Porn Videography Case : ਰਾਜ ਕੁੰਦਰਾ ਦਾ ਨਵਾਂ ਟਿਕਾਣਾ ਆਰਥਰ ਰੋਡ ਜੇਲ੍ਹ, 2 ਬੈਂਕ ਖਾਤੇ ਵੀ ਸੀਲ
ਇਸ ਮਾਮਲੇ ’ਚ ਕਰਾਇਮ ਬ੍ਰਾਂਚ ਨੇ ਕੋਰਟ ’ਚ ਦੱਸਿਆ ਕਿ ਘਰ ਤੋਂ ਕਈ ਅਹਿਮ ਸਬੂਤ ਮਿਲੇ ਹਨ। ਕਈ ਇਲੈਕਟ੍ਰਾਨਿਕ ਸਬੂਤ ਜ਼ਬਤ ਕੀਤੇ ਗਏ ਹਨ। ਇਸ ਸਬੰਧ ’ਚ forensic expert ਨਿਯੁਕਤ ਕੀਤਾ ਗਿਆ ਸੀ...
Publish Date: Tue, 27 Jul 2021 04:05 PM (IST)
Updated Date: Tue, 27 Jul 2021 05:38 PM (IST)
ਮੁੰਬਈ : ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ’ਚ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਕੁੰਦਰਾ ਨੂੰ fort magistrate court ਨੇ 14 ਦਿਨ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ’ਚ ਕਰਾਇਮ ਬ੍ਰਾਂਚ ਨੇ ਕੋਰਟ ’ਚ ਦੱਸਿਆ ਕਿ ਘਰ ਤੋਂ ਕਈ ਅਹਿਮ ਸਬੂਤ ਮਿਲੇ ਹਨ। ਕਈ ਇਲੈਕਟ੍ਰਾਨਿਕ ਸਬੂਤ ਜ਼ਬਤ ਕੀਤੇ ਗਏ ਹਨ। ਇਸ ਸਬੰਧ ’ਚ forensic expert ਨਿਯੁਕਤ ਕੀਤਾ ਗਿਆ ਸੀ, ਜਿਸ ਦੀ ਮਦਦ ਨਾਲ ਡਾਟਾ ਵਾਪਸ ਮਿਲ ਰਿਹਾ ਹੈ। ਰਾਜ ਦੇ ਘਰ ਤੋਂ ਹਾਰਡ ਡਿਸਕ ਤੇ ਮੋਬਾਈਲ ਮਿਲੇ ਹਨ। ਆਈਓਐੱਸ ’ਤੇ ਜਦੋਂ ਦੋਸ਼ੀਆਂ ਦੇ ਹੌਟਸ਼ੌਟ ਦਿਖਾਏ ਜਾ ਰਹੇ ਸੀ ਤਾਂ ਉਨ੍ਹਾਂ ਐਪਲ ਤੋਂ ਇਕ ਕਰੋੜ 13 ਲੱਖ 64,886 ਰੁਪਏ ਮਿਲੇ ਸਨ ਜਿਨ੍ਹਾਂ ਬੈਂਕ ਖਾਤਿਆਂ ’ਚ ਪੈਸਾ ਜਮ੍ਹਾ ਕੀਤਾ ਗਿਆ ਸੀ, ਉਨ੍ਹਾਂ ਨੂੰ Kotak Mahindra Bank, Yes Bank ਤੇ ਹੋਰ ਬੈਂਕ ਖਾਤਿਆਂ ਨੂੰ ਜ਼ਬਤ ਕਰ ਲਿਆ ਗਿਆ ਹੈ।
Fort magistrate court ਦੁਆਰਾ ਮੰਗਲਵਾਰ ਨੂੰ ਰਾਜ ਕੁੰਦਰਾ ਨੂੰ 14 ਦਿਨਾਂ ਤਕ ਜੇਲ੍ਹ ਕਸਟਡੀ ’ਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਮੰਗਲਵਾਰ ਦੁਪਹਿਰ ਹਾਈ ਕੋਰਟ ’ਚ ਵੀ ਕੁੰਦਰਾ ਕੇਸ ਦੀ ਸੁਣਵਾਈ ਹੋਣੀ ਹੈ। ਰਾਜ ਕੁੰਦਰਾ ਦੇ ਵਕੀਲਾਂ ਨੇ ਉਨ੍ਹਾਂ ਦੀ ਗਿ੍ਰਫਤਾਰੀ ਨੂੰ Bombay High Court ’ਚ ਚੈਲੇਂਜ ਕੀਤਾ ਹੈ। ਦੂਜੇ ਪਾਸੇ ਕਿਲਾ ਕੋਰਟ ’ਚ ਵੀ ਰਾਜ ਕੁੰਦਰਾ ਦੀ ਜਮਾਨਤ ਪਟੀਸ਼ਨ (Raj Kundra Bail Plea) ’ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਰਾਜ ਕੁੰਦਰਾ ਤੇ ਉਨ੍ਹਾਂ ਦੇ ਵਕੀਲਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਵੇਗੀ।
ਦੱਸਣਯੋਗ ਹੈ ਕਿ Mumbai Crime Branch ਨੇ ਰਾਜ ਕੁੰਦਰਾ ’ਤੇ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਸਿਟੀ ਬੈਂਕ (Citibank) ਤੇ ਕੋਟਕ ਮਹਿੰਦਰਾ ਬੈਂਕ (Kotak Mahindra Bank) ਦੇ ਡੈਬਿਟ ਅਕਾਊਂਟ ਸੀਲ ਕਰ ਦਿੱਤੇ ਹਨ।