇ ਕਿਹਾ ਸੀ ਕਿ ਨੇਪਾਲ ਸਰਕਾਰ ਨੇ ਭਾਰਤੀ ਅੰਬਾਂ ਦੀ ਦਰਾਮਦ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ ਜਿਨ੍ਹਾਂ ’ਚ ਬਹੁਤ ਜ਼ਿਆਦਾ ਕੀਟਨਾਸ਼ਕ ਪਾਏ ਗਏ ਸਨ।
ਜਦਕਿ ਬੁੱਧਵਾਰ ਖੇਤੀ, ਵਣ ਅਤੇ ਵਾਤਾਵਰਨ ਮੰਤਰਾਲੇ ਦੁਆਰਾ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਭਾਰਤ ਤੋਂ ਅੰਬਾਂ ਦੀ ਦਰਾਮਦ ’ਤੇ ਕੋਈ ਪਾਬੰਦੀ ਨਹੀਂ ਹੈ।• ਮੰਤਰਾਲੇ ਤਹਿਤ ਪਲਾਂਟ ਕੁਆਰੰਟਾਈਨ ਅਤੇ ਕੀਟਨਾਸ਼ਕ ਪ੍ਰਬੰਧਨ ਕੇਂਦਰ ਨੇ ਕਿਹਾ ਕਿ ਭਾਰਤੀ ਅੰਬਾਂ ’ਤੇ ਪਾਬੰਦੀਆਂ ਦੇ ਸਬੰਧ ਵਿਚ ਵੱਖ-ਵੱਖ ਮੀਡੀਆ ਆਊਟਲੈਟਸ ਅਤੇ ਇੰਟਰਨੈੱਟ ਮੀਡੀਆ ਵਿਚ ਰਿਪੋਰਟਾਂ ਤੋਂ ਬਾਅਦ ਇਸ ਮਾਮਲੇ ’ਤੇ ਧਿਆਨ ਦਿੱਤਾ ਗਿਆ।
ਕੇਂਦਰ ਨੇ ਕਿਹਾ ਕਿ ਨੇਪਾਲ ਨੇ ਭਾਰਤ ਤੋਂ ਅੰਬਾਂ ਦੀ ਦਰਾਮਦ ’ਤੇ ਕੋਈ ਪਾਬੰਦੀ ਨਹੀਂ ਲਗਾਈ ਹੈ ਅਤੇ ਫਲ ਦੇ ਨੇਪਾਲੀ ਬਾਜ਼ਾਰ ਵਿਚ ਦਾਖ਼ਲੇ ਲਈ ਆਗਿਆ ਜਾਰੀ ਕੀਤੀ ਗਈ ਹੈ ਜੋ ਮੰਗ ਦੇ ਆਧਾਰ ’ਤੇ ਕੁਝ ਨਿਯਮਾਂ ਮੁਤਾਬਕ ਹੈ। ਕੁਝ ਦਿਨ ਪਹਿਲਾਂ ਭਾਰਤ ਤੋਂ ਅੰਬਾਂ ਦਾ ਇਕ ਵੱਡਾ ਕੰਸਾਈਨਮੈਂਟ ਮਧੇਸ਼ ਪ੍ਰਾਂਤ ਦੇ ਭਿੱਤਾਮੋੜ ਕੁਆਰੰਟਾਈਨ ਚੈੱਕ ਪੋਸਟ ’ਤੇ ਸ਼ੱਕੀ ਹਾਨੀਕਾਰਕ ਕੀਟਾਂ ਕਾਰਨ ਰੋਕਿਆ ਗਿਆ ਸੀ। ਹਾਲਾਂਕਿ, ਮਧੇਸ਼ ਪ੍ਰਾਂਤ ਦੇ ਭੂਮੀ ਪ੍ਰਬੰਧਨ, ਖੇਤੀ ਅਤੇ ਸਹਿਕਾਰੀ ਮੰਤਰਾਲੇ ਦੇ ਬੁਲਾਰੇ ਮਨੀਸ਼ ਕੁਮਾਰ ਪਾਲ ਨੇ ਕਿਹਾ ਕਿ ਹੁਣ ਇਸ ਕੰਸਾਈਨਮੈਂਟ ਨੂੰ ਭਾਰਤੀ ਅਧਿਕਾਰੀਆਂ ਦੁਆਰਾ ਪੌਦਿਆਂ ਦੇ ਸਿਹਤ ਪ੍ਰਮਾਣ-ਪੱਤਰ ਜਾਰੀ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ ਹੈ।
ਜਨਕਪੁਰਧਾਮ, ਮਧੇਸ਼ ਪ੍ਰਾਂਤ ਵਿਚ ਫਲ ਤੇ ਸਬਜ਼ੀ ਵਪਾਰੀਆਂ ਦੇ ਸੰਘ ਦੇ ਮਹਾ-ਸਕੱਤਰ ਭੁਵਨੇਸ਼ਵਰ ਪੂਰਵੇ ਨੇ ਪਹਿਲਾਂ ਕਿਹਾ ਸੀ ਕਿ ਭਾਰਤੀ ਦਰਾਮਦਾਂ ਨੂੰ ਰੋਕਣ ਨਾਲ ਘਰੇਲੂ ਬਾਜ਼ਾਰ ਵਿਚ ਕਮੀ ਆ ਸਕਦੀ ਹੈ। ਹਾਲਾਂਕਿ ਜਨਕਪੁਰਧਾਮ ਵਿਚ ਗੁਆਂਢੀ ਜ਼ਿਲ੍ਹਿਆਂ ਤੋਂ 50 ਟਨ ਤੋਂ ਵੱਧ ਅੰਬ ਆਉਂਦੇ ਹਨ, ਜਿਨ੍ਹਾਂ ਨੂੰ ਬਾਅਦ ਵਿਚ ਕਾਠਮੰਡੂ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਪਲਾਈ ਕੀਤਾ ਜਾਂਦਾ ਹੈ। ਸਥਾਨਕ ਉਤਪਾਦਨ ਇਕੱਲੇ ਪੂਰੀ ਮੰਗ ਨੂੰ ਪੂਰਾ ਕਰਨ ਲਈ ਢੁੱਕਵਾਂ ਨਹੀਂ ਹੋ ਸਕਦਾ।