ਸੁਪਰੀਮ ਕੋਰਟ ਦਾ ਬੋਸ ਦੀਆਂ ਅਸਥੀਆਂ ਵਾਪਸ ਲਿਆਉਣ ਦੀ ਪਟੀਸ਼ਨ ’ਤੇ ਵਿਚਾਰ ਤੋਂ ਇਨਕਾਰ
ਸਿੰਘਵੀ ਨੇ ਬੈਂਚ ਨੂੰ ਕਿਹਾ ਕਿ ਮੈਂ ਉਸ ਪਰਿਵਾਰ ਦੇ ਮੈਂਬਰਾਂ ਦੀ ਨੁਮਾਇੰਦਗੀ ਕਰ ਰਿਹਾ ਹਾਂ ਜਿਹੜਾ ਅਸਥੀਆਂ ਨੂੰ ਸਨਮਾਨਜਨਕ ਅੰਤਿਮ ਵਿਦਾਈ ਦੇਣਾ ਚਾਹੁੰਦੇ ਹਨ। ਚੀਫ ਜਸਟਿਸ ਨੇ ਕਿਹਾ ਕਿ ਪਹਿਲਾਂ ਤਾਂ ਅਸਥੀਆਂ ਕਿੱਥੇ ਹਨ? ਇਸ ਦਾ ਕੀ ਸਬੂਤ ਹੈ? ਸਿੰਘਵੀ ਨੇ ਕਿਹਾ ਕਿ ਇਹ ਦਰਜ ਹੈ ਕਿ ਭਾਰਤ ਦੇ ਹਰ ਪ੍ਰਮੁੱਖ ਨੇ ਜਾਪਾਨ ਦੇ ਰੇਨਕੋਜੀ ਮੰਦਰ ’ਚ ਸ਼ਰਧਾਂਜਲੀ ਭੇਟ ਕੀਤੀ ਹੈ। ਬੋਸ ਦੀ ਸਿਰਫ਼ ਇਕ ਵਾਰਿਸ ਉਨ੍ਹਾਂ ਦੀ 84 ਸਾਲਾ ਬੇਟੀ ਹੈ ਤੇ ਪਟੀਸ਼ਨਰ ਉਨ੍ਹਾਂ ਦੇ ਭਤੀਜੇ ਹਨ।
Publish Date: Fri, 13 Mar 2026 11:18 AM (IST)
Updated Date: Fri, 13 Mar 2026 11:20 AM (IST)
ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਭਤੀਜੇ ਵਲੋਂ ਦਾਇਰ ਇਕ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿਚ ਟੋਕੀਓ ਦੇ ਰੇਨਕੋਜੀ ਮੰਦਰ ਤੋਂ ਬੋਸ ਦੀ ਮੰਨੀਆਂ ਜਾਣ ਵਾਲੀਆਂ ਅਸਥੀਆਂ ਨੂੰ ਭਾਰਤ ਲਿਆਉਣ ਲਈ ਨਿਰੇਦਸ਼ ਦੇਣ ਦੀ ਮੰਗ ਕੀਤੀ ਗਈ ਸੀ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜਾਯਮਾਲਿਆ ਬਾਗਚੀ ਤੇ ਵਿਪੁਲ ਐੱਮ ਪੰਚੋਲੀ ਦੇ ਬੈਂਚ ਨੇ ਪਟੀਸ਼ਨ ’ਤੇ ਵਿਚਾਰ ਕਰਨ ’ਚ ਇੱਛਾ ਨਹੀਂ ਦਿਖਾਈ, ਜਿਸ ਤੋਂ ਬਾਅਦ ਪਟੀਸ਼ਨਰ ਆਸ਼ੀਸ਼ ਰਾਏ ਲਈ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਇਸ ਨੂੰ ਵਾਪਸ ਲੈਣ ਦੀ ਇਜਾਜ਼ਤ ਮੰਗੀ। ਬੈਂਚ ਨੇ ਉਨ੍ਹਾਂ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ।
ਸਿੰਘਵੀ ਨੇ ਬੈਂਚ ਨੂੰ ਕਿਹਾ ਕਿ ਮੈਂ ਉਸ ਪਰਿਵਾਰ ਦੇ ਮੈਂਬਰਾਂ ਦੀ ਨੁਮਾਇੰਦਗੀ ਕਰ ਰਿਹਾ ਹਾਂ ਜਿਹੜਾ ਅਸਥੀਆਂ ਨੂੰ ਸਨਮਾਨਜਨਕ ਅੰਤਿਮ ਵਿਦਾਈ ਦੇਣਾ ਚਾਹੁੰਦੇ ਹਨ। ਚੀਫ ਜਸਟਿਸ ਨੇ ਕਿਹਾ ਕਿ ਪਹਿਲਾਂ ਤਾਂ ਅਸਥੀਆਂ ਕਿੱਥੇ ਹਨ? ਇਸ ਦਾ ਕੀ ਸਬੂਤ ਹੈ? ਸਿੰਘਵੀ ਨੇ ਕਿਹਾ ਕਿ ਇਹ ਦਰਜ ਹੈ ਕਿ ਭਾਰਤ ਦੇ ਹਰ ਪ੍ਰਮੁੱਖ ਨੇ ਜਾਪਾਨ ਦੇ ਰੇਨਕੋਜੀ ਮੰਦਰ ’ਚ ਸ਼ਰਧਾਂਜਲੀ ਭੇਟ ਕੀਤੀ ਹੈ। ਬੋਸ ਦੀ ਸਿਰਫ਼ ਇਕ ਵਾਰਿਸ ਉਨ੍ਹਾਂ ਦੀ 84 ਸਾਲਾ ਬੇਟੀ ਹੈ ਤੇ ਪਟੀਸ਼ਨਰ ਉਨ੍ਹਾਂ ਦੇ ਭਤੀਜੇ ਹਨ। ਬੈਂਚ ਨੇ ਕਿਹਾ ਕਿ ਉਹ (ਬੇਟੀ) ਸਾਡੇ ਸਾਹਮਣੇ ਨਹੀਂ ਹੈ। ਜੇਕਰ ਵਾਰਿਸ ਚਾਹੁੰਦੀ ਹੈ ਕਿ ਅਸਥੀਆਂ ਦੇਸ਼ ’ਚ ਲਿਆਂਦੀਆਂ ਜਾਣ, ਤਾਂ ਉਨ੍ਹਾਂ ਨੂੰ ਅਦਾਲਤ ’ਚ ਆਉਣਾ ਚਾਹੀਦਾ ਹੈ। ਸਿੰਘਵੀ ਨੇ ਕਿਹਾ ਕਿ ਬੇਟੀ ਅਦਾਲਤ ’ਚ ਵਰਚੁਅਲੀ ਹਾਜ਼ਰ ਹਨ। ਬੈਂਚ ਨੇ ਕਿਹਾ ਕਿ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ, ਪਰ ਉਨ੍ਹਾਂ ਨੂੰ ਅੱਗੇ ਆਉਣਾ ਪਵੇਗਾ।